‘ਚੰਨਾ ਮੇਰਿਆ’ ਫੇਮ ਐਕਟਰ ਕੰਵਲਪ੍ਰੀਤ ਸਿੰਘ ਨੂੰ ਉਨ੍ਹਾਂ ਦੀ ਪਤਨੀ ਰਾਮਪ੍ਰੀਤ ਕੌਰ ਨੇ ਬਰਥਡੇਅ ‘ਤੇ ਦਿੱਤਾ ਖ਼ਾਸ ਸਰਪ੍ਰਾਈਜ਼

written by Lajwinder kaur | November 11, 2022 09:51pm

Happy Happy Birthday Kanwalpreet singh : ਪੰਜਾਬੀ ਐਕਟਰ ਤੇ ਗਾਇਕ ਕੰਵਲਪ੍ਰੀਤ ਸਿੰਘ (Kanwalpreet Singh️) ਜੋ ਕਿ ਅੱਜ ਆਪਣਾ ਜਨਮਦਿਨ ਪਰਿਵਾਰ ਅਤੇ ਦੋਸਤਾਂ ਦੇ ਨਾਲ ਸੈਲੀਬ੍ਰੇਟ ਕਰ ਰਹੇ ਹਨ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੇ ਸਾਥੀ ਕਲਾਕਾਰ ਅਤੇ ਫੈਨਜ਼ ਪੋਸਟਾਂ ਪਾ ਕੇ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

ਹੋਰ ਪੜ੍ਹੋ : ਗੁਰਮੀਤ ਚੌਧਰੀ ਤੇ ਦੇਬੀਨਾ ਬੈਨਰਜੀ ਦੂਜੀ ਵਾਰ ਬਣੇ ਮਾਪੇ, ਘਰ ਆਈ ਨੰਨ੍ਹੀ ਪਰੀ

ਜੇ ਗੱਲ ਕਰੀਏ ਕੰਵਲਪ੍ਰੀਤ ਸਿੰਘ ਦੇ ਵਰਕ ਫਰੰਟ ਦੀ ਤਾਂ ਉਹ ਕਈ ਨਾਮੀ ਸੀਰੀਅਲ ਜਿਵੇਂ ਤਾਰਕ ਮਹਿਤਾ ਕਾ ਉਲਟਾ ਚਸ਼ਮਾ, ਰੱਬ ਸੇ ਸੋਨਾ ਇਸ਼ਕ, ਨਾਦਾਨ ਪਰਿੰਦੇ, ਕੋਡ ਰੈੱਡ, ਸਾਵਧਾਨ ਇੰਡੀਆ ਅਤੇ ਕ੍ਰਾਈਮ ਪੈਟਰੋਲ ਵਰਗੇ ਕਈ ਹੋਰ ਟੀਵੀ ਸੀਰੀਅਲਸ ਵਿੱਚ ਅਦਾਕਾਰੀ ਕਰ ਚੁੱਕੇ ਹਨ। ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ ਅਤੇ ਵਿਲਾਇਤੀ ਭਾਬੀ ਵਰਗੇ ਪੰਜਾਬੀ ਟੀਵੀ ਸ਼ੋਅ ਵਿੱਚ ਵੀ ਕੰਮ ਕੀਤਾ ਹੈ।

ਕੰਵਲਪ੍ਰੀਤ ਟਾਈਗਰ ਸ਼ਰਾਫ ਸਟਾਰਰ ਫ਼ਿਲਮ ਹੀਰੋਪੰਤੀ 2 ਅਤੇ ਤਮਾਸ਼ਾ ਚ ਵੀ ਆਪਣੀ ਅਦਾਕਾਰੀ ਦੇ ਜੌਹਰ ਵਿਖਾ ਚੁੱਕੇ ਹਨ। ਹਾਲ ਹੀ ਵਿੱਚ ਉਹ ਚਰਚਿਤ ਸ਼ੋਅ ‘ਚੰਨਾ ਮੇਰਿਆ’ ਵਿੱਚ ਨਜ਼ਰ ਆਏ ਸਨ।

ਇੰਟਰਨੈਂਸ਼ਨਲ ਐਂਕਰ ਰਾਮਪ੍ਰੀਤ ਕੌਰ ਨੇ ਆਪਣੇ ਪਤੀ ਕੰਵਲਪ੍ਰੀਤ ਨੂੰ ਜਨਮਦਿਨ ਮੌਕੇ ਉੱਤੇ ਖ਼ਾਸ ਸਰਪ੍ਰਾਈਜ਼ ਦਿੰਦੇ ਹੋਏ customised cake ਅਤੇ ਬਹੁਤ ਸਾਰੇ ਤੋਹਫ਼ਿਆਂ ਦੇ ਨਾਲ ਆਪਣੇ ਪਿਆਰ ਦਾ ਇਜ਼ਹਾਰ ਕੀਤਾ।

inside image of rampreet kaur

ਜੇ ਗੱਲ ਕਰੀਏ ਐਕਟਰ ਕੰਵਲਪ੍ਰੀਤ ਸਿੰਘ ਦੀ ਨਿੱਜੀ ਜ਼ਿੰਦਗੀ ਦੀ ਤਾਂ ਉਨ੍ਹਾਂ ਨੇ ਪਿਛਲੇ ਸਾਲ ਆਪਣੀ ਲੇਡੀ ਲਵ ਰਾਮਪ੍ਰੀਤ ਕੌਰ ਦੇ ਨਾਲ ਵਿਆਹ ਕਰਵਾ ਲਿਆ ਸੀ। ਉਨ੍ਹਾਂ ਦੀ ਪਤਨੀ ਪੇਸ਼ੇ ਤੋਂ ਇੰਟਰਨੈਂਸ਼ਨਲ ਐਂਕਰ ਹੈ। ਇਸ ਤੋਂ ਇਲਾਵਾ ਕੰਵਲਪ੍ਰੀਤ ਆਪਣੀ ਪਤਨੀ ਦੇ ਨਾਲ ‘Wedding Song’ ਗੀਤ ਲੈ ਆਏ ਸਨ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ।

 

 

View this post on Instagram

 

A post shared by Atul Singh (@atulsingh_designer)

You may also like