ਆਪਣੇ ਹੀ ਵਿਆਹ ‘ਚ ਬੰਦੂਕ ਚਲਾਉਂਦੀ ਨਜ਼ਰ ਆਈ ਦੁਲਹਣ, ਵੀਡੀਓ ਦੇਖ ਕੇ ਯੂਜ਼ਰਸ ਹੋਏ ਹੈਰਾਨ

written by Lajwinder kaur | September 02, 2022

Bride video viral: ਸੋਸ਼ਲ ਮੀਡੀਆ ਉੱਤੇ ਰੋਜ਼ਾਨਾ ਨਵੀਆਂ ਤੋਂ ਲੈ ਕੇ ਪੁਰਾਣੀਆਂ ਕਈ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਨੇ। ਜੋ ਕਿ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦੀਆਂ ਹਨ। ਏਨੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਲਾੜੀਆਂ ਵੱਲੋਂ ਵੈਂਡਿੰਗ ਹਾਲ ‘ਚ ਨੱਚਦੀਆਂ, ਗਾਉਂਦੀਆਂ ਅਤੇ ਝੂਮਦੀਆਂ ਹੋਈਆਂ ਵਾਲੀਆਂ ਵੀਡੀਓਜ਼ ਤਾਂ ਕਈ ਦੇਖੀਆਂ ਹੋਣਗੀਆਂ, ਪਰ ਅੱਜ ਜੋ ਵੀਡੀਓ ਦਿਖਾਉਣ ਜਾ ਰਹੇ ਹਾਂ। ਉਹ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਹਾਲ ਹੀ 'ਚ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਲਾੜੀ ਆਪਣੇ ਹੀ ਵਿਆਹ 'ਤੇ ਬੰਦੂਕ ਚਲਾਉਂਦੀ ਹੋਈ ਨਜ਼ਰ ਆ ਰਹੀ ਹੈ, ਜਿਸ ਤੋਂ ਬਾਅਦ ਲਾੜਾ ਵੀ ਘਬਰਾ ਜਾਂਦਾ ਹੈ।

ਹੋਰ ਪੜ੍ਹੋ : ਨੀਲੀਆਂ ਚੱਪਲਾਂ ਦੇ ਨਾਲ ਏਅਰਪੋਰਟ ‘ਤੇ ਨਜ਼ਰ ਆਈ ਗਰਭਵਤੀ ਆਲੀਆ ਭੱਟ, ਰਣਬੀਰ ਚੰਗੇ ਪਤੀ ਦੀ ਤਰ੍ਹਾਂ ਪਤਨੀ ਦਾ ਖਿਆਲ ਰੱਖਦੇ ਆਏ ਨਜ਼ਰ!

inside image of wedding girl image source instagram

ਲਾੜੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਲਾੜੀ ਆਪਣੇ ਹੀ ਵਿਆਹ 'ਚ ਬੰਦੂਕ ਨਾਲ ਫਾਇਰ ਕਰਦੀ ਨਜ਼ਰ ਆ ਰਹੀ ਹੈ। ਦੁਲਹਨ ਦੇ ਇਸ ਅਵਤਾਰ ਨੂੰ ਦੇਖ ਕੇ ਆਲੇ-ਦੁਆਲੇ ਦੇ ਲੋਕ ਵੀ ਘਬਰਾ ਜਾਂਦੇ ਹਨ। ਦੁਲਹਨ ਦਾ ਇਹ ਸਵੈਗ ਇੰਟਰਨੈੱਟ 'ਤੇ ਛਾਇਆ ਹੋਇਆ ਹੈ।

bride with gun image source instagram

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇੱਕ ਪ੍ਰਸ਼ੰਸਕ ਨੇ ਕਮੈਂਟ ਕਰਦੇ ਹੋਏ ਕਿਹਾ ਕਿ ਕੀ ਗੱਲ ਹੈ ਜੇਕਰ ਅਜਿਹੀ ਦੁਲਹਨ ਮਿਲ ਜਾਵੇ ਤਾਂ ਕੋਈ ਸਮੱਸਿਆ ਨਹੀਂ ਹੈ। ਤਾਂ ਦੂਜੇ ਯੂਜ਼ਰ ਨੇ ਲਿਖਿਆ ਹੈ ਯੇ ਤੋਹ ਪੁਸ਼ਪਾ ਰਾਜ ਹੈ ਭਾਈ..’। ਇੱਕ ਯੂਜ਼ਰ ਨੇ ਨਿੰਦਿਆ ਕਰਦੇ ਹੋਏ ਕਿਹਾ ਕਿ ਇਹ ਸਿਰਫ ਸ਼ੋਅ ਆਫ ਹੈ। ਦੱਸ ਦਈਏ ਵਿਆਹਾਂ ‘ਚ ਇਸ ਤਰ੍ਹਾਂ ਗੋਲੀਆਂ ਚਲਾਉਣਾ ਗੈਰ ਕਾਨੂੰਨੀ ਹੈ।

inside image of bride image source instagram

You may also like