ਬੀ-ਪਰਾਕ ਤੇ ਮੀਰਾ ਬਣਨ ਜਾ ਰਹੇ ਹਨ ਛੇਤੀ ਹੀ ਮੰਮੀ ਡੈਡੀ, ਬੇਬੀ ਸ਼ਾਵਰ ਦੀਆਂ ਤਸਵੀਰਾਂ ਵਾਇਰਲ

Written by  Rupinder Kaler   |  June 24th 2020 11:56 AM  |  Updated: June 24th 2020 11:56 AM

ਬੀ-ਪਰਾਕ ਤੇ ਮੀਰਾ ਬਣਨ ਜਾ ਰਹੇ ਹਨ ਛੇਤੀ ਹੀ ਮੰਮੀ ਡੈਡੀ, ਬੇਬੀ ਸ਼ਾਵਰ ਦੀਆਂ ਤਸਵੀਰਾਂ ਵਾਇਰਲ

ਪੰਜਾਬੀ ਇੰਡਸਟਰੀ ਵਿੱਚ ਇੱਕ ਤੋਂ ਬਾਅਦ ਇੱਕ ਗੁੱਡ ਨਿਊਜ਼ ਆ ਰਹੀ ਹੈ । ਜਿੱਥੇ ਹਾਲ ਹੀ ਵਿੱਚ ਪੰਜਾਬੀ ਅਦਾਕਾਰ ਤੇ ਗਾਇਕ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਇੱਕ ਪਿਆਰੇ ਜਿਹੇ ਬੇਟੇ ਦੇ ਮਾਤਾ ਪਿਤਾ ਬਣੇ ਹਨ ਉੱਥੇ ਹੁਣ ਛੇਤੀ ਹੀ ਗਾਇਕ ਬੀ ਪਰਾਕ ਤੇ ਮੀਰਾ ਮੰਮੀ ਡੈਡੀ ਬਣਨ ਜਾ ਰਹੇ ਹਨ । ਜਿਸ ਦੀ ਜਾਣਕਾਰੀ ਬੀ-ਪਰਾਕ ਨੇ ਖੁਦ ਆਪਣੇ ਇੰਸਟਾਗ੍ਰਾਮ ਤੇ ਕੁਝ ਤਸਵੀਰਾਂ ਸ਼ੇਅਰ ਕਰਕੇ ਦਿੱਤੀ ਹੈ ।

https://www.instagram.com/p/CBx3WZZjUTT/

ਮਿਊਜ਼ਿਕ ਕੰਪੋਜ਼ਰ ਤੇ ਗਾਇਕ ਬੀ ਪਰਾਕ ਦੀ ਪਤਨੀ ਮੀਰਾ ਦੇ ਬੇਬੀ ਸ਼ਾਵਰ ਦੀਆਂ ਇਹ ਤਸਵੀਰਾਂ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ, ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਵਧਾਈ ਦੇ ਰਹੇ ਹਨ ।

https://www.instagram.com/p/CBx2kfml-HV/?utm_source=ig_embed

ਬੀ ਪਰਾਕ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮਾਂ ਵਿੱਚ ਵੀ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਰਹੇ ਹਨ ।

https://www.instagram.com/p/CBswS3kDStf/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network