ਨੀਲੀਆਂ ਚੱਪਲਾਂ ਦੇ ਨਾਲ ਏਅਰਪੋਰਟ ‘ਤੇ ਨਜ਼ਰ ਆਈ ਗਰਭਵਤੀ ਆਲੀਆ ਭੱਟ, ਰਣਬੀਰ ਚੰਗੇ ਪਤੀ ਦੀ ਤਰ੍ਹਾਂ ਪਤਨੀ ਦਾ ਖਿਆਲ ਰੱਖਦੇ ਆਏ ਨਜ਼ਰ!

written by Lajwinder kaur | September 02, 2022

Soon-to-be parents Ranbir Kapoor and Alia Bhatt Seen at airport: ਜਲਦ ਹੀ ਮਾਂ ਬਣਨ ਵਾਲੀ ਆਲੀਆ ਭੱਟ ਇਨ੍ਹੀਂ ਦਿਨੀਂ ਕਾਫੀ ਐਕਟਿਵ ਹੈ। ਉਹ ਆਪਣੇ ਅਧੂਰੇ ਪ੍ਰੋਜੈਕਟਾਂ ਨੂੰ ਪੂਰਾ ਕਰ ਰਹੀ ਹੈ। ਉਹ ਆਪਣੇ ਪਤੀ ਦੇ ਨਾਲ ਬ੍ਰਹਮਾਸਤਰ ਨੂੰ ਪ੍ਰਮੋਟ ਕਰਦੀ ਵੀ ਨਜ਼ਰ ਆ ਰਹੀ ਹੈ। ਹੁਣ ਉਸ ਨੂੰ ਇੱਕ ਵਾਰ ਫਿਰ ਰਣਬੀਰ ਕਪੂਰ ਨਾਲ ਏਅਰਪੋਰਟ 'ਤੇ ਦੇਖਿਆ ਗਿਆ।

ਹੋਰ ਪੜ੍ਹੋ : ਸ਼ਾਹਰੁਖ ਖ਼ਾਨ ਦੇ ਘਰ ਆਏ ਗਣਪਤੀ ਬੱਪਾ, ਤਸਵੀਰ ਸਾਂਝੀ ਕਰਦੇ ਹੋਏ ਕਿਹਾ-‘ਵਿਸ਼ਵਾਸ ਨਾਲ ਪੂਰੇ ਹੁੰਦੇ ਹਨ ਸਾਰੇ ਸੁਫਨੇ’

alia and ranbir image source instagram

ਇਸ ਵਾਰ ਆਲੀਆ ਨੂੰ ਏਅਰਪੋਰਟ 'ਤੇ ਬੇਹੱਦ ਕਿਊਟ ਅੰਦਾਜ਼ 'ਚ ਦੇਖਿਆ ਗਿਆ। ਆਲੀਆ ਕਾਲੇ ਰੰਗ ਦੀ ਪ੍ਰਿੰਟਡ ਫ੍ਰੌਕ ਵਿੱਚ ਹਮੇਸ਼ਾ ਦੀ ਤਰ੍ਹਾਂ ਖੂਬਸੂਰਤ ਲੱਗ ਰਹੀ ਸੀ। ਇਸ ਦੇ ਨਾਲ ਹੀ ਉਸ ਨੇ ਆਪਣੇ ਪੈਰਾਂ ਵਿੱਚ ਇੱਕ ਬਹੁਤ ਹੀ ਆਰਾਮਦਾਇਕ ਨੀਲੇ ਰੰਗ ਵਾਲੀ ਚੱਪਲਾਂ ਪਾਈਆਂ ਹੋਈਆਂ ਸਨ। ਆਲੀਆ ਦਾ ਇਹ ਕੈਜ਼ੂਅਲ ਲੁੱਕ ਵੀ ਕਾਫੀ ਕਿਊਟ ਲੱਗ ਰਹੀ ਸੀ।

actor ranbir and alia image source instagram

ਇਸ ਦੇ ਨਾਲ ਹੀ ਆਲੀਆ ਨਾਲ ਰਣਬੀਰ ਕਪੂਰ ਵੀ ਨਜ਼ਰ ਆਏ। ਨੀਲੇ ਰੰਗ ਦੀ ਟੀ-ਸ਼ਰਟ ਅਤੇ ਡੈਨੀਮ 'ਤੇ ਮਾਸਕ ਪਾ ਕੇ ਏਅਰਪੋਰਟ 'ਤੇ ਪਹੁੰਚੇ ਰਣਬੀਰ ਕਪੂਰ ਕੈਜ਼ੂਅਲ ਲੁੱਕ 'ਚ ਆਮ ਵਾਂਗ ਕਾਫੀ ਖੂਬਸੂਰਤ ਲੱਗ ਰਹੇ ਸਨ। ਇਸ ਤੋਂ ਇਲਾਵਾ ਉਹ ਇੱਕ ਚੰਗੇ ਪਤੀ ਵਾਂਗ ਆਪਣੀ ਪਤਨੀ ਦਾ ਖਿਆਲ ਰੱਖਦੇ ਨਜ਼ਰ ਆਏ।

image source instagram

ਹੁਣ ਦੋਵਾਂ ਨੂੰ ਏਅਰਪੋਰਟ 'ਤੇ ਇਕੱਠੇ ਦੇਖ ਕੇ ਸੋਸ਼ਲ ਮੀਡੀਆ 'ਤੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਕੀ ਦੋਵੇਂ ਫਿਰ ਤੋਂ ਬੇਬੀਮੂਨ 'ਤੇ ਚਲੇ ਗਏ ਹਨ। ਸ਼ਮਸ਼ੇਰਾ ਦੀ ਰਿਲੀਜ਼ ਤੋਂ ਬਾਅਦ ਦੋਵੇਂ ਛੁੱਟੀਆਂ ਮਨਾਉਣ ਚਲੇ ਗਏ ਸਨ, ਜਿੱਥੋਂ ਉਨ੍ਹਾਂ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਸਨ। ਹੁਣ ਦੋਵਾਂ ਨੂੰ ਏਅਰਪੋਰਟ 'ਤੇ ਇਕ ਵਾਰ ਫਿਰ ਨਾਲ ਦੇਖਿਆ ਗਿਆ। ਮੀਡੀਆ ਰਿਪੋਰਟ ਮੁਤਾਬਿਕ ਦੋਵੇਂ ਆਪਣੀ ਫ਼ਿਲਮ ਦੀ ਪ੍ਰਮੋਸ਼ਨ ਦੇ ਲਈ ਹੈਦਰਾਬਾਦ ਗਏ ਹਨ।

ਆਲੀਆ ਭੱਟ ਅਤੇ ਰਣਬੀਰ ਕਪੂਰ ਦੀ ਫਿਲਮ 'ਬ੍ਰਹਮਾਸਤਰ' 9 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦੋਵੇਂ ਪਹਿਲੀ ਵਾਰ ਇਸ ਫਿਲਮ 'ਚ ਇਕੱਠੇ ਨਜ਼ਰ ਆਉਣਗੇ। ਇਸ ਫਿਲਮ ਨੂੰ ਬਣਾਉਣ 'ਚ ਕਾਫੀ ਸਮਾਂ ਲੱਗਾ ਹੈ ਅਤੇ ਇਹ ਉਨ੍ਹਾਂ ਦਾ ਡਰੀਮ ਪ੍ਰੋਜੈਕਟ ਹੈ, ਜਿਸ ਨੂੰ ਲੈ ਕੇ ਉਹ ਇਸ ਸਮੇਂ ਕਾਫੀ ਉਤਸ਼ਾਹਿਤ ਵੀ ਹਨ।

You may also like