Tirthanand Rao: ਕਪਿਲ ਸ਼ਰਮਾ ਦੇ ਸਾਥੀ ਕਲਾਕਾਰ ਤੀਰਥਨੰਦ ਨੇ ਫੇਸਬੁੱਕ 'ਤੇ ਲਾਈਵ ਹੋ ਕੀਤਾ ਆਪਣਾ ਦਰਦ ਬਿਆਨ ਤੇ ਨਿਗਲਿਆ ਜ਼ਹਿਰ

ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਨਾਲ 'ਕਾਮੇਡੀ ਸਰਕਸ' 'ਚ ਕੰਮ ਕਰਨ ਵਾਲੇ ਅਦਾਕਾਰ ਅਤੇ ਕਾਮੇਡੀਅਨ ਤੀਰਥਾਨੰਦ ਰਾਓ ਨੇ ਸੋਸ਼ਲ ਮੀਡੀਆ 'ਤੇ ਲਾਈਵ ਸੈਸ਼ਨ ਦੌਰਾਨ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ।

Reported by: PTC Punjabi Desk | Edited by: Pushp Raj  |  June 14th 2023 12:47 PM |  Updated: June 14th 2023 12:47 PM

Tirthanand Rao: ਕਪਿਲ ਸ਼ਰਮਾ ਦੇ ਸਾਥੀ ਕਲਾਕਾਰ ਤੀਰਥਨੰਦ ਨੇ ਫੇਸਬੁੱਕ 'ਤੇ ਲਾਈਵ ਹੋ ਕੀਤਾ ਆਪਣਾ ਦਰਦ ਬਿਆਨ ਤੇ ਨਿਗਲਿਆ ਜ਼ਹਿਰ

Kapil Sharma Co-Star Tirthanand Rao: ਟੀਵੀ ਦੇ ਫੇਮਸ ਕਾਮੇਡੀ ਸ਼ੋਅ 'ਕਾਮੇਡੀ ਸਰਕਸ ਕੇ ਅਜੂਬੇ' 'ਚ ਕਪਿਲ ਸ਼ਰਮਾ ਨਾਲ ਕੰਮ ਕਰਨ ਵਾਲੇ ਅਦਾਕਾਰ ਅਤੇ ਕਾਮੇਡੀਅਨ ਤੀਰਥਾਨੰਦ ਰਾਓ ਨੇ ਸੋਸ਼ਲ ਮੀਡੀਆ 'ਤੇ ਲਾਈਵ ਸੈਸ਼ਨ ਦੌਰਾਨ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਆਪਣੇ ਅਧਿਕਾਰਤ ਫੇਸਬੁੱਕ ਪੇਜ 'ਤੇ ਲਾਈਵ ਸੈਸ਼ਨ ਦੌਰਾਨ ਤੀਰਥਾਨੰਦ ਰਾਓ ਨੇ ਆਪਣੀ ਮੌਜੂਦਾ ਮਾੜੀ ਹਾਲਤ ਲਈ ਇੱਕ ਮਹਿਲਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਤੀਰਥਨੰਦ ਨੇ ਕਿਉਂ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

ਫੇਸਬੁੱਕ 'ਤੇ ਲਾਈਵ ਸੈਸ਼ਨ ਦੌਰਾਨ, ਤੀਰਥਾਨੰਦ ਨੇ ਦਾਅਵਾ ਕੀਤਾ ਕਿ ਉਹ ਔਰਤ ਉਸ ਨਾਲ "ਲਿਵ-ਇਨ" ਰਿਲੇਸ਼ਨਸ਼ਿਪ ਵਿੱਚ ਸੀ, ਪਰ ਉਸ ਨੇ ਕਥਿਤ ਤੌਰ 'ਤੇ ਉਸ ਨੂੰ ਈਮੋਸ਼ਨਲ ਤੌਰ 'ਤੇ ਬਲੈਕਮੇਲ ਕੀਤਾ ਅਤੇ ਉਸ ਤੋਂ ਪੈਸੇ ਦੀ ਲਗਾਤਾਰ ਮੰਗ ਕਰ ਰਹੀ ਹੈ। ਤੀਰਥਾਨੰਦ ਨੇ ਵੀਡੀਓ 'ਚ ਕਿਹਾ, ''ਇਸ ਮਹਿਲਾ ਦੇ ਕਾਰਨ ਮੈਂ 3-4 ਲੱਖ ਰੁਪਏ ਦਾ ਕਰਜ਼ਦਾਰ ਹਾਂ। ਮੈਂ ਉਸ ਨੂੰ ਪਿਛਲੇ ਸਾਲ ਅਕਤੂਬਰ ਤੋਂ ਜਾਣਦਾ ਹਾਂ। ਉਸ ਨੇ ਭਾਇੰਦਰ ਵਿੱਚ ਮੇਰੇ ਖਿਲਾਫ ਪੁਲਿਸ ਸ਼ਿਕਾਇਤ ਦਰਜ ਕਰਵਾਈ ਸੀ ਤੇ ਮੈਨੂੰ ਇਹ ਵੀ ਨਹੀਂ ਪਤਾ ਕਿ ਇਹ ਸ਼ਿਕਾਇਤ ਕਿਸ ਕਾਰਨ ਦਰਜ ਕਰਵਾਈ ਗਈ ਹੈ। ਫਿਰ ਉਹ ਵੀ ਮੈਨੂੰ ਫੋਨ ਕਰਦੀ ਸੀ ਅਤੇ ਕਹਿੰਦੀ ਸੀ ਕਿ ਉਹ ਮਿਲਣਾ ਚਾਹੁੰਦੀ ਹੈ।

ਤੀਰਥਾਨੰਦ ਨੇ ਲਾਈਵ ਸੈਸ਼ਨ ਦੌਰਾਨ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

ਲਾਈਵ ਸੈਸ਼ਨ ਦੌਰਾਨ ਆਪਣੇ ਦੁੱਖ ਬਿਆਨ ਕਰਦੇ ਹੋਏ, ਤੀਰਥਾਨੰਦ ਨੇ ਫਿਨਾਇਲ ਦੀ ਇੱਕ ਬੋਤਲ ਕੱਢੀ ਅਤੇ ਇਸ ਨੂੰ ਇੱਕ ਗਲਾਸ ਵਿੱਚ ਪਾ ਲਿਆ। ਰਾਓ ਦੀ ਵੀਡੀਓ ਦੇਖ ਕੇ ਉਸ ਦੇ ਦੋਸਤ ਤੁਰੰਤ ਉਸ ਦੇ ਘਰ ਪੁੱਜੇ ਜਿੱਥੇ ਅਦਾਕਾਰ ਬੇਹੋਸ਼ ਪਾਇਆ ਗਿਆ। ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਬੁਲਾਇਆ ਅਤੇ ਉਸ ਨੂੰ ਹਸਪਤਾਲ ਲੈ ਗਏ।

ਤੀਰਥਾਨੰਦ ਨੇ ਪਹਿਲਾਂ ਵੀ ਕਈ ਵਾਰ ਕੀਤੀ ਹੈ ਖੁਦਕੁਸ਼ੀ ਦੀ ਕੋਸ਼ਿਸ਼

ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਤੀਰਥਾਨੰਦ ਰਾਓ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਤੀਰਥਾਨੰਦ ਨੇ ਦਸੰਬਰ 2021 ਵਿੱਚ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ 27 ਦਸੰਬਰ 2021 ਨੂੰ ਫੇਸਬੁੱਕ 'ਤੇ ਲਾਈਵ ਸੈਸ਼ਨ ਦੌਰਾਨ ਆਪਣੇ ਸਹਾਇਕ ਨੂੰ ਫੋਨ ਕੀਤਾ ਸੀ ਕਿ ਉਹ ਕਈ ਕਾਰਨਾਂ ਕਰਕੇ ਜ਼ਿੰਦਗੀ ਵਿੱਚ ਇਹ ਸਖ਼ਤ ਕਦਮ ਚੁੱਕ ਰਿਹਾ ਹੈ। 

ਹੋਰ ਪੜ੍ਹੋ: Shah Rukh Khan:ਆਖਿਰ ਅਜਿਹਾ ਕੀ ਹੋਇਆ ਕਿ ਸ਼ਾਹਰੁਖ ਖ਼ਾਨ ਦੇ ਟਵੀਟ ਮਗਰੋਂ ਡਿਨਰ ਲੈ ਕੇ 'ਮਨੰਤ' ਪਹੁੰਚੀ Swiggy ਦੀ ਟੀਮ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਮੀਡੀਆ ਰਿਪੋਰਟਸ ਮੁਤਾਬਕ ਤੀਰਥਾਨੰਦ ਨੇ ਕਿਹਾ, ''ਪਿਛਲੇ ਦੋ ਸਾਲ ਅਸਲ 'ਚ ਉਸ ਦੇ ਲਈ ਕਾਫੀ ਮੁਸ਼ਕਲ ਰਹੇ ਹਨ। ਮੇਰੀ ਵਿੱਤੀ ਹਾਲਤ ਡਾਵਾਂਡੋਲ ਹੈ ਅਤੇ ਮੇਰੇ ਕੋਲ ਅਸਲ ਵਿੱਚ ਕੋਈ ਬੱਚਤ ਨਹੀਂ ਹੈ। ਮੈਨੂੰ ਪਾਵ ਭਾਜੀ ਨਾਮ ਦੀ ਇੱਕ ਫਿਲਮ ਸਣੇ ਕੁਝ ਕੰਮ ਮਿਲਿਆ ਹੈ ਜੋ ਅਜੇ ਰਿਲੀਜ਼ ਹੋਣੀ ਹੈ ਪਰ ਉਨ੍ਹਾਂ ਨੇ ਮੈਨੂੰ ਭੁਗਤਾਨ ਨਹੀਂ ਕੀਤਾ। ਕਈ ਦਿਨ ਅਜਿਹੇ ਵੀ ਹਨ ਜਦੋਂ ਮੈਂ ਕੁਝ ਖਾਧਾ ਨਹੀਂ ਜਾਂ ਸਿਰਫ ਇੱਕ ਵੜਾ ਪਾਵ 'ਤੇ ਬਚਿਆ। ਮੈਨੂੰ ਅਹਿਸਾਸ ਹੋਇਆ ਕਿ ਇਸ ਗੜਬੜ ਵਿੱਚੋਂ ਨਿਕਲਣ ਦਾ ਇੱਕੋ ਇੱਕ ਰਸਤਾ ਹੈ ਕਿ ਮੈਂ ਆਪਣੀ ਜ਼ਿੰਦਗੀ ਦਾ ਅੰਤ ਕਰਾਂ।' ਹਲਾਂਕਿ ਫੇਸਬੁੱਕ ਲਾਈਵ ਤੇ ਫੈਨਜ਼ ਅਤੇ ਅਦਾਕਾਰ ਦੇ ਦੋਸਤ ਉਸ ਨੂੰ ਅਜਿਹਾ ਨਾਂ ਕਰਨ ਤੇ ਪੁਲਿਸ ਦੀ ਮਦਦ ਨਾਲ ਮਾਮਲੇ ਦਾ ਨਿਪਟਾਰਾ ਕਰਨ ਦੀ ਸਲਾਹ ਦੇ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network