ਜਾਣੋ ਕਿਉਂ ਇਹ ਸ਼ਖਸ ਅਜੇ ਦੇਵਗਨ ਦੀਆਂ ਅੱਖਾਂ ਨੂੰ ਕਰਵਾਉਣਾ ਚਾਹੁੰਦਾ ਹੈ ਪੇਟੈਂਟ

Written by  Pushp Raj   |  May 05th 2022 11:33 AM  |  Updated: May 05th 2022 11:38 AM

ਜਾਣੋ ਕਿਉਂ ਇਹ ਸ਼ਖਸ ਅਜੇ ਦੇਵਗਨ ਦੀਆਂ ਅੱਖਾਂ ਨੂੰ ਕਰਵਾਉਣਾ ਚਾਹੁੰਦਾ ਹੈ ਪੇਟੈਂਟ

ਮਸ਼ਹੂਰ ਯੂਟਿਊਬਰ ਕੈਰੀ ਮਿਨਾਟੀ ਥ੍ਰਿਲਰ-ਡਰਾਮਾ ਫਿਲਮ 'ਰਨਵੇਅ-34' ਵਿੱਚ ਨਜ਼ਰ ਆ ਰਹੇ ਹਨ। ਯੂਟਿਊਬਰ  ਕੈਰੀ ਮਿਨਾਟੀ ਉਰਫ (ਅਜੈ ਨਾਗਰ) ਨੇ ਫਿਲਮ  ਦੇ  ਲੀਡ ਅਦਾਕਾਰ ਅਤੇ ਫਿਲਮ ਨਿਰਮਾਤਾ ਅਜੇ ਦੇਵਗਨ ਦੀ ਅਦਾਕਾਰੀ ਦੀ ਜਮ ਕੇ ਸ਼ਲਾਘਾ ਕੀਤੀ ਹੈ। ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ।

Image Source: Instagram

ਕੈਰੀ ਮਿਨਾਟੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਅਜੇ ਦੇਵਗਨ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵਿੱਚ ਕੈਰੀ ਮਿਨਾਟੀ ਅਜੇ ਦੇਵਗਨ ਦੇ ਨਾਲ ਮਿਲ ਕੇ ਦਰਸ਼ਕਾਂ ਨੂੰ ਫਿਲਮ ਰਨਵੇਅ -34 ਵੇਖਣ ਲਈ ਅਪੀਲ ਕਰਦੇ ਨਜ਼ਰ ਆ ਰਹੇ ਹਨ।

ਇਸ ਵੀਡੀਓ ਦੇ ਵਿੱਚ ਕੈਰੀ ਮਿਨਾਟੀ ਨੇ ਆਪਣੇ ਫੈਨਜ਼ ਤੇ ਦਰਸ਼ਕਾਂ ਨੂੰ ਕਿਹਾ ਕਿ ਉਸ ਨੂੰ ਫਿਲਮ ਤੇ ਐਕਟਿੰਗ ਬਾਰੇ ਕੁਝ ਜ਼ਿਆਦਾ ਜਾਣਕਾਰੀ ਨਹੀਂ ਹੈ। ਕੈਰੀ ਮਿਨਾਟੀ ਨੇ ਦੱਸਿਆ ਕਿ ਉਸ ਨੇ ਫਿਲਮ ਵੇਖ ਲਈ ਹੈ। ਇਹ ਫਿਲਮ ਬਹੁਤ ਹੀ ਮਜ਼ੇਦਾਰ ਤੇ ਥ੍ਰਿਲਰ ਤੇ ਐਕਸ਼ਨ ਨਾਲ ਭਰਪੂਰ ਹੋਵੇਗੀ। ਉਸ ਨੇ ਕਿਹਾ ਕਿ ਦਰਸ਼ਕ ਫਿਲਮ ਵੇਖਦੇ ਹੋਏ ਆਪਣੀਆਂ ਸੀਟਾਂ ਨੂੰ ਕਸ ਕੇ ਫੜ ਕੇ ਰੱਖਣ। ਇਸ ਵਿੱਚ ਉਹ ਤੇ ਅਜੇ ਦੇਵਗਨ ਦੋਵੇਂ ਹਨ, ਪਰ ਉਨ੍ਹਾਂ ਦੋਹਾਂ ਤੋਂ ਜ਼ਿਆਦਾ ਹੈ ਅਜੇ ਦੇਵਗਨ ਦੀਆਂ ਅੱਖਾਂ। ਇਸ ਲਈ ਉਹ ਅਜੇ ਦੇਵਗਨ ਨੂੰ ਅੱਖਾਂ ਪੇਟੈਂਟ ਕਰਵਾਉਂਣ ਦੀ ਅਪੀਲ ਕਰ ਰਿਹਾ ਹੈ।

Image Source: Instagram

ਉਸ ਨੇ ਕਿਹਾ ਕਿ ਉਸ ਨੂੰ ਅਜੇ ਦੇਵਗਨ ਦੀ ਡਾਇਰੈਕਸ਼ਨ ਬਹੁਤ ਜ਼ਿਆਦਾ ਪਸੰਦ ਹੈ। ਉਸ ਨੇ ਕਿਹਾ ਕਿ ਮੈਨੂੰ ਰਨਵੇਅ 34 ਦਾ ਹਿੱਸਾ ਬਣ ਕੇ ਬਹੁਤ ਮਜ਼ਾ ਆਇਆ ਅਤੇ ਮੈਂ ਸਾਰੇ ਪ੍ਰਸ਼ੰਸਕਾਂ ਦੇ ਪਿਆਰ ਲਈ ਬਹੁਤ ਸ਼ੁਕਰਗੁਜ਼ਾਰ ਹਾਂ, ਇਸ ਕੈਮਿਓ ਦਿੱਖ ਨੇ ਮੇਰੀ ਸ਼ਖਸੀਅਤ ਦੇ ਇੱਕ ਨਵੇਂ ਪਹਿਲੂ ਨੂੰ ਖੋਜਣ ਵਿੱਚ ਮੇਰੀ ਮਦਦ ਕੀਤੀ ਹੈ। ਮੈਂ ਅਜੇ ਦੇਵਗਨ ਤੋਂ ਹੈਰਾਨ ਹਾਂ ਅਤੇ ਮੈਨੂੰ ਇਕੱਠੇ ਕੰਮ ਕਰਨਾ ਪਸੰਦ ਹੈ। ਮੈਂ ਉਨ੍ਹਾਂ ਨੂੰ ਕਿਹਾ ਕਿ ਤੁਹਾਡੀਆਂ ਅੱਖਾਂ ਕਾਪੀਰਾਈਟ ਹੋਣੀਆਂ ਚਾਹੀਦੀਆਂ ਹਨ।

Image Source: Instagram

ਦੱਸ ਦਈਏ ਕਿ ਇਸ ਫਿਲਮ 'ਚ ਅਜੇ ਦੇਵਗਨ, ਰਕੁਲ ਪ੍ਰੀਤ ਸਿੰਘ ਅਤੇ ਅਮਿਤਾਭ ਬੱਚਨ ਆਦਿ ਮੁੱਖ ਭੂਮਿਕਾਵਾਂ 'ਚ ਹਨ। ਕੈਰੀ ਮਿਨਾਟੀ ਇਸ ਫਿਲਮ ਵਿੱਚ ਕੈਮਿਓ ਕਰ ਰਹੇ ਹਨ।

ਹੋਰ ਪੜ੍ਹੋ : ਈਦ ਪਾਰਟੀ 'ਚ ਸਲਮਾਨ ਖਾਨ ਨੂੰ ਕਿਸ ਕਰਨ 'ਤੇ ਟ੍ਰੋਲ ਹੋਈ ਸ਼ਹਿਨਾਜ਼ ਗਿੱਲ

ਦੱਸ ਦਈਏ ਕਿ ਕੈਰੀ ਮਿਨਾਟੀ ਦਾ ਅਸਲੀ ਨਾਂਅ ਅਜੇ ਨਾਗਰ ਹੈ ਅਤੇ ਉਹ ਯੂਟਿਊਬ 'ਤੇ ਆਪਣੇ ਵੀਡੀਓਜ਼ ਲਈ ਮਸ਼ਹੂਰ ਹੈ। ਆਪਣੇ ਵੀਡੀਓ ਵਿੱਚ, ਕੈਰੀ ਬੇਤਰਤੀਬ ਵੀਡੀਓ ਬਣਾਉਣ ਵਾਲੇ ਲੋਕਾਂ ਨੂੰ ਸਖ਼ਤ ਤਾੜਨਾ ਕਰਦੇ ਨਜ਼ਰ ਆਉਂਦੇ ਹਨ। ਕੈਰੀ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ 'ਤੇ ਅਜਿਹੀ ਸਮੱਗਰੀ ਅਪਲੋਡ ਕਰੋ, ਜਿਸ ਨਾਲ ਸਮਾਜਿਕ ਚਿੰਤਾਵਾਂ ਹੋਣ।

 

View this post on Instagram

 

A post shared by ???? ????? (@carryminati)


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network