ਜਦੋਂ ਪੈਂਟ ਕੋਟ ਨਾ ਹੋਣ ਕਾਰਨ ਬਿੰਨੂ ਢਿੱਲੋਂ ਨੂੰ ਨਹੀਂ ਸੀ ਮਿਲਿਆ ਕੰਮ, ਜਾਣੋ ਅਦਾਕਾਰ ਦੇ ਜਨਮ ਦਿਨ ‘ਤੇ ਦਿਲਚਸਪ ਕਿੱਸਾ

ਅਦਾਕਾਰ ਬਿੰਨੂ ਢਿੱਲੋਂ ਦਾ ਅੱਜ ਜਨਮ ਦਿਨ ਹੈ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਾਂ । ਬਿੰਨੂ ਢਿੱਲੋਂ ਦਾ ਜਨਮ ਸੰਗਰੂਰ ਦੇ ਧੂਰੀ ‘ਚ ਹੋਇਆ ਸੀ ।

Written by  Shaminder   |  August 29th 2023 08:00 AM  |  Updated: August 29th 2023 08:00 AM

ਜਦੋਂ ਪੈਂਟ ਕੋਟ ਨਾ ਹੋਣ ਕਾਰਨ ਬਿੰਨੂ ਢਿੱਲੋਂ ਨੂੰ ਨਹੀਂ ਸੀ ਮਿਲਿਆ ਕੰਮ, ਜਾਣੋ ਅਦਾਕਾਰ ਦੇ ਜਨਮ ਦਿਨ ‘ਤੇ ਦਿਲਚਸਪ ਕਿੱਸਾ

ਅਦਾਕਾਰ ਬਿੰਨੂ ਢਿੱਲੋਂ (Binnu Dhillon) ਦਾ ਅੱਜ ਜਨਮ ਦਿਨ (Birthday) ਹੈ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਾਂ । ਬਿੰਨੂ ਢਿੱਲੋਂ ਦਾ ਜਨਮ ਸੰਗਰੂਰ ਦੇ ਧੂਰੀ ‘ਚ ਹੋਇਆ ਸੀ । ਪਰ ਆਪਣੀ ਮੁੱਢਲੀ ਪੜ੍ਹਾਈ ਤੋਂ ਬਾਅਦ ਬਿੰਨੂ ਢਿੱਲੋਂ ਆਪਣੀ ਉਚੇਰੀ ਸਿੱਖਿਆ ਦੇ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਚਲੇ ਗਏ ਸਨ । ਜਿੱਥੋਂ ਉਨ੍ਹਾਂ ਨੇ ਥੀਏਟਰ ਅਤੇ ਟੈਲੀਵਿਜ਼ਨ ‘ਚ ਕੋਰਸ ਕੀਤਾ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਪੈਰ ਰੱਖਿਆ ਅਤੇ ਛੋਟੇ ਮੋਟੇ ਰੋਲ ਕਰਨੇ ਸ਼ੁਰੂ ਕਰ ਦਿੱਤੇ ਸਨ । 

ਹੋਰ ਪੜ੍ਹੋ :   ਸਾਹਿਲ ਅਖਤਰ ਦਾ ਹੈ ਅੱਜ ਜਨਮ ਦਿਨ, ਭੈਣ ਗੁਰਲੇਜ ਅਖਤਰ ਤੇ ਜੀਜੇ ਕੁਲਵਿੰਦਰ ਕੈਲੀ ਨੇ ਦਿੱਤੀ ਵਧਾਈ

ਪੈਂਟ ਕੋਟ ਨਾ ਹੋਣ ਕਾਰਨ ਨਹੀਂ ਮਿਲਿਆ 

ਬਿੰਨੂ ਢਿੱਲੋਂ ਨੇ ਇੱਕ ਵਾਰ ਗੱਲਬਾਤ ਦੇ ਦੌਰਾਨ ਦੱਸਿਆ ਸੀ ਕਿ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਉਨ੍ਹਾਂ ਨੂੰ ਕੰਮ ਹਾਸਲ ਕਰਨ ਦੇ ਲਈ ਕਰੜਾ ਸੰਘਰਸ਼ ਕਰਨਾ ਪਿਆ ਸੀ ਅਤੇ ਇੱਕ ਵਾਰ ਉਨ੍ਹਾਂ ਨੇ ਕੰਮ ਦੇ ਲਈ ਕਿਸੇ ਪ੍ਰੋਡਿਊਸਰ ਦੇ ਕੋਲ ਫੋਨ ਕੀਤਾ ਤਾਂ ਉਸ ਨੇ ਸਭ ਤੋਂ ਪਹਿਲਾਂ ਪੁੱਛਿਆ ਕਿ ਉਸ ਦੇ ਕੋਲ ਕੋਟ ਪੈਂਟ ਹੈ ਤਾਂ ਬਿੰਨੂ ਢਿੱਲੋਂ ਨੇ ਕਿਹਾ ਕਿ ਨਹੀਂ । ਜਿਸ ਤੋਂ ਬਾਅਦ ਦੁਬਾਰਾ ਉਨ੍ਹਾਂ ਕੋਲ ਪ੍ਰੋਡਿਊਸਰ ਦਾ ਫੋਨ ਨਹੀਂ ਆਇਆ। 

ਆਪਣੇ ਦੋਸਤਾਂ ਦੇ ਨਾਲ ਕਿਰਾਏ ਦੇ ਕਮਰੇ ‘ਚ ਰਹਿੰਦਾ ਸੀ ਅਦਾਕਾਰ 

ਅਦਾਕਾਰ ਬਿੰਨੂ ਢਿੱਲੋਂ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ‘ਚ ਕਿਰਾਏ ਦੇ ਕਮਰੇ ‘ਚ ਪੰਜ ਛੇ ਮੁੰਡਿਆਂ ਦੇ ਨਾਲ ਰਹਿੰਦੇ ਸਨ । ਉੱਨੀ ਸੌ ਅਠਾਨਵੇਂ ‘ਚ ਉਨ੍ਹਾਂ ਨੂੰ ਬਤੌਰ ਕਲਾਕਾਰ ਬਾਈ ਸੌ ਰੁਪਏ ਮਿਲਦੇ ਸਨ । ਜੋ ਬਾਅਦ ‘ਚ ਬੱਤੀ ਸੌ ਹੋ ਗਏ ਸਨ । ਇਸੇ ਦੌਰਾਨ ਹੀ ਉਨ੍ਹਾਂ ਦਾ ਵਿਆਹ ਹੋ ਗਿਆ ਸੀ ।

ਪਰ ਏਨੇਂ ਘੱਟ ਪੈਸਿਆਂ ‘ਚ ਉਨ੍ਹਾਂ ਦਾ ਗੁਜ਼ਾਰਾ ਨਹੀਂ ਸੀ ਹੁੰਦਾ ਅਤੇ ਉਨ੍ਹਾਂ ਆਪਣੇ ਦੋਸਤਾਂ ਦੇ ਨਾਲ ਘੁੰਮਣਾ ਫਿਰਨਾ ਬੰਦ ਕਰ ਦਿੱਤਾ ਸੀ । ਪਤਨੀ ਨਾਲ ਉਹ ਵੱਖਰਾ ਕਮਰਾ ਲੈ ਕੇ ਰਹਿਣ ਲੱਗ ਪਏ ਸਨ । ਕਦੇ ਬਾਈ ਸੌ ਰੁਪਏ ਲੈਣ ਵਾਲੇ ਬਿੰਨੂ ਢਿੱਲੋਂ ਅੱਜ ਇੱਕ ਫ਼ਿਲਮ ਦੀ ਫੀਸ ਲੱਖਾਂ ਰੁਪਏ ਲੈਂਦੇ ਹਨ । 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network