ਅਦਾਕਾਰ ਧਰਮਿੰਦਰ ਅਤੇ ਅਮਿਤਾਭ ਬੱਚਨ ਨੇ ਸੁਲੋਚਨਾ ਲਾਤੇਕਰ ਦੇ ਦਿਹਾਂਤ ‘ਤੇ ਜਤਾਇਆ ਸੋਗ

ਅਦਾਕਾਰਾ ਸੁਲੋਚਨਾ ਲਾਤੇਕਰ ਨੇ ਬਾਲੀਵੁੱਡ ਇੰਡਸਟਰੀ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਹ ਫ਼ਿਲਮਾਂ ‘ਚ ਕਈ ਵੱਡੇ ਅਦਾਕਾਰਾਂ ਦੀ ਮਾਂ ਦੇ ਕਿਰਦਾਰ ‘ਚ ਨਜ਼ਰ ਆ ਚੁੱਕੇ ਹਨ । ਉਨ੍ਹਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸੋਗ ਜਤਾਇਆ ਹੈ ।

Written by  Shaminder   |  June 05th 2023 01:31 PM  |  Updated: June 05th 2023 01:31 PM

ਅਦਾਕਾਰ ਧਰਮਿੰਦਰ ਅਤੇ ਅਮਿਤਾਭ ਬੱਚਨ ਨੇ ਸੁਲੋਚਨਾ ਲਾਤੇਕਰ ਦੇ ਦਿਹਾਂਤ ‘ਤੇ ਜਤਾਇਆ ਸੋਗ

ਅਦਾਕਾਰਾ ਸੁਲੋਚਨਾ ਲਾਤੇਕਰ (Sulochana Latekar) ਨੇ ਬਾਲੀਵੁੱਡ ਇੰਡਸਟਰੀ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਹ ਫ਼ਿਲਮਾਂ ‘ਚ ਕਈ ਵੱਡੇ ਅਦਾਕਾਰਾਂ ਦੀ ਮਾਂ ਦੇ ਕਿਰਦਾਰ ‘ਚ ਨਜ਼ਰ ਆ ਚੁੱਕੇ ਹਨ । ਉਨ੍ਹਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸੋਗ ਜਤਾਇਆ ਹੈ । ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਅਤੇ ਧਰਮਿੰਦਰ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

ਹੋਰ ਪੜ੍ਹੋ : ਅਰਜਨ ਢਿੱਲੋਂ ਲੇਹ ਲੱਦਾਖ ‘ਚ ਪਹਾੜੀ ਵਾਦੀਆਂ ਦੀ ਸੈਰ ਕਰਦੇ ਆਏ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਅਦਾਕਾਰ ਧਰਮਿੰਦਰ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਸੁਲੋਚਨਾ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਬਹੁਤ ਯਾਦ ਆਏਂਗੀ…ਅਣਗਿਣਤ ਫ਼ਿਲਮਾਂ ਮੇਂ ਯੇ ਮੇਰੀ ਮਾਂ ਥੇ’। ਇਸ ਤੋਂ ਇਲਾਵਾ ਬਾਲੀਵੁੱਡ ਸਟਾਰ ਅਮਿਤਾਭ ਬੱਚਨ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

ਸੁਲੋਚਨਾ ਲਾਤੇਕਰ ਨੇ ਕਈ ਵੱਡੇ ਸਟਾਰਸ ਦੇ ਨਾਲ ਕੀਤਾ ਕੰਮ

ਸੁਲੋਚਨਾ ਲਾਤੇਕਰ ਨੂੰ ਤੁਸੀਂ ਅਕਸਰ ਫ਼ਿਲਮਾਂ ‘ਚ ਮਾਂ ਦਾ ਕਿਰਦਾਰ ਨਿਭਾਉਂਦੇ ਵੇਖਿਆ ਹੋਵੇਗਾ । ਉਨ੍ਹਾਂ ਨੇ ਬਾਲ ਕਲਾਕਾਰ ਦੇ ਤੌਰ ‘ਤੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਬਤੌਰ ਲੀਡ ਕਲਾਕਾਰ ਦੇ ਤੌਰ ‘ਤੇ ਕਿਰਦਾਰ ਨਿਭਾਏ ਅਤੇ ਹਿੰਦੀ ਸਿਨੇਮਾ ਦੇ ਮੰਨੇ ਪ੍ਰਮੰਨੇ ਸੁਪਰ ਸਟਾਰਸ ਜਿਵੇਂ ਕਿ ਦਿਲੀਪ ਕੁਮਾਰ, ਅਮਿਤਾਭ ਬੱਚਨ, ਧਰਮਿੰਦਰ, ਦੇਵਾਨੰਦ ਸਣੇ ਕਈ ਵੱਡੇ ਕਲਾਕਾਰਾਂ ਦੀ ਮਾਂ ਦਾ ਕਿਰਦਾਰ ਨਿਭਾਇਆ । ਉਨ੍ਹਾਂ ਨੇ ਸਿਰਫ਼ ਬਾਲੀਵੁੱਡ ਫ਼ਿਲਮਾਂ ਹੀ ਨਹੀਂ ਮਰਾਠੀ ਅਤੇ ਦੱਖਣ ਭਾਰਤੀ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ । 

ਸੁਲੋਚਨਾ ਲਾਤੇਕਰ ਦਾ ਸ਼ੁਰੂਆਤੀ ਜੀਵਨ 

ਸੁਲੋਚਨਾ ਲਾਤੇਕਾਰ ਦਾ ਜਨਮ 20 ਜੁਲਾਈ 1929 ਨੂੰ ਕਰਨਾਟਕ ਦੇ ਖੜਕਲਾਟ ਪਿੰਡ ‘ਚ ਹੋਇਆ ਸੀ । ਉਨ੍ਹਾਂ ਦਾ ਪਿੰਡ ਕੋਹਲ਼ਾਪੁਰ ਸ਼ਹਿਰ ਤੋਂ ਮਹਿਜ਼ ਚਾਲੀ ਕਿਲੋਮੀਟਰ ਦੀ ਦੂਰੀ ‘ਤੇ ਮੌਜੂਦ ਹੈ। ਅਦਾਕਾਰਾ ਦੇ ਪਿਤਾ ਜੀ ਕੋਹਲਾਪੁਰ ਰਿਆਸਤ ‘ਚ ਦਰੋਗਾ ਦੀ ਹੈਸੀਅਤ ਦੇ ਨਾਲ ਨੌਕਰੀ ਕਰਦੇ ਸਨ । ਉਨ੍ਹਾਂ ਦਾ ਇੱਕ ਭਰਾ ਵੀ ਸੀ ਜੋ ਉਨ੍ਹਾਂ ਤੋਂ ਦਸ ਸਾਲ ਵੱਡੇ ਸਨ । 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network