ਇਸ ਬੱਚੇ ਦਾ ਡਾਂਸ ਦੇਖਕੇ ਗੁਰੂ ਰੰਧਾਵਾ ਵੀ ਹੋ ਗਏ ਹੈਰਾਨ, ਬੱਚੇ ਲਈ ਕੀਤਾ ਵੱਡਾ ਐਲਾਨ
ਬਾਬਾ ਜੈਕਸਨ ਆਪਣੀਆਂ ਡਾਂਸ ਵੀਡੀਓ ਕਰਕੇ ਕਾਫੀ ਮਸ਼ਹੂਰ ਹੋ ਗਏ ਹਨ । ਇਹਨਾਂ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਬਾਬਾ ਜੈਕਸਨ ਦੇ ਡਾਂਸ ਦੀ ਰਿਤਿਕ ਰੌਸ਼ਨ ਤੇ ਅਨੁਪਮ ਖੇਰ ਵਰਗੇ ਦਿੱਗਜਾਂ ਨੇ ਕਾਫੀ ਤਾਰੀਫ ਕੀਤੀ ਹੈ । ਇਸ ਸਭ ਦੇ ਚਲਦੇ ਇੱਕ ਹੋਰ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਗੁਰੂ ਰੰਧਾਵਾ ਨੇ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਛੋਟਾ ਬੱਚਾ ਗੁਰੂ ਰੰਧਾਵਾ ਦੇ ਗਾਣੇ High Rated Gabru ’ਤੇ ਧਮਾਕੇਦਾਰ ਡਾਂਸ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ।
https://www.instagram.com/p/B7iZ_UsnNfc/
ਇਸ ਵੀਡੀਓ ਨੂੰ ਦੇਖਕੇ ਗੁਰੂ ਰੰਧਾਵਾ ਵੀ ਹੈਰਾਨ ਹਨ । ਉਹਨਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਇਸ ਨੂੰ ਦੇਖਣ ਤੇ ਵਧਾਵਾ ਦੇਣ ਦੀ ਜ਼ਰੂਰਤ ਹੈ, ਕਿੰਨ੍ਹਾ ਵਧੀਆ ਹੁਨਰ ਹੈ, ਮੇਰਾ ਗਾਣਾ ਚੁਨਣ ਤੇ ਡਾਂਸ ਕਰਨ ਕਰਨ ਲਈ ਤੁਹਾਡਾ ਧੰਨਵਾਦ , ਇਸ ਨੂੰ ਮਿਲਣਾ ਪਸੰਦ ਕਰਾਂਗਾ ਤੇ ਆਪਣੇ ਮਿਊਜ਼ਿਕ ਵੀਡੀਓ ਵਿੱਚ ਫੀਚਰ ਕਰਨਾ ਵੀ ਪਸੰਦ ਕਰਾਂਗਾ’ । ਗੁਰੂ ਰੰਧਾਵਾ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ ਤੇ ਇਸ ਵੀਡੀਓ ਤੇ ਉਹਨਾਂ ਦੇ ਪ੍ਰਸ਼ੰਸਕ ਕਮੈਂਟ ਵੀ ਕਰ ਰਹੇ ਹਨ ।
https://www.instagram.com/p/B7slFYVH85E/