ਹਰ ਕਿਸੇ ਨੂੰ ਨਚਾਉਣ ਵਾਲੇ ਗੀਤ 'ਚ ਇਸ ਤਰ੍ਹਾਂ ਨੱਚੇ ਸਰਗੁਣ ਤੇ ਗਿੱਪੀ ਗਰੇਵਾਲ, ਮੇਕਿੰਗ ਵੀਡੀਓ ਆਇਆ ਸਾਹਮਣੇ

written by Aaseen Khan | May 13, 2019

ਹਰ ਕਿਸੇ ਨੂੰ ਨਚਾਉਣ ਵਾਲੇ ਗੀਤ 'ਚ ਇਸ ਤਰ੍ਹਾਂ ਨੱਚੇ ਸਰਗੁਣ ਤੇ ਗਿੱਪੀ ਗਰੇਵਾਲ, ਮੇਕਿੰਗ ਵੀਡੀਓ ਆਇਆ ਸਾਹਮਣੇ : ਸਰਗੁਣ ਮਹਿਤਾ ਅਤੇ ਗਿੱਪੀ ਗਰੇਵਾਲ ਦੀ ਫ਼ਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਦੇ ਗੀਤਾਂ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਹੈ। ਫ਼ਿਲਮ ਦੇ ਦੋ ਗੀਤ ਰਿਲੀਜ਼ ਹੋ ਚੁੱਕੇ ਹਨ ਤੇ ਦੋਵੇਂ ਹੀ ਯੂ ਟਿਊਬ 'ਤੇ ਟਰੈਂਡ ਕਰ ਰਹੇ ਹੈ। 10 ਮਈ ਨੂੰ ਰਿਲੀਜ਼ ਹੋਇਆ ਫ਼ਿਲਮ ਦਾ ਗੀਤ ਆਜਾ ਬਿੱਲੋ ਕੱਠੇ ਨੱਚੀਏ ਨੇ ਲੋਕਾਂ ਨੂੰ ਖ਼ੂਬ ਨਚਾਇਆ ਹੈ। ਹੁਣ ਗਿੱਪੀ ਤੇ ਸਰਗੁਣ ਨੇ ਇਸ ਗਾਣੇ ਲਈ ਨੱਚਣ ਦੀ ਤਿਆਰੀ ਕਿਸ ਤਰਾਂ ਕੀਤੀ ਸੀ ਅਤੇ ਗੀਤ 'ਚ ਫਿਰ ਕਿਵੇਂ ਨੱਚੇ ਇਸ ਦਾ ਵੀਡੀਓ ਸਾਂਝਾ ਕੀਤਾ ਹੈ ਤੇ ਕਿਹਾ ਕਿ ਬਹੁਤ ਨੱਚ ਲਏ ਟੱਪ ਲਏ ਹੁਣ ਇਨਜੁਆਏ ਕਰੋ ਗੀਤ ਦਾ ਮੇਕਿੰਗ ਵੀਡੀਓ।

ਇਸ ਮੇਕਿੰਗ ਵੀਡੀਓ 'ਚ ਸਰਗੁਣ ਗਿੱਪੀ ਸਮੇਤ ਪੂਰਾ ਕਰਿਉ ਮਸਤੀ ਦੇ ਨਾਲ ਗੀਤ ਸ਼ੂਟ ਕਰਦਾ ਨਜ਼ਰ ਆ ਰਿਹਾ ਹੈ। ਫ਼ਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ 24 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜਿਸ 'ਚ ਅੰਮ੍ਰਿਤਸਰ ਦਾ ਮੁੰਡਾ ਅਤੇ ਚੰਡੀਗੜ੍ਹ ਦੀ ਮਾਡਰਨ ਲੜਕੀ ਦੇ ਪਿਆਰ ਦੀ ਕਹਾਣੀ ਦੇ ਨਾਲ ਨਾਲ ਕਾਮੇਡੀ ਦਾ ਤੜਕਾ ਵੀ ਨਾਲ ਦੇਖਣ ਨੂੰ ਮਿਲਣ ਵਾਲਾ ਹੈ।

0 Comments
0

You may also like