Happy Birthday Sonu Sood: ਜਾਣੋ ਸੋਨੂੰ ਸੂਦ ਦੀ ਸ਼ਖ਼ਸੀਅਤ ਦੇ ਕਿਹੜੇ ਪਹਿਲੂ ਉਹਨਾਂ ਨੂੰ ਬਣਾਉਂਦੇ ਹਨ ਹੋਰਾਂ ਨਾਲੋਂ ਵੱਖਰਾ

ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੋਨੂੰ ਸੂਦ ਦੇ ਲੱਖਾਂ ਲੋਕ ਦੀਵਾਨੇ ਹਨ। ਸੋਨੂੰ ਨੇ ਨਾ ਸਿਰਫ ਰੀਲ ਲਾਈਫ ਸਗੋਂ ਅਸਲ ਜ਼ਿੰਦਗੀ 'ਚ ਵੀ ਕਰੋੜਾਂ ਲੋਕਾਂ ਦਾ ਦਿਲ ਜਿੱਤਿਆ। ਸੋਨੂੰ ਸੂਦ ਕੋਰੋਨਾ ਕਾਲ 'ਚ ਲੋਕਾਂ ਦੀ ਮਦਦ ਕਰ ਕੇ ਅੱਜ ਮਸੀਹਾ ਬਣ ਗਏ ਹਨ।

Written by  Pushp Raj   |  July 30th 2023 08:00 AM  |  Updated: July 30th 2023 08:00 AM

Happy Birthday Sonu Sood: ਜਾਣੋ ਸੋਨੂੰ ਸੂਦ ਦੀ ਸ਼ਖ਼ਸੀਅਤ ਦੇ ਕਿਹੜੇ ਪਹਿਲੂ ਉਹਨਾਂ ਨੂੰ ਬਣਾਉਂਦੇ ਹਨ ਹੋਰਾਂ ਨਾਲੋਂ ਵੱਖਰਾ

Sonu Sood Birthday Special: ਅੱਜ 30 ਜੁਲਾਈ ਦੇ ਦਿਨ, ਮਸ਼ਹੂਰ ਮਾਡਲ, ਅਦਾਕਾਰ ਅਤੇ ਨਿਰਮਾਤਾ, ਪੰਜਾਬੀ ਪੁੱਤਰ ਸੋਨੂੰ ਸੂਦ ਦਾ ਜਨਮਦਿਨ ਹੈ। ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੋਨੂੰ ਸੂਦ ਦੇ ਲੱਖਾਂ ਲੋਕ ਦੀਵਾਨੇ ਹਨ। ਸੋਨੂੰ ਨੇ ਨਾ ਸਿਰਫ ਰੀਲ ਲਾਈਫ ਸਗੋਂ ਅਸਲ ਜ਼ਿੰਦਗੀ 'ਚ ਵੀ ਕਰੋੜਾਂ ਲੋਕਾਂ ਦਾ ਦਿਲ ਜਿੱਤਿਆ। ਸੋਨੂੰ ਸੂਦ ਕੋਰੋਨਾ ਕਾਲ 'ਚ ਲੋਕਾਂ ਦੀ ਮਦਦ ਕਰ ਕੇ ਅੱਜ ਮਸੀਹਾ ਬਣ ਗਏ ਹਨ।

ਸੋਨੂੰ ਸੂਦ ਨੇ ਕਈ ਸ਼ਾਨਦਾਰ ਫਿਲਮਾਂ 'ਚ ਬਿਹਤਰੀਨ ਕਿਰਦਾਰ ਨਿਭਾਏ ਹਨ। ਅਭਿਨੇਤਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1999 'ਚ ਫਿਲਮ ਕਲਾਝਾਗਰ ਤੋਂ ਕੀਤੀ ਸੀ ਜਿਸ ਤੋਂ ਬਾਅਦ ਸੋਨੂੰ ਕਹਾਂ ਹੋ ਤੁਮ, ਮਿਸ਼ਨ ਮੁੰਬਈ, ਯੁਵਾ, ਆਸ਼ਿਕ ਬਨਾਇਆ ਆਪਨੇ ਵਰਗੀਆਂ ਫਿਲਮਾਂ 'ਚ ਨਜ਼ਰ ਆਏ। ਸੋਨੂੰ ਸੂਦ ਹਿੰਦੀ ਸਿਨੇਮਾ ਤੋਂ ਇਲਾਵਾ ਤੇਲਗੂ, ਤਾਮਿਲ ਤੇ ਕੰਨੜ ਇੰਡਸਟਰੀਜ਼ 'ਚ ਵੀ ਕੰਮ ਕਰ ਚੁੱਕੇ ਹਨ। ਦੱਸ ਦੇਈਏ ਕਿ ਜਦੋਂ ਸੋਨੂੰ ਸੂਦ ਮੁੰਬਈ ਆਏ ਸਨ ਤਾਂ ਉਨ੍ਹਾਂ ਦੀ ਜੇਬ 'ਚ ਸਿਰਫ 5500 ਰੁਪਏ ਸਨ।

 ਸੋਨੂੰ ਸੂਦ ਪੰਜਾਬ ਦੇ ਮੋਗਾ ਦੇ ਜੰਮਪਲ ਅਤੇ ਸਕੂਲੀ ਸਿੱਖਿਆ ਮੋਗਾ ਵਿਖੇ ਹਾਸਲ ਕਰਨ ਵਾਲੇ ਸੋਨੂੰ ਸੂਦ ਨਾਗਪੁਰ ਵਿਖੇ ਇਲੈਕਟ੍ਰਾਨਿਕਸ ਇੰਜਨੀਅਰਿੰਗ ਦੇ ਵਿਦਿਆਰਥੀ ਵੀ ਰਹਿ ਚੁੱਕੇ ਹਨ। ਸੋਨੂੰ ਦੀ ਅਦਾਕਾਰੀ ਦਾ ਖੇਤਰ ਬਾਲੀਵੁੱਡ ਦੇ ਨਾਲ-ਨਾਲ ਦੱਖਣ ਭਾਰਤ ਦੀਆਂ ਵੱਡੀਆਂ ਫ਼ਿਲਮਾਂ ਤੱਕ ਫ਼ੈਲਿਆ ਹੋਇਆ ਹੈ, ਅਤੇ ਦੋਵੇਂ ਖਿੱਤਿਆਂ ਦੀਆਂ ਅਨੇਕਾਂ ਸੁਪਰਹਿੱਟ ਅਤੇ ਯਾਦਗਾਰੀ ਫ਼ਿਲਮਾਂ ਨਾਲ ਸੋਨੂੰ ਸੂਦ ਦਾ ਨਾਂਅ ਜੁੜਦਾ ਹੈ।

ਮੁੰਬਈ ਪਹੁੰਚਣ ਤੋਂ ਬਾਅਦ ਸੋਨੂੰ ਸੂਦ ਦੀ ਜੇਬ 'ਚ ਸਿਰਫ 5500 ਰੁਪਏ ਸਨ

ਸੋਨੂੰ ਸੂਦ ਦੇ ਪਿਤਾ ਦੀ ਕੱਪੜਿਆਂ ਦੀ ਦੁਕਾਨ ਸੀ। ਉਨ੍ਹਾਂ ਆਪਣੇ ਪੁੱਤਰ ਨੂੰ ਇੰਜੀਨੀਅਰਿੰਗ ਦੀ ਪੜ੍ਹਾਈ ਵਾਸਤੇ ਨਾਗਪੁਰ ਭੇਜਿਆ ਸੀ। ਜਦੋਂ ਸੋਨੂੰ ਸੂਦ ਮੁੰਬਈ ਆਏ ਤਾਂ ਉਨ੍ਹਾਂ ਦੀ ਜੇਬ 'ਚ ਸਿਰਫ 5500 ਰੁਪਏ ਸਨ। ਸੋਨੂੰ ਨੇ ਸੰਘਰਸ਼ ਦੌਰਾਨ 1996 'ਚ ਵਿਆਹ ਕੀਤਾ ਸੀ।

ਮੁੰਬਈ ਆਉਣ ਤੇ ਵਿਆਹ ਕਰਨ ਦੇ 3 ਸਾਲ ਬਾਅਦ ਸੋਨੂੰ ਸੂਦ ਨੇ ਤੇਲਗੂ ਫਿਲਮ ਇੰਡਸਟਰੀ 'ਚ ਕੰਮ ਕੀਤਾ। ਇਸ ਦੇ 3 ਸਾਲ ਬਾਅਦ ਉਨ੍ਹਾਂ ਨੂੰ ਆਪਣੀ ਪਹਿਲੀ ਬਾਲੀਵੁੱਡ ਫਿਲਮ ਸ਼ਹੀਦ-ਏ-ਆਜ਼ਮ ਮਿਲੀ। ਹਾਲਾਂਕਿ, ਉਨ੍ਹਾਂ ਨੂੰ 2004 ਦੀ ਯੁਵਾ ਨੂੰ ਮਿਲਿਆ ਤੇ 2010 ਦੀ ਦਬੰਗ ਤੋਂ ਬਾਅਦ ਸੋਨੂੰ ਸੂਦ ਨੇ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ।

ਕੋਰੋਨਾ ਕਾਲ 'ਚ ਗ਼ਰੀਬਾਂ ਦੇ ਮਸੀਹਾ ਬਣੇ ਸਨ ਸੋਨੂੰ ਸੂਦ

ਅਦਾਕਾਰ ਸੋਨੂੰ ਸੂਦ 2020 'ਚ ਪਰਵਾਸੀ ਮਜ਼ਦੂਰਾਂ ਲਈ ਮਸੀਹਾ ਬਣ ਕੇ ਉਭਰਿਆ। ਇਕ ਇੰਟਰਵਿਊ ਦੌਰਾਨ ਸੋਨੂੰ ਸੂਦ ਨੇ ਸ਼ੇਅਰ ਕੀਤਾ ਸੀ ਕਿ 'ਜਦੋਂ ਮੈਂ ਮੁੰਬਈ ਆਇਆ ਸੀ, ਤਾਂ ਮੈਂ ਟ੍ਰੇਨ ਰਾਹੀਂ ਆਇਆ ਤੇ ਮੇਰੇ ਕੋਲ ਕੋਈ ਰਿਜ਼ਰਵੇਸ਼ਨ ਨਹੀਂ ਸੀ। ਜਦੋਂ ਮੈਂ ਨਾਗਪੁਰ 'ਚ ਆਪਣੀ ਇੰਜੀਨੀਅਰਿੰਗ ਕਰ ਰਿਹਾ ਸੀ ਤਾਂ ਮੈਂ ਬਿਨਾਂ ਰਿਜ਼ਰਵੇਸਨ ਦੇ ਬੱਸਾਂ ਤੇ ਟ੍ਰੇਨਾਂ 'ਚ ਯਾਤਰਾ ਕਰਦਾ ਸੀ।

ਹੋਰ ਪੜ੍ਹੋ:  Health Tips: ਚੰਗੀ ਸਿਹਤ ਲਈ ਆਪਣੀ ਰੁਟੀਨ 'ਚ ਸ਼ਾਮਿਲ ਕਰੋ ਪ੍ਰੋਟੀਨ ਨਾਲ ਭਰਪੂਰ ਇਹ ਨਾਸ਼ਤਾ ਇਹ ਟੌਪ 10 ਰੈਸਿਪੀ

ਜਦੋਂ ਮੈਂ ਉਨ੍ਹਾਂ ਪਰਵਾਸੀਆਂ ਨੂੰ ਆਪਣੇ ਬੱਚਿਆਂ, ਬਜ਼ੁਰਗਾਂ ਨਾਲ ਸੜਕਾਂ 'ਤੇ ਤੁਰਦਿਆਂ ਦੇਖਿਆ ਤਾਂ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਦੁਖਦਾਈ ਦ੍ਰਿਸ਼ ਸੀ। ਫਿਰ ਮੈਂ ਫੈਸਲਾ ਕੀਤਾ ਕਿ ਮੈਂ ਘਰ ਨਹੀਂ ਬੈਠ ਸਕਦਾ ਤੇ ਮੈਂ ਇਨ੍ਹਾਂ ਲੋਕਾਂ ਦੀ ਮਦਦ ਲਈ ਅੱਗੇ ਆਵਾਂਗਾ। ਹੁਣ ਸੋਨੂੰ ਸੂਦ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਖੜ੍ਹੇ ਰਹਿੰਦੇ ਹਨ ਤੇ ਕਈ ਚੈਰਿਟੀ ਵਰਕ ਕਰ ਰਹੇ ਹਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network