ਰਣਬੀਰ ਕਪੂਰ-ਆਲੀਆ ਭੱਟ ਤੋਂ ਬਾਅਦ ਇਹ ਰੀਅਲ ਲਾਈਫ ਜੋੜੀ 'ਬ੍ਰਹਮਾਸਤਰ 2' 'ਚ ਹੋਵੇਗੀ ਮੁੱਖ ਭੂਮਿਕਾ ‘ਚ!

written by Lajwinder kaur | August 23, 2022

Brahmastra 2: After Ranbir Kapoor, Alia Bhatt, This real-life couple will be seen in the sequel: ਆਲੀਆ ਭੱਟ ਅਤੇ ਰਣਬੀਰ ਕਪੂਰ ਸਟਾਰਰ ਫਿਲਮ 'ਬ੍ਰਹਮਾਸਤਰ' ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਨੂੰ ਲੈ ਕੇ ਕਾਫੀ ਸਮੇਂ ਤੋਂ ਹਰ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਹਨ ਅਤੇ ਹੁਣ ਇਹ ਫਿਲਮ 9 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਰਾਹੀਂ ਰਣਬੀਰ ਕਪੂਰ ਅਤੇ ਆਲੀਆ ਭੱਟ ਪਹਿਲੀ ਵਾਰ ਵੱਡੇ ਪਰਦੇ 'ਤੇ ਇਕੱਠੇ ਨਜ਼ਰ ਆਉਣਗੇ ਅਤੇ ਇਸ ਮੈਗਾ ਬਜਟ ਫਿਲਮ ਨੂੰ ਬਾਲੀਵੁੱਡ ਦਾ ਮਾਰਵਲ ਯੂਨੀਵਰਸ ਕਿਹਾ ਜਾ ਰਿਹਾ ਹੈ।

ਹੋਰ ਪੜ੍ਹੋ :ਅਨਿਲ ਕਪੂਰ ਨੇ ਚੰਡੀਗੜ੍ਹ ਦੇ ਮੰਦਰਾਂ 'ਚ ਜਾ ਕੇ ਸੋਨਮ ਲਈ ਕੀਤੀਆਂ ਸਨ ਪ੍ਰਾਥਨਾਵਾਂ, ਸੋਨਮ ਨੇ ਕੀਤਾ ਖੁਲਾਸਾ

image source instagram

ਫਿਲਮ ਅਜੇ ਰਿਲੀਜ਼ ਵੀ ਨਹੀਂ ਹੋਈ ਹੈ ਅਤੇ ਇਸ ਦੌਰਾਨ ਇਸ ਦੇ ਅਗਲੇ ਭਾਗ ਨੂੰ ਲੈ ਕੇ ਦਰਸ਼ਕਾਂ ਵਿੱਚ ਚਰਚਾਵਾਂ ਤੇਜ਼ ਹੋ ਗਈਆਂ ਹਨ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫਿਲਮ ਦਾ ਪਹਿਲਾ ਪਾਰਟ ਸਿਨੇਮਾਘਰਾਂ 'ਚ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰੇਗਾ ਪਰ ਇਸ ਦੌਰਾਨ ਇਸ ਫਿਲਮ ਦੇ ਪਾਰਟ 2 ਨੂੰ ਤਿੰਨ ਹਿੱਸਿਆਂ 'ਚ ਬਣਾਉਣ ਦੀ ਚਰਚਾ ਹੈ ਕਿ ਅਗਲੀ ਫਿਲਮ 'ਚ ਕਿਹੜੇ ਕਲਾਕਾਰ ਮੁੱਖ ਭੂਮਿਕਾ ਨਿਭਾਉਣਗੇ?

Ranbir Kapoor reacts to rumours of Alia Bhatt and him expecting twins; here's what he said Image Source: Twitter

ਬਾਲੀਵੁੱਡ ਗਲਿਆਰਿਆਂ ਚ ਚਰਚਾਵਾਂ ਨੇ ਦਾ ਜ਼ੋਰ ਹੈ ਕਿ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਨੂੰ ਮੇਕਰਸ ਨੇ ਅਗਲੇ ਪਾਰਟ ਲਈ ਫਾਈਨਲ ਕਰ ਲਿਆ ਹੈ। ਬਾਲੀਵੁੱਡ ਲਾਈਫ ਦੀ ਇਕ ਰਿਪੋਰਟ ਮੁਤਾਬਕ ਦੀਪਿਕਾ ਪਾਦੁਕੋਣ 'ਬ੍ਰਹਮਾਸਤਰ'-2 'ਚ ਜਲ ਦੇਵੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆ ਸਕਦੀ ਹੈ ਅਤੇ ਕੁਝ ਲੋਕਾਂ ਨੇ ਟ੍ਰੇਲਰ ਦਾ ਸਕ੍ਰੀਨਸ਼ੌਟ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਪਾਣੀ ਦੇ ਵਿਚਕਾਰ ਤੁਰ ਰਹੀ ਲੜਕੀ ਦੀਪਿਕਾ ਹੈ।

ranveer Singh and deepika padukone image source instagram

ਹਾਲਾਂਕਿ ਰਣਵੀਰ ਸਿੰਘ ਦਾ ਕਿਰਦਾਰ ਕੀ ਹੋਵੇਗਾ, ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ। ਪਰ ਦੀਪਿਕਾ ਦੇ ਕਿਰਦਾਰ ਨੂੰ ਲੈ ਕੇ ਜੋ ਅਟਕਲਾਂ ਲਗਾਈਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਸੁਣਨਾ ਕਾਫੀ ਦਿਲਚਸਪ ਹੈ। ਹਾਲਾਂਕਿ ਇੱਥੇ ਇਹ ਸਮਝਣਾ ਹੋਵੇਗਾ ਕਿ ਪਾਰਟ-2 ਨੂੰ ਲੈ ਕੇ ਹੁਣ ਤੱਕ ਆ ਰਹੀਆਂ ਖਬਰਾਂ ਸਿਰਫ ਕਿਆਸਅਰਾਈਆਂ ਹਨ। ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ।

You may also like