
Bride Viral Video: ਵਿਆਹ ਦਾ ਦਿਨ ਹਰ ਕਿਸੇ ਲਈ ਖਾਸ ਹੁੰਦਾ ਹੈ ਅਤੇ ਹਰ ਕੋਈ ਇਸ ਦਿਨ ਪਰਫੈਕਟ ਦਿਖਣਾ ਚਾਹੁੰਦਾ ਹੈ। ਖਾਸ ਤੌਰ 'ਤੇ ਲੜਕੀਆਂ ਨੂੰ ਇਸ ਖਾਸ ਦਿਨ ਨੂੰ ਲੈ ਕੇ ਬਹੁਤ ਸਾਰੀਆਂ ਇੱਛਾਵਾਂ ਹੁੰਦੀਆਂ ਹਨ। ਕੁੜੀਆਂ ਪਹਿਲਾਂ ਹੀ ਤੈਅ ਕਰ ਲੈਂਦੀਆਂ ਹਨ ਕਿ ਵਿਆਹ ਵਾਲੇ ਦਿਨ ਉਨ੍ਹਾਂ ਨੇ ਕਿਸ ਤਰ੍ਹਾਂ ਦਾ ਗਹਿਣਾ ਪਹਿਨਣਾ ਹੈ, ਕਿਹੜਾ ਡਿਜ਼ਾਈਨਰ ਲਹਿੰਗਾ ਪਹਿਨਣਾ ਹੈ ਅਤੇ ਅਜਿਹੇ ਬਹੁਤ ਸਾਰੀਆਂ ਚੀਜ਼ਾਂ ਜੋ ਕੁੜੀਆਂ ਨੇ ਆਪਣੇ ਵਿਆਹ ਦੇ ਲਈ ਸੋਚੀਆਂ ਹੁੰਦੀਆਂ ਹਨ। ਹੁਣ ਤੱਕ ਤੁਸੀਂ ਲਾੜੀਆਂ ਨੂੰ ਵਿਆਹ ਵਾਲੀ ਥਾਂ 'ਤੇ ਕਾਰ ਰਾਹੀਂ ਜਾਂਦੇ ਦੇਖਿਆ ਹੋਵੇਗਾ ਪਰ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ, ਜਿਸ 'ਚ ਲੜਕੀ ਵਿਆਹ ਲਈ ਸਕੂਟੀ 'ਤੇ ਰਵਾਨਾ ਹੋਈ ਹੈ। ਉਸ ਨੂੰ ਅਜਿਹਾ ਕਿਉਂ ਕਰਨਾ ਪਿਆ? ਆਓ ਤੁਹਾਨੂੰ ਦੱਸਦੇ ਹਾਂ

ਹੋਰ ਪੜ੍ਹੋ : ਗੋਲਡਨ ਸਟਾਰ ਮਲਕੀਤ ਸਿੰਘ ਜਲਦ ਹੀ ਕਰਨ ਜਾ ਰਹੇ ਹਨ ਵੱਡੇ ਪਰਦੇ ’ਤੇ ਵਾਪਸੀ, ਫ਼ਿਲਮ ਦਾ ਪੋਸਟਰ ਕੀਤਾ ਸਾਂਝਾ
ਸੋਸ਼ਲ ਮੀਡੀਆ 'ਤੇ ਇੱਕ ਲੜਕੀ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਆਪਣੇ ਵਿਆਹ ਵਾਲੇ ਦਿਨ ਇਹ ਲੜਕੀ ਸੱਜ ਕੇ ਭਾਰੀ ਲਹਿੰਗਾ ਪਾ ਕੇ ਕਾਰ ਰਾਹੀਂ ਜਾਣ ਦੀ ਬਜਾਏ ਸਕੂਟੀ 'ਤੇ ਆਪਣੀ ਸਹੇਲੀ ਨਾਲ ਵਿਆਹ ਵਾਲੀ ਥਾਂ ਲਈ ਰਵਾਨਾ ਹੋਈ।

ਦਰਅਸਲ, ਵਿਆਹ ਵਾਲੇ ਦਿਨ ਟਰੈਫਿਕ ਇੰਨਾ ਜ਼ਿਆਦਾ ਸੀ ਕਿ ਲੜਕੀ ਨੂੰ ਅਜਿਹਾ ਕਰਨਾ ਪਿਆ। ਵੀਡੀਓ ਦੇ ਬੈਕਗ੍ਰਾਊਂਡ 'ਚ 'ਰਾਤ ਕੇ ਢਾਈ ਬਾਜੇ' ਗੀਤ ਚੱਲ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਕਿ ਦੁਲਹਨ ਦੀ ਸਹੇਲੀ ਨੇ ਵੀ ਭਾਰੀ ਲਹਿੰਗਾ ਪਾਇਆ ਹੋਇਆ ਹੈ। ਸਕੂਟੀ ਦੁਲਹਨ ਦੀ ਸਹੇਲੀ ਚਲਾਉਣ ਲਈ ਤਿਆਰ ਹੁੰਦੀ ਹੈ ਅਤੇ ਪਿਛਲੀ ਸੀਟ 'ਤੇ ਦੁਲਹਨ ਵੀ ਆਪਣਾ ਸਮਾਨ ਲੈ ਕੇ ਸਕੂਟੀ 'ਤੇ ਬੈਠ ਜਾਂਦੀ ਹੈ।

ਵਾਇਰਲ ਹੋ ਰਹੀ ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲਾਈਕਸ ਮਿਲ ਚੁੱਕੇ ਹਨ। ਵੀਡੀਓ 'ਤੇ ਲੋਕਾਂ ਦੇ ਫਨੀ ਰਿਐਕਸ਼ਨ ਵੀ ਆ ਰਹੇ ਹਨ। ਵੀਡੀਓ 'ਤੇ ਟਿੱਪਣੀ ਕਰਦੇ ਹੋਏ ਇਕ ਵਿਅਕਤੀ ਨੇ 'ਧਾਕੜ ਦੁਲਹਨ' ਲਿਖਿਆ, ਜਦਕਿ ਦੂਜੇ ਨੇ ਲਿਖਿਆ, 'ਸੰਘਰਸ ਅਸਲ ਹੈ'। ਇਸ ਤਰ੍ਹਾਂ ਇਸ ਵੀਡੀਓ ਉੱਤੇ ਮਜ਼ੇਦਾਰ ਕਮੈਂਟ ਦੇਖਣ ਨੂੰ ਮਿਲ ਰਹੇ ਹਨ।
View this post on Instagram