ਗੁਰਮੀਤ ਚੌਧਰੀ ਤੇ ਦੇਬੀਨਾ ਬੈਨਰਜੀ ਦੂਜੀ ਵਾਰ ਬਣੇ ਮਾਪੇ, ਘਰ ਆਈ ਨੰਨ੍ਹੀ ਪਰੀ

written by Lajwinder kaur | November 11, 2022 01:32pm

Debina Bonnerjee gives birth to second daughter: ਇਸ ਮਹੀਨੇ ਵਿੱਚ ਬੈਕ ਟੂ ਬੈਕ ਮਨੋਰੰਜਨ ਜਗਤ ਤੋਂ ਗੁੱਡ ਨਿਊਜ਼ ਸਾਹਮਣੇ ਆ ਰਹੀਆਂ ਹਨ। ਹਾਲ ਹੀ ‘ਚ ਅਦਾਕਾਰਾ ਆਲੀਆ ਭੱਟ ਨੇ ਧੀ ਨੂੰ ਜਨਮ ਦਿੱਤਾ ਸੀ। ਹੁਣ ਇੱਕ ਹੋਰ ਅਦਾਕਾਰਾ ਵੱਲੋਂ ਗੁੱਡ ਨਿਊਜ਼ ਦੇ ਦਿੱਤੀ ਗਈ ਹੈ। ਜੀ ਹਾਂ ਦੇਬੀਨਾ ਅਤੇ ਗੁਰਮੀਤ ਦੂਜੀ ਵਾਰ ਮਾਪੇ ਬਣ ਗਏ ਹਨ। ਦੇਬੀਨਾ ਨੇ ਇੱਕ ਪਿਆਰੀ ਜਿਹੀ ਧੀ ਨੂੰ ਜਨਮ ਦਿੱਤਾ ਹੈ।

ਹੋਰ ਪੜ੍ਹੋ : ਕਿਲੀ ਪਾਲ ਨੇ ਗਾਇਆ ਪੰਜਾਬੀ ਗੀਤ ‘Temporary Pyar’, ਖੁਦ ਗਾਇਕ ਕਾਕਾ ਨੇ ਕਮੈਂਟ ਕਰਕੇ ਦਿੱਤੀ ਅਜਿਹੀ ਪ੍ਰਤੀਕਿਰਿਆ

image source instagram

ਦੱਸ ਦਈਏ ਇਸੇ ਸਾਲ ਦੇਬੀਨਾ ਆਈਵੀਐਫ ਦੁਆਰਾ ਮਾਂ ਬਣੀ ਸੀ। ਉਨ੍ਹਾਂ ਨੇ 3 ਅਪ੍ਰੈਲ 2022 ਨੂੰ ਇੱਕ ਬੇਟੀ ਨੂੰ ਜਨਮ ਦਿੱਤਾ ਸੀ। ਬੇਟੀ ਦੇ ਜਨਮ ਦੇ ਦੋ-ਤਿੰਨ ਮਹੀਨਿਆਂ ਬਾਅਦ ਹੀ ਦੋਵੇਂ ਕਲਾਕਾਰਾਂ ਨੇ ਇੱਕ ਹੋਰ ਗੁੱਡ ਨਿਊਜ਼ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਸੀ। ਅਦਾਕਾਰਾ ਦੇਬੀਨਾ ਨੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਦੂਜੀ ਗਰਭ ਅਵਸਥਾ ਦੀ ਜਾਣਕਾਰੀ ਦਿੱਤੀ ਸੀ।

Debina Bonnerjee become second time mother-min Image Source: Instagram

ਗੁਰਮੀਤ ਚੌਧਰੀ ਨੇ ਦੇਬੀਨਾ ਦੇ ਨਾਲ ਇੱਕ ਪਿਆਰੀ ਜਿਹੀ ਤਸਵੀਰ ਸ਼ੇਅਰ ਕਰਦੇ ਹੋਏ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਨ੍ਹਾਂ ਦੇ ਘਰ 'ਚ ਧੀ ਨੇ ਜਨਮ ਲਿਆ ਹੈ। ਇਸ ਪੋਸਟ ਦੇ ਰਾਹੀਂ ਉਨ੍ਹਾਂ ਨੇ ਆਪਣੀ ਖੁਸ਼ੀ ਆਪਣੇ ਚਾਹੁਣ ਵਾਲਿਆਂ ਦੇ ਨਾਲ ਸ਼ੇਅਰ ਕੀਤੀ ਹੈ। ਸੋਸ਼ਲ ਮੀਡੀਆ ਉੱਤੇ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ ਹੈ। ਇਸ ਪੋਸਟ ਉੱਤੇ ਵੱਡੀ ਗਿਣਤੀ ਵਿੱਚ ਲਾਈਕਸ ਤੇ ਮੁਬਾਰਕ ਵਾਲੇ ਮੈਸਜ ਆ ਗਏ ਹਨ।

Image Source: Instagram

 

View this post on Instagram

 

A post shared by Gurmeet Choudhary (@guruchoudhary)

You may also like