Cannes 2022 : ਕਰੋੜਾਂ ਦੀ ਡਰੈੱਸ ਪਾ ਕੇ ਰੈੱਡ ਕਾਰਪੇਟ ‘ਤੇ ਉੱਤਰੀ ਊਰਵਸ਼ੀ ਰੌਤੇਲਾ

written by Shaminder | May 19, 2022

ਕਾਨਸ 2022  (Cannes 2022)  ਫ਼ਿਲਮ ਫੈਸਟੀਵਲ ‘ਚ ਅਭਿਨੇਤਰੀਆਂ ਦਾ ਜਲਵਾ ਵਿਖਾਈ ਦੇ ਰਿਹਾ ਹੈ । ਊਰਵਸ਼ੀ ਰੌਤੇਲਾ (Uravshi Rautela) ਵੀ ਆਪਣੀ ਕਿੱਲਰ ਲੁੱਕ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਣ ‘ਚ ਕਾਮਯਾਬ ਰਹੀ । ਅਦਾਕਾਰਾ ਰੈੱਡ ਕਾਰਪੇਟ ‘ਤੇ ਵ੍ਹਾਈਟ ਰੰਗ ਦੀ ਡਰੈੱਸ ‘ਚ ਨਜ਼ਰ ਆਈ । ਊਰਵਸ਼ੀ ਇਸ ਡਰੈੱਸ ‘ਚ ਕਿਸੇ ਪਰੀ ਵਾਂਗ ਲੱਗ ਰਹੀ ਸੀ । ਉਸ ਦੀ ਇਹ ਡਰੈੱਸ ਸਨੋਅ ਤੋਂ ਪ੍ਰੇਰਿਤ ਸੀ । ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਖੁਬਸੂਰਤ ਡਰੈੱਸ ਦੀ ਕੀਮਤ ਕਿੰਨੀ ਸੀ ।

Urvashi Rautela ,,, image From instagram

ਹੋਰ ਪੜ੍ਹੋ : ਕਾਨਸ 2022 : ਦੀਪਿਕਾ ਪਾਦੂਕੋਣ ਅਤੇ ਤਮੰਨਾ ਭਾਟੀਆ ਦੀ ਲੁੱਕ ਨੇ ਜਿੱਤਿਆ ਸਭ ਦਾ ਦਿਲ

ਇਹ ਜਾਣ ਕੇ ਤੁਹਾਡੇ ਵੀ ਪੈਰਾਂ ਥੱਲਿਓਂ ਜ਼ਮੀਨ ਖਿਸਕ ਜਾਵੇਗੀ । ਜੀ ਹਾਂ ਊਰਵਸ਼ੀ ਨੇ ਜਿਹੜੀ ਡਰੈੱਸ ਪਾਈ ਸੀ । ਉਸ ਦੀ ਕੀਮਤ ਤਿੰਨ ਕਰੋੜ ਰੁਪਏ ਹੈ । ਊੂਰਵਸ਼ੀ ਦੀ ਇਸ ਲੁੱਕ ਅਤੇ ਉਸ ਦੀ ਡਰੈੱਸ ਨੂੰ ਤਿਆਰ ਕੀਤਾ ਹੈ ਬਿਲਾਲ ਵੱਲੋਂ । ਅਦਾਕਾਰਾ ਨੇ ਆਪਣੀ ਲੁੱਕ ਨੂੰ ਅਭਿਨੇਤਰੀ ਨੇ ਸੁਪਰ ਮਹਿੰਗੇ ਗਹਿਣਿਆਂ ਨਾਲ ਪੂਰਾ ਕੀਤਾ ।

Urvashi Rautela ,- image From instagram

ਹੋਰ ਪੜ੍ਹੋ : ਜਦੋਂ ਤੱਕ ਇਸ ਦੇਸ਼ ‘ਚ ਇੱਕ ਵੀ ਸਿੱਖ ਮੌਜੂਦ ਹੈ ਕਿਸੇ ਕੌਮ ਨੂੰ ਡਰਨ ਦੀ ਲੋੜ ਨਹੀਂ-ਜਸਬੀਰ ਜੱਸੀ

ਊਰਵਸ਼ੀ ਰੌਤੇਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਬਾਲੀਵੁੱਡ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਅਕਸਰ ਮਹਿੰਗੀਆਂ ਡਰੈੱਸਾਂ ‘ਚ ਉਹ ਨਜ਼ਰ ਆਉਂਦੀ ਹੈ । ਊਰਵਸ਼ੀ ਰੌਤੇਲਾ ਸਮਾਜ ਸੇਵਾ ਲਈ ਵੀ ਜਾਣੀ ਜਾਂਦੀ ਹੈ ।

Cannes 2022 red carpet: Tamannah Bhatia, Urvashi Rautela make their debut, see photos Image Source: Twitter

ਉਸ ਨੇ ਲਾਕਡਾਊਨ ਦੇ ਦੌਰਾਨ ਦਿਲ ਖੋਹਲ ਕੇ ਲੋਕਾਂ ਦੀ ਸੇਵਾ ਕੀਤੀ ਸੀ ਅਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਅੱਗੇ ਆਈ ਸੀ । ਇਸੇ ਕਾਰਨ ਉਸ ਨੂੰ ਸਨਮਾਨਿਤ ਵੀ ਕੀਤਾ ਗਿਆ ਸੀ ।ਊਰਵਸ਼ੀ ਰੌਤੇਲਾ ਦੀਆਂ ਤਸਵੀਰਾਂ ਅਤੇ ਉਸ ਦੀ ਲੁੱਕਸ ਦੀ ਅਕਸਰ ਚਰਚਾ ਹੁੰਦੀ ਰਹਿੰਦੀ ਹੈ । ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੇ ਦਿਲ ਦੀਆਂ ਗੱਲਾਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ ।

You may also like