ਇਸ ਤਸਵੀਰ ‘ਚ ਛਿਪੀਆਂ ਹਨ ਬਾਲੀਵੁੱਡ ਦੀਆਂ ਦੋ ਸਟਾਰ ਭੈਣਾਂ, ਕੀ ਤੁਸੀਂ ਪਛਾਣਿਆ

written by Shaminder | May 13, 2022

ਬਾਲੀਵੁੱਡ ਸਿਤਾਰਿਆਂ ਦੀਆਂ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਬਾਲੀਵੁੱਡ ਦੇ ਇਨ੍ਹਾਂ ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ (Childhood Pic) ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਵੀ ਕੀਤਾ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੀਆਂ ਦੋ ਸਟਾਰਸ ਸਿਸਟਰਜ਼ ਦੀ ਇੱਕ ਤਸਵੀਰ ਵਿਖਾਉਣ ਜਾ ਰਹੇ ਹਾਂ ।

Karisma Kapoor

ਹੋਰ ਪੜ੍ਹੋ : ਕਪੂਰ ਖ਼ਾਨਦਾਨ ‘ਚ ਵੱਜੀ ਖੁਸ਼ੀਆਂ ਦੀ ਸ਼ਹਿਨਾਈ,ਕਰਿਸ਼ਮਾ ਕਪੂਰ ਨੇ ਆਪਣੇ ਇਸ ਭਰਾ ਦੀ ਮਹਿੰਦੀ ‘ਤੇ ਇੰਝ ਕੀਤੀ ਮਸਤੀ

ਇਸ ਤਸਵੀਰ ‘ਚ ਨਜ਼ਰ ਆਉਣ ਵਾਲੀਆਂ ਇਹ ਦੋਵੇਂ ਕਿਊਟ ਜਿਹੀਆਂ ਬੱਚੀਆਂ ਬਹੁਤ ਹੀ ਪਿਆਰੀਆਂ ਲੱਗ ਰਹੀਆਂ ਹਨ । ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ।ਇਨ੍ਹਾਂ ਦੋਵਾਂ ਭੈਣਾਂ ਨੇ ਬਾਲੀਵੁੱਡ ‘ਚ ਬਹੁਤ ਨਾਮ ਕਮਾਇਆ ਹੈ ਅਤੇ ਲਗਾਤਾਰ ਇੰਡਸਟਰੀ ‘ਚ ਸਰਗਰਮ ਹਨ । ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਕਿਸਦੀ ਗੱਲ ਕਰ ਰਹੇ ਹਾਂ ।

Karisma Kapoor with mother image From instagram

ਹੋਰ ਪੜ੍ਹੋ : ਕਪੂਰ ਖਾਨਦਾਨ ਤੋਂ ਆਈ ਬੁਰੀ ਖਬਰ, ਮਾਂ ਨੀਤੂ ਸਿੰਘ ਨੇ ਬੇਟੇ ਰਣਬੀਰ ਕਪੂਰ ਦੇ ਸਿਹਤਮੰਦ ਹੋਣ ਲਈ ਮੰਗੀਆਂ ਦੁਆਵਾਂ

ਹਾਲੇ ਵੀ ਨਹੀਂ ਸਮਝੇ ਤਾਂ ਅਸੀਂ ਤੁਹਾਨੂੰ ਦੱਸ ਇਕ ਹਿੰਟ ਦਿੰਦੇ ਹਾਂ ਕਿ ਉਹ ਇਹ ਹੈ ਕਿ ਇਨ੍ਹਾਂ ਬੱਚੀਆਂ ਦਾ ਪੂਰਾ ਖ਼ਾਨਦਾਨ ਹੀ ਅਦਾਕਾਰੀ ਨੂੰ ਸਮਰਪਿਤ ਰਿਹਾ ਹੈ ।ਜੀ ਹਾਂ ਇਹ ਤਸਵੀਰ ਕਪੂਰ ਖ਼ਾਨਦਾਨ ਦੀਆਂ ਕੁੜੀਆਂ ਦੀ ਹੈ । ਇਸ ਤਸਵੀਰ ‘ਚ ਅਦਾਕਾਰਾ ਕਰੀਨਾ ਅਤੇ ਕਰਿਸ਼ਮਾ ਕਪੂਰ ਨਜ਼ਰ ਆ ਰਹੀਆਂ ਹਨ ।

kareena kapoor with kids image From instagram

ਕਰੀਨਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਏਨੀਂ ਦਿਨੀਂ ਉਹ ਆਪਣੀ ਫ਼ਿਲਮ ‘ਲਾਲ ਸਿੰਘ ਚੱਢਾ’ ਨੂੰ ਲੈ ਕੇ ਕਾਫੀ ਚਰਚਾ ‘ਚ ਹੈ ।ਉਸ ਦੀ ਇਸ ਫ਼ਿਲਮ ਦਾ ਬੇਸਬਰੀ ਦੇ ਨਾਲ ਦਰਸ਼ਕ ਇੰਤਜ਼ਾਰ ਕਰ ਰਹੇ ਹਨ । ਇਸ ਤੋਂ ਇਲਾਵਾ ਹਾਲ ਹੀ ‘ਚ ਕਰੀਨਾ ਕਪੂਰ ਆਪਣੇ ਛੋਟੇ ਬੇਟੇ ਜੇਹ ਅਲੀ ਖ਼ਾਨ ਦੇ ਨਾਲ ਵੀ ਸ਼ੂਟ ਕਰਦੀ ਨਜ਼ਰ ਆਈ ਸੀ । ਕਰਿਸ਼ਮਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਵਿਆਹ ਤੋਂ ਬਾਅਦ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ । ਪਰ ਹੁਣ ਉਹ ਕੁਝ ਕੁ ਰਿਆਲਟੀ ਸ਼ੋਅ ‘ਚ ਨਜ਼ਰ ਆਉਂਦੀ ਹੈ।

 

View this post on Instagram

 

A post shared by Filmy (@filmypr)

You may also like