ਲਾਕਡਾਊਨ ਦੌਰਾਨ ਗਵਾਂਢਣ ਨਾਲ ਗਾਇਕ ਮੀਕਾ ਸਿੰਘ ਦੀਆਂ ਰੋਮਾਂਟਿਕ ਤਸਵੀਰਾਂ ਲੀਕ …!

Written by  Rupinder Kaler   |  April 11th 2020 11:19 AM  |  Updated: April 11th 2020 11:19 AM

ਲਾਕਡਾਊਨ ਦੌਰਾਨ ਗਵਾਂਢਣ ਨਾਲ ਗਾਇਕ ਮੀਕਾ ਸਿੰਘ ਦੀਆਂ ਰੋਮਾਂਟਿਕ ਤਸਵੀਰਾਂ ਲੀਕ …!

ਕੋਰੋਨਾ ਵਾਇਰਸ ਲਾਕਡਾਊਨ ਦੇ ਚਲਦੇ ਸਾਰੇ ਆਪਣੇ ਘਰਾਂ ਵਿੱਚ ਕੈਦ ਹਨ । ਇਸ ਦੌਰਾਨ ਲੋਕ ਆਪਣੇ ਘਰ ਵਾਲਿਆਂ ਦੇ ਨਾਲ ਸਮਾਂ ਬਿਤਾ ਰਹੇ ਹਨ । ਇਸ ਲਾਕਡਾਊਨ ਵਿੱਚ ਅਦਾਕਾਰਾ ਚਾਹਤ ਖੰਨਾ ਨੂੰ ਨਵਾਂ ਸਾਥੀ ਮਿਲ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਾਲ 2018 ਵਿੱਚ ਚਾਹਤ ਖੰਨਾ ਦਾ ਤਲਾਕ ਹੋਇਆ ਸੀ ਤੇ ਉਸ ਨੇ ਖੂਬ ਸੁਰਖੀਆਂ ਬਟੋਰੀਆਂ ਸਨ ।

https://www.instagram.com/p/B-zjetVnhHm/

ਇਸ ਸਭ ਦੇ ਚਲਦੇ ਚਾਹਤ ਨੇ ਖੁਲਾਸਾ ਕੀਤਾ ਸੀ ਕਿ ਉਹ ਆਪਣੇ ਗਵਾਂਢੀ ਮੀਕਾ ਸਿੰਘ ਨਾਲ ਖੂਬ ਸਮਾਂ ਬਿਤਾ ਰਹੀ ਹੈ । ਦੋਹਾਂ ਦੀਆਂ ਕੁਝ ਰੋਮਾਂਟਿਕ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਹਨ । ਚਾਹਤ ਖੰਨਾ ਨੇ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤੀਆਂ ਹਨ । ਇਸ ਦੇ ਨਾਲ ਹੀ ਉਹਨਾਂ ਨੇ ਲਿਖਿਆ ਹੈ ਕਿ ਉਹ ਮੀਕਾ ਸਿੰਘ ਨਾਲ ਕਵਾਲਟੀ ਟਾਈਮ ਬਿਤਾ ਰਹੀ ਹੈ ।

https://www.instagram.com/p/B-pP9rOnKB8/

ਇਹਨਾਂ ਤਸਵੀਰਾਂ ਵਿੱਚ ਮੀਕਾ ਸਿੰਘ ਤੇ ਚਾਹਤ ਕਾਫੀ ਖੁਸ਼ ਨਜ਼ਰ ਆ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਮੀਕਾ ਸਿੰਘ ਤੇ ਚਾਹਤ ਇੱਕ ਦੂਜੇ ਦੇ ਗਵਾਂਢੀ ਹਨ ਤੇ ਦੋਹਾਂ ਨੇ ਇੱਕ ਦੂਜੇ ਦੇ ਨਾਲ ਸਮਾਂ ਬਿਤਾਉਣ ਫੈਸਲਾ ਲਿਆ ਹੈ । ਦਰਅਸਲ ਮੀਕਾ ਤੇ ਚਾਹਤ ਕਿਸੇ ਪ੍ਰੋਜੈਕਟ ਤੇ ਕੰਮ ਕਰ ਰਹੇ ਹਨ ।

ਚਾਹਤ ਖੰਨਾ ਨੇ ਦੱਸਿਆ ਸੀ ਕਿ ਉਹ ਮੀਕਾ ਨਾਲ ਕਾਫੀ ਲੰਮੇ ਸਮੇਂ ਤੋਂ ਇੱਕ ਮਿਊਜ਼ਿਕ ਵੀਡੀਓ ਵਿੱਚ ਕੰਮ ਕਰ ਰਹੇ ਹਨ । ਮੀਕਾ ਸਿੰਘ ਤੇ ਚਾਹਤ ਨੇ ਇਸ ਮਿਊਜ਼ਿਕ ਵੀਡੀਓ ਦੀ ਝਲਕ ਵੀ ਦਿਖਾਈ ਹੈ । ਸ਼ਾਇਦ ਇਹ ਤਸਵੀਰਾਂ ਉਹਨਾਂ ਦੇ ਮਿਊਜ਼ਿਕ ਵੀਡੀਓ ਦੀਆਂ ਹੀ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network