ਸੁਸ਼ਮਿਤਾ ਸੇਨ ਦੀ ਭਾਬੀ ਚਾਰੂ ਅਸੋਪਾ ਨੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਆਪਣੇ ਪਤੀ ਰਾਜੀਵ ਸੇਨ ਦੇ ਨਾਲ ਨਵੇਂ ਘਰ ਦੀ ਵੀ ਦਿੱਤੀ ਜਾਣਕਾਰੀ

written by Lajwinder kaur | August 23, 2021

ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ (Sushmita Sen)ਦੀ ਭਾਬੀ ਤੇ ਟੀਵੀ ਅਦਾਕਾਰਾ ਚਾਰੂ ਅਸੋਪਾ (Charu Asopa ) ਜੋ ਕਿ ਬਹੁਤ ਜਲਦ ਮਾਂ ਬਣਨ ਵਾਲੀ ਹੈ। ਕੁਝ ਮਹੀਨੇ ਪਹਿਲਾਂ ਹੀ ਚਾਰੂ ਨੇ ਆਪਣੀ ਪ੍ਰੇਗਨੈਂਸੀ ਦਾ ਖੁਲਾਸਾ ਕੀਤਾ ਸੀ। ਸੋ ਏਨੀਂ ਦਿਨੀਂ ਆਪਣੀ ਪ੍ਰੇਗਨੈਂਸੀ ਪੀਰੀਅਡ ਨੂੰ ਇਨਜੁਆਏ ਕਰ ਰਹੀ ਹੈ। ਅਜਿਹੇ ਚ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਨਾਲ ਬੇਬੀ ਸ਼ਾਵਰ ਨੂੰ ਸੈਲੀਬ੍ਰੇਟ ਕੀਤਾ ।

rajeev sen and charu asopra become parents soon Image Source: Instagram

ਹੋਰ  ਪੜ੍ਹੋ : ਰੋਜਸ ਕੌਰ ਗਿੱਲ ਆਪਣੇ ਪਿਤਾ ਜੱਸੀ ਗਿੱਲ ਦੇ ਰੱਖੜੀ ਬੰਨਦੀ ਆਈ ਨਜ਼ਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਪਿਉ-ਧੀ ਦੀ ਇਹ ਅੰਦਾਜ਼

ਹੋਰ  ਪੜ੍ਹੋ : ਗਾਇਕ ਦਿਲਜੀਤ ਦੋਸਾਂਝ ਦਾ ‘LOVER’ ਗੀਤ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦਿਲਜੀਤ ਦਾ ਇਹ ਵੱਖਰਾ ਅੰਦਾਜ਼ ਛਾਇਆ ਸੋਸ਼ਲ ਮੀਡੀਆ ਤੇ, ਦੇਖੋ ਵੀਡੀਓ

inside image of asopa charu-min Image Source: Instagram

ਇਸ ਖ਼ਾਸ ਮੌਕੇ ਉਨ੍ਹਾਂ ਨੇ ਆਪਣੇ ਨਵੇਂ ਘਰ ਦਾ ਵੀ ਖੁਲਾਸਾ ਕੀਤਾ ਹੈ। ਜੀ ਹਾਂ ਰਾਜੀਵ ਸੇਨ (Rajeev Sen) ਤੇ ਚਾਰੂ ਅਸੋਪਾ ਨੇ ਨਵਾਂ ਘਰ ਲਿਆ ਹੈ। ਆਪਣੇ ਨਵੇਂ ਘਰ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ਸਾਡਾ ਬੇਬੀ ਸਾਵਰ ਤਸਵੀਰਾਂ ਸਾਡੇ ਨਵੇਂ ਘਰ ਦੀ ਬਾਲਕੋਨੀ ਤੋਂ🧿🤰❤️😍’ । ਇਨ੍ਹਾਂ ਤਸਵੀਰਾਂ ਚ ਉਹ ਆਪਣੇ ਪਤੀ ਦੇ ਨਾਲ ਨਜ਼ਰ ਆ ਰਹੀ ਹੈ। ਦੋਵਾਂ ਨੇ ਰਿਵਾਇਤੀ ਆਊਟ ਫਿੱਟ ਪਾਈ ਹੋਈ ਹੈ। ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਦੋਵਾਂ ਨੂੰ ਮੁਬਾਰਕਾਂ ਦੇ ਰਹੇ ਨੇ।

 

View this post on Instagram

 

A post shared by Charu Asopa Sen (@asopacharu)

ਦੱਸ ਦਈਏ ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਨੇ ਸਾਲ 2019 ‘ਚ ਆਪਣੀ ਗਰਲ ਫ੍ਰੈਂਡ ਚਾਰੂ ਅਸੋਪਾ ਦੇ ਨਾਲ ਵਿਆਹ ਕਰਵਾ ਲਿਆ ਸੀ । ਸਾਲ 2020 ਦੋਵੇਂ ਦੀ ਮੈਰਿਡ ਲਾਈਫ ‘ਚ ਉਤਰਾਅ ਚੜਾਅ ਦੇਖਣ ਨੂੰ ਮਿਲੇ, ਪਰ ਬਾਅਦ ‘ਚ ਦੋਵਾਂ ਦੇ ਵਿਚਕਾਰ ਸਭ ਠੀਕ ਹੋ ਗਿਆ ਹੈ । ਹੁਣ ਦੋਵੇਂ ਹੈਪਲੀ ਆਪਣੀ ਮੈਰਿਡ ਲਾਈਫ ਨੂੰ ਇਨਜੁਆਏ ਕਰ ਰਹੇ ਨੇ ਤੇ ਹੁਣ ਦੋਵੇਂ ਬਹੁਤ ਜਲਦ ਆਪਣੇ ਪਹਿਲੇ ਬੱਚਾ ਦਾ ਸਵਾਗਤ ਇਸ ਦੁਨੀਆ ਚ ਕਰਨ ਵਾਲੇ ਨੇ। ਬੱਚੇ ਦੀ ਆਉਣ ਦੀ ਖੁਸ਼ੀ ਨੂੰ ਲੈ ਕੇ ਪੂਰਾ ਪਰਿਵਾਰ ਬਹੁਤ ਉਤਸੁਕ ਹੈ।

 

0 Comments
0

You may also like