ਗੁਰਮੀਤ ਚੌਧਰੀ ਨੇ ਪਹਿਲੀ ਵਾਰ ਆਪਣੀ ਨਵਜੰਮੀ ਧੀ ਦਾ ਵੀਡੀਓ ਕੀਤਾ ਸ਼ੇਅਰ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

written by Lajwinder kaur | April 10, 2022

ਟੀਵੀ ਦੀ ਮਸ਼ਹੂਰ ਜੋੜੀ ਗੁਰਮੀਤ ਚੌਧਰੀ ਅਤੇ ਦੇਬੀਨਾ ਬੈਨਰਜੀ ਹਾਲ ਹੀ ਵਿੱਚ ਮਾਤਾ-ਪਿਤਾ ਬਣੇ ਹਨ। ਉਨ੍ਹਾਂ ਦੇ ਘਰ ‘ਚ ਇੱਕ ਨੰਨ੍ਹੀ ਪਰੀ ਨੇ ਜਨਮ ਲਿਆ ਹੈ। ਬੱਚੀ ਦੇ ਜਨਮ ਤੋਂ ਬਾਅਦ ਗੁਰਮੀਤ ਅਤੇ ਦੇਬੀਨਾ ਕਾਫੀ ਉਤਸ਼ਾਹਿਤ ਹਨ। ਜਦੋਂ ਦੇਬੀਨਾ ਹਸਪਤਾਲ ਤੋਂ ਘਰ ਆ ਰਹੀ ਸੀ ਤਾਂ ਉਸ ਨੇ ਪਾਪਰਾਜ਼ੀ ਦੇ ਸਾਹਮਣੇ ਗੁਰਮੀਤ ਨਾਲ ਪੋਜ਼ ਦਿੱਤੇ ਸਨ। ਗੁਰਮੀਤ ਨੇ ਧੀ ਨੂੰ ਬੇਬੀ ਟੋਕਰੀ ਵਿੱਚ ਬਿਠਾ ਕੇ ਲਿਆਏ ਸੀ। ਦੋਵਾਂ ਨੇ ਬਹੁਤ ਹੀ ਪਿਆਰੇ ਅੰਦਾਜ਼ ਦੇ ਨਾਲ ਆਪਣੀ ਲਾਡੋ ਰਾਣੀ ਦਾ ਘਰ ‘ਚ ਸਵਾਗਤ ਕੀਤਾ ਸੀ। ਹੁਣ ਗੁਰਮੀਤ ਚੌਧਰੀ ਨੇ ਆਪਣੀ ਬੇਟੀ ਦੇ ਨਾਲ ਇੱਕ ਬਹੁਤ ਹੀ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਗੁਰਮੀਤ ਅਤੇ ਉਨ੍ਹਾਂ ਦੀ ਬੇਟੀ ਦੇ ਹੱਥ ਨਜ਼ਰ ਆ ਰਹੇ ਹਨ। ਹਾਲਾਂਕਿ ਉਸ ਨੇ ਚਿਹਰੇ ਦਾ ਖੁਲਾਸਾ ਨਹੀਂ ਕੀਤਾ ਹੈ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦੇ ਭਰਾ ਨੇ ਆਪਣੀ ਭੈਣ ਨਾਲ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ, ਭੈਣ-ਭਰਾ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Gurmeet Choudhary shares first video Image Source: Instagram

ਗੁਰਮੀਤ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਧੀ ਦੇ ਨਾਲ ਪਹਿਲੀ ਵਾਰ ਬਹੁਤ ਹੀ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ। ਜੋ ਕਿ ਦਰਸ਼ਕਾਂ ਦੇ ਨਾਲ-ਨਾਲ ਕਲਾਕਾਰਾਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ। ਹਰ ਕੋਈ ਹਾਰਟ ਤੇ ਪਿਆਰ ਵਾਲੇ ਇਮੋਜ਼ੀ ਪੋਸਟ ਕਰ ਰਹੇ ਹਨ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਉਸਦੀ ਧੀ ਗੁਰਮੀਤ ਦੀਆਂ ਉਂਗਲਾਂ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਪਿਓ ਆਪਣੀ ਧੀ ਦੇ ਨੰਨ੍ਹੇ-ਨੰਨ੍ਹੇ ਹੱਥਾਂ ਦੇ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਹਨ। ਪਿਓ-ਧੀ ਦਾ ਇਹ ਕਿਊਟ ਵੀਡੀਓ ਹਰ ਇੱਕ ਦਾ ਦਿਲ ਜਿੱਤ ਰਿਹਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ- 'ਮੇਰੀ ਛੋਟੀ ਰਾਜਕੁਮਾਰੀ।' ਕਈ ਟੀਵੀ ਹਸਤੀਆਂ ਨੇ ਉਨ੍ਹਾਂ ਦੇ ਇਸ ਵੀਡੀਓ 'ਤੇ ਪਿਆਰ ਜਤਾਇਆ ਹੈ। ਗੁਰਮੀਤ ਦੇ ਇੱਕ ਪ੍ਰਸ਼ੰਸਕ ਨੇ ਲਿਖਿਆ, ‘ਬਹੁਤ ਪਿਆਰੀ ਮੇਰੀ ਪਿਆਰੀ।’ ਇਸ ਤਰ੍ਹਾਂ ਇਸ ਵੀਡੀਓ ਉੱਤੇ ਕਈ ਕਮੈਂਟ ਆਏ ਹਨ।

gurmeet-debina

ਹੋਰ ਪੜ੍ਹੋ : ਕਪਿਲ ਸ਼ਰਮਾ ਨੇ ਆਪਣੇ ਜਨਮਦਿਨ 'ਤੇ ਲਗਾਇਆ ਬੂਟਾ, ਪ੍ਰਸ਼ੰਸਕ ਤੇ ਕਲਾਕਾਰ ਕਰ ਰਹੇ ਨੇ ਤਾਰੀਫ

ਇਸ ਤੋਂ ਪਹਿਲਾਂ ਦੇਬੀਨਾ ਨੇ ਵੀ ਆਪਣੀ ਧੀ ਦੇ ਨਾਲ ਇੱਕ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਸੀ, ਜਿਸ ਚ ਆਪਣੀ ਧੀ ਨੂੰ ਸੁਲਾਉਂਦੇ ਹੋਏ ਨਜ਼ਰ ਆਈ ਸੀ। ਦੇਬੀਨਾ ਨੇ ਦੱਸਿਆ ਸੀ ਕਿ ਮਾਂ ਬਣਨਾ ਉਸ ਲਈ ਆਸਾਨ ਨਹੀਂ ਸੀ। ਉਸ ਨੂੰ ਗਰਭ ਧਾਰਨ ਕਰਨ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸਦੇ ਲਈ ਉਸਨੇ ਕਈ ਤਰ੍ਹਾਂ ਦੇ ਇਲਾਜ ਅਤੇ ਥੈਰੇਪੀ ਲਈ। ਦੱਸ ਦੇਈਏ ਕਿ ਗੁਰਮੀਤ ਅਤੇ ਦੇਬੀਨਾ ਦੀ ਬੇਟੀ ਦਾ ਜਨਮ 3 ਅਪ੍ਰੈਲ ਨੂੰ ਹੋਇਆ ਸੀ। ਜਿਸ ਦੀ ਜਾਣਕਾਰੀ ਗੁਰਮੀਤ ਨੇ ਅਗਲੇ ਦਿਨ ਪਿਆਰੀ ਜਿਹੀ ਵੀਡੀਓ ਪਾ ਕੇ ਦਿੱਤੀ ਸੀ।

 

 

View this post on Instagram

 

A post shared by Gurmeet Choudhary (@guruchoudhary)

You may also like