ਨਾਮੀ ਫੋਟੋਗ੍ਰਾਫਰ ਦੀਪਿਕਾ ਸ਼ਰਮਾ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੇਹਾ ਕੱਕੜ ਤੋਂ ਲੈ ਕੇ ਕੌਰ ਬੀ ਸਮੇਤ ਕਈ ਹੋਰ ਪੰਜਾਬੀ ਸਿਤਾਰੇ ਆਏ ਨਜ਼ਰ

Written by  Lajwinder kaur   |  October 17th 2019 02:50 PM  |  Updated: October 17th 2019 03:25 PM

ਨਾਮੀ ਫੋਟੋਗ੍ਰਾਫਰ ਦੀਪਿਕਾ ਸ਼ਰਮਾ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੇਹਾ ਕੱਕੜ ਤੋਂ ਲੈ ਕੇ ਕੌਰ ਬੀ ਸਮੇਤ ਕਈ ਹੋਰ ਪੰਜਾਬੀ ਸਿਤਾਰੇ ਆਏ ਨਜ਼ਰ

ਪੰਜਾਬੀ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਸੈਲੀਬ੍ਰੇਟੀਜ਼ ਨੂੰ ਆਪਣੇ ਕੈਮਰੇ ‘ਚ ਕੈਦ ਕਰਨ ਵਾਲੀ ਮਸ਼ਹੂਰ ਫੋਟੋਗ੍ਰਾਫਰ ਦੀਪਿਕਾ ਸ਼ਰਮਾ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਜੀ ਹਾਂ ਉਨ੍ਹਾਂ ਨੇ ਪਿਛਲੇ ਹਫਤੇ ਹੀ ਸੰਨੀ ਸ਼ਓਰਾਣ ਨਾਲ ਵਿਆਹ ਕਰਵਾ ਲਿਆ ਹੈ।

ਉਨ੍ਹਾਂ ਦੇ ਵਿਆਹ ਉੱਤੇ ਪੰਜਾਬੀ ਸਿਤਾਰੇ ਖੂਬ ਮਸਤੀ ਕਰਦੇ ਹੋਏ ਨਜ਼ਰ ਆਏ। ਨੇਹਾ ਕੱਕੜ, ਕੌਰ ਬੀ, ਸਤਿੰਦਰ ਸੱਤੀ, ਸੁਨੰਦਾ ਸ਼ਰਮਾ ਨੇ ਦੀਪਿਕਾ ਸ਼ਰਮਾ ਦੇ ਵਿਆਹ ਦੇ ਪ੍ਰੋਗਰਾਮਾਂ ‘ਚ ਸ਼ਿਰਕਤ ਕੀਤੀ ਤੇ ਆਪਣੀ ਸ਼ੁਭ ਕਾਮਨਾਮਾਂ ਦਿੱਤੀਆਂ।

ਹੋਰ ਵੇਖੋ: ਮਿਹਨਤਾਂ ਤੇ ਸੰਘਰਸ਼ਾਂ ਦੀ ਕਹਾਣੀ ਨੂੰ ਬਿਆਨ ਕਰਦਾ ਕਰਨ ਔਜਲਾ ਦਾ ਨਵਾਂ ਗੀਤ ‘ਇੰਕ’ ਹੋਇਆ ਦਰਸ਼ਕਾਂ ਦੇ ਰੁ-ਬ-ਰੂ, ਦੇਖੋ ਵੀਡੀਓ

 

ਦੱਸ ਦਈਏ ਦੀਪਿਕਾ ਸ਼ਰਮਾ ਤੇ ਸੰਨੀ ਸ਼ਓਰਾਣ ਨੇ ਆਪਣੇ ਕੈਮਰੇ ‘ਚ ‘ਕਪਿਲ ਸ਼ਰਮਾ-ਗਿੰਨੀ ਚਤਥਰ’ ਤੋਂ ਲੈ ਕੇ ‘ਪ੍ਰਿੰਸ ਨਰੂਲਾ-ਯੁਵਿਕਾ ਚੌਧਰੀ’ ਵਰਗੇ ਹਾਈ ਪ੍ਰੋਫਾਈਲ ਵਿਆਹਾਂ ਨੂੰ ਕਵਰ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਸਿੰਮੀ ਚਾਹਲ, ਸਾਰਾ ਗੁਰਪਾਲ, ਰੁਬੀਨਾ ਬਾਜਵਾ, ਹਿਮਾਂਸ਼ੀ ਖੁਰਾਨਾ, ਕੌਰ ਬੀ ਤੋਂ ਇਲਾਵਾ ਕਈ ਹੋਰ ਪੰਜਾਬੀ ਕਲਾਕਾਰਾਂ ਦਾ ਫੋਟੋ ਸ਼ੂਟ ਕਰ ਚੁੱਕੇ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network