ਸੱਜ-ਧੱਜ ਕੇ ਦੁਲਹਨ ਸੜਕ 'ਤੇ ਸਕੂਟੀ ਭਜਾਉਂਦੀ ਆਈ ਨਜ਼ਰ, ਵੀਡੀਓ ਹੋਇਆ ਵਾਇਰਲ

written by Lajwinder kaur | May 26, 2022

ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਰੋਜ਼ਾਨਾ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਜੋ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ, ਇਹ ਵੀਡੀਓ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਦੁਲਹਨ ਬਣੀ ਮੁਟਿਆਰ ਸੜਕ ‘ਤੇ ਸਕੂਟੀ ਦੜਾਉਂਦੀ ਨਜ਼ਰ ਆਈ। ਲੋਕਾਂ ਨੂੰ ਇਸ ਦੁਲਹਨ ਦਾ ਇਹ ਕੂਲ ਅੰਦਾਜ਼ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ਗੁਰਮੀਤ ਚੌਧਰੀ ਨੇ ਪਹਿਲੀ ਵਾਰ ਆਪਣੀ ਨਵਜੰਮੀ ਧੀ ਦਾ ਵੀਡੀਓ ਕੀਤਾ ਸ਼ੇਅਰ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

soical media viral video bridal

ਵਿਆਹ ਕਿਸੇ ਵੀ ਕੁੜੀ ਲਈ ਇੱਕ ਖਾਸ ਮੌਕਾ ਹੁੰਦਾ ਹੈ। ਏਨਾਂ ਦਿਨੀ ਲਾੜਾ-ਲਾੜੀ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੁੰਦੀਆਂ ਹਨ। ਹੁਣ ਸਿਰਫ ਲਾੜਾ-ਲਾੜੀ ਹੀ ਨਹੀਂ ਸਗੋਂ ਪਰਿਵਾਰ ਅਤੇ ਦੋਸਤ ਵੀ ਇਸ ਮੌਕੇ ਨੂੰ ਖਾਸ ਬਣਾਉਣ ਦੀ ਯੋਜਨਾ ਬਣਾਦੇ ਰਹਿੰਦੇ ਹਨ। ਲਾੜਾ-ਲਾੜੀ ਆਪਣੀ ਜ਼ਿੰਦਗੀ ਦੇ ਇਸ ਖਾਸ ਪਲ ਦਾ ਖੂਬ ਆਨੰਦ ਲੈਂਦੇ ਨਜ਼ਰ ਆਉਂਦੇ ਹਨ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਸੜਕ 'ਤੇ ਸਕੂਟੀ 'ਤੇ ਲਾੜੀ ਦੇ ਪਹਿਰਾਵੇ 'ਚ ਦੌੜਦੀ ਦਿਖਾਈ ਦੇ ਰਹੀ ਹੈ।

viral bridal video

ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਸਕੂਟੀ 'ਤੇ ਦੌੜਾਉਂਦੇ ਹੋਏ ਦੁਲਹਨ ਗੀਤ ਵੀ ਗਾ ਰਹੀ ਹੈ। ਆਪਣੇ ਆਪ ਨੂੰ ਵਿਆਹ ਦੇ ਮੰਡਪ ਤੋਂ ਦੂਰ ਗਾਉਂਦੇ ਹੋਏ ਦੁਲਹਨ ਦੀਆਂ ਹਰਕਤਾਂ ਅਤੇ ਹਾਵ-ਭਾਵ ਵੀ ਦੇਖਣ ਯੋਗ ਹਨ। ਵੀਡੀਓ ‘ਚ ਇੱਕ ਹਿੰਦੀ ਗੀਤ ਵੀ ਵੱਜ ਰਿਹਾ ਹੈ। ਇਸ ਵੀਡੀਓ ਉੱਤੇ ਯੂਜ਼ਰ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

bridal drive scooty on road

ਤੁਹਾਨੂੰ ਦੱਸ ਦੇਈਏ ਕਿ ਇਹ ਗੀਤ ਐਕਸ਼ਨ ਰੀਪਲੇਅ ਫ਼ਿਲਮ ਦਾ ਹੈ ਅਤੇ ਇਸ ਨੂੰ ਦਲੇਰ ਮਹਿੰਦੀ ਅਤੇ ਰਿਚਾ ਚੱਢਾ ਨੇ ਗਾਇਆ ਹੈ। ਇਹ ਗੀਤ ਐਸ਼ਵਰਿਆ ਰਾਏ ਅਤੇ ਅਕਸ਼ੈ ਕੁਮਾਰ 'ਤੇ ਫਿਲਮਾਇਆ ਗਿਆ ਸੀ।

ਹੋਰ ਪੜ੍ਹੋ : ਮਾਂਗ ‘ਚ ਸਿੰਦੂਰ ਭਰੇ ਤੇਜਸਵੀ ਪ੍ਰਕਾਸ਼ ਨਜ਼ਰ ਆਈ ਕਰਨ ਕੁੰਦਰਾ ਦੇ ਨਾਲ, ਫੈਨਜ਼ ਨੇ ਕਿਹਾ- ਕੀ ਤੁਸੀਂ ਚੋਰੀ-ਛਿਪੇ ਵਿਆਹ ਕਰਵਾ ਲਿਆ?

 

You may also like