ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਸਾਂਝ ਪਰਦੇ 'ਤੇ ਪੇਸ਼ ਕਰਨਗੇ ਅਮਰਿੰਦਰ ਗਿੱਲ,ਕੱਲ੍ਹ ਹੋਵੇਗੀ 'ਚੱਲ ਮੇਰਾ ਪੁੱਤ' ਰਿਲੀਜ਼

Written by  Aaseen Khan   |  July 25th 2019 04:00 PM  |  Updated: July 25th 2019 04:01 PM

ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਸਾਂਝ ਪਰਦੇ 'ਤੇ ਪੇਸ਼ ਕਰਨਗੇ ਅਮਰਿੰਦਰ ਗਿੱਲ,ਕੱਲ੍ਹ ਹੋਵੇਗੀ 'ਚੱਲ ਮੇਰਾ ਪੁੱਤ' ਰਿਲੀਜ਼

ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਜਿੰਨ੍ਹਾਂ ਕਾਫੀ ਖ਼ੂਬਸੂਰਤ ਫ਼ਿਲਮਾਂ ਪੰਜਾਬੀ ਸਿਨੇਮਾ ਨੂੰ ਦਿੱਤੀਆਂ ਹਨ। ਹੁਣ ਇੱਕ ਵਾਰ ਫ਼ਿਰ ਕੱਲ੍ਹ ਯਾਨੀ 26 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ਚੱਲ ਮੇਰਾ ਪੁੱਤ, ਜਿਸ 'ਚ ਦੋ ਮੁਲਕਾਂ ਦੀ ਸਾਂਝ ਨੂੰ ਦਰਸਾਉਂਦੇ ਅਮਰਿੰਦਰ ਗਿੱਲ ਨਜ਼ਰ ਆਉਣਗੇ। ਇਸ ਪੰਜਾਬੀ ਫ਼ਿਲਮ 'ਚ ਪਹਿਲੀ ਵਾਰ ਪਾਕਿਸਤਾਨ ਦੇ ਨਾਮੀ ਸਟੇਜ ਕਲਾਕਾਰ ਕਿਸੇ ਪੰਜਾਬੀ ਫ਼ਿਲਮ 'ਚ ਰੋਲ ਨਿਭਾ ਰਹੇ ਹਨ। ਸਿਮੀ ਚਾਹਲ ਤੇ ਅਮਰਿੰਦਰ ਗਿੱਲ ਦੀ ਮੁਖ ਭੂਮਿਕਾ ਵਾਲੀ ਇਹ ਫ਼ਿਲਮ ਵਿਦੇਸ਼ਾਂ 'ਚ ਵੱਸਦੇ ਪੰਜਾਬੀ ਫ਼ਿਰ ਭਾਵੇਂ ਉਹ ਪਾਕਿਸਤਾਨ ਪੰਜਾਬ ਦੇ ਹੋਣ ਭਾਵੇਂ ਭਾਰਤ ਪੰਜਾਬ ਦੇ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਨ ਇਸ 'ਤੇ ਚਾਨਣਾ ਪਾਉਂਦੀ ਨਜ਼ਰ ਆਵੇਗੀ।

ਇਹ ਪਹਿਲੀ ਵਾਰ ਨਹੀਂ ਹੋਵੇਗਾ ਜਦੋਂ ਅਮਰਿੰਦਰ ਗਿੱਲ ਸਾਂਝੇ ਪੰਜਾਬ ਦੇ ਪਿਆਰ ਨੂੰ ਦਿਖਾਉਣ ਜਾ ਰਹੇ ਹਨ। ਇਸ ਤੋਂ ਪਹਿਲਾਂ ਅਮਰਿੰਦਰ ਗਿੱਲ ਫ਼ਿਲਮ ਲਾਹੌਰੀਆ 'ਚ ਆਪਣਾ ਪਿਆਰ ਹਾਸਿਲ ਕਰਨ ਲਈ ਪਾਕਿਸਤਾਨ ਪੰਜਾਬ 'ਚ ਜਾਂਦੇ ਹਨ। ਸਰਗੁਣ ਮਹਿਤਾ ਤੇ ਅਮਰਿੰਦਰ ਗਿੱਲ ਦੀ ਇਸ ਫ਼ਿਲਮ ਨੂੰ ਦੋਨਾਂ ਪਾਸਿਆਂ ਤੋਂ ਕਾਫੀ ਚੰਗਾ ਹੁੰਗਾਰਾ ਮਿਲਿਆ ਸੀ।

ਹੋਰ ਵੇਖੋ : ਸੁਰਿੰਦਰ ਸ਼ਿੰਦਾ ਅਤੇ ਦਲੇਰ ਮਹਿੰਦੀ ਜਲਦ ਇਕੱਠੇ ਲੈ ਕੇ ਆ ਸਕਦੇ ਹਨ ਕੁਝ ਨਵਾਂ

ਅੰਗਰੇਜ਼ ਫ਼ਿਲਮ 'ਚ ਵੀ ਅਮਰਿੰਦਰ ਗਿੱਲ ਹੋਰਾਂ ਨੂੰ ਵੰਡ ਤੋਂ ਪਹਿਲਾਂ ਦਾ ਪਿਆਰ 'ਤੇ ਸਾਂਝ ਪਰਦੇ 'ਤੇ ਦਿਖਾ ਕੇ ਇੱਕ ਮਿਸਾਲ ਕਾਇਮ ਕੀਤੀ ਅਤੇ ਪੰਜਾਬੀ ਸਿਨੇਮਾ 'ਤੇ ਟਰੈਂਡ ਹੀ ਸੈੱਟ ਕਰ ਦਿੱਤਾ। ਹੁਣ ਦੇਖਣਾ ਹੋਵੇਗਾ ਇਸ ਫ਼ਿਲਮ ਰਾਹੀਂ ਅਮਰਿੰਦਰ ਗਿੱਲ ਦੋ ਮੁਲਕਾਂ ਦੀ ਕਿਹੋ ਜਿਹੀ ਸਾਂਝ ਪਰਦੇ 'ਤੇ ਪੇਸ਼ ਕਰਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network