ਬੌਕਸਰ Nikhat Zareen ਨੇ ਕਿਹਾ ਸਲਮਾਨ ਖ਼ਾਨ ਭਰਾ ਨਹੀਂ ਉਹ ਤਾਂ ਮੇਰੀ….ਸਲਮਾਨ ਖ਼ਾਨ ਨੇ ਵੀ ਕੀਤਾ ਰਿਪਲਾਈ

written by Shaminder | May 21, 2022

ਭਾਰਤੀ ਮੁੱਕੇਬਾਜ਼ ਨਿਖਤ ਜ਼ਰੀਨ (Nikhat Zareen) ਨੇ ਮਹਿਲਾ ਵਿਸ਼ਵ ਚੈਂਪੀਅਨਸ਼ਿਪ ‘ਚ ਗੋਲਡ ਮੈਡਲ ਜਿੱਤ ਲਿਆ ਹੈ । ਜਿਸ ‘ਤੇ ਹਰ ਕੋਈ ਨਿਖਤ ਜ਼ਰੀਨ ਨੂੰ ਵਧਾਈ ਦੇ ਰਿਹਾ ਹੈ । ਨਿਖਤ ਜ਼ਰੀਨ ਦੇ ਗੋਲਡ ਮੈਡਲ(Gold Medal)  ਜਿੱਤਣ ਤੋਂ ਬਾਅਦ ਉਸ ਦਾ ਸੁਫ਼ਨਾ ਪੂਰਾ ਹੋ ਗਿਆ ਹੈ । ਇਸ ਦੇ ਨਾਲ ਹੀ ਨਿਖਤ ਦਾ ਸੁਫ਼ਨਾ ਸਲਮਾਨ ਖ਼ਾਨ (Salman Khan) ਨੂੰ ਮਿਲਣ ਦਾ ਵੀ ਹੈ ।

Salman Khan shares first look from ‘Kabhi Eid Kabhi Diwali’; shooting begins Image Source: Twitter

ਹੋਰ ਪੜ੍ਹੋ : ਐਸ਼ਵਰਿਆ ਰਾਏ ਨੂੰ ਲੈ ਕੇ ਸਲਮਾਨ ਖ਼ਾਨ ਅਤੇ ਵਿਵੇਕ ਓਬਰਾਏ ‘ਚ ਹੋਈ ਸੀ ਲੜਾਈ, ਅੱਜ ਤੱਕ ਨਹੀਂ ਹੋ ਸਕਿਆ ਪੈਚ ਅੱਪ

ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਗੋਲਡ ਮੈਡਲ ਜਿੱਤਣ ਵਾਲੀ ਨਿਖਤ ਦਾ ਇੱਕ ਟਵੀਟ ਵਾਇਰਲ ਹੋ ਰਿਹਾ ਹੈ । ਜਿਸ ‘ਚ ਜਦੋਂ ਨਿਖਤ ਜ਼ਰੀਨ ਨੂੰ ਸਲਮਾਨ ਖ਼ਾਨ ਨੂੰ ਕੋਈ ਸੁਨੇਹਾ ਦੇਣ ਲਈ ਆਖਿਆ ਗਿਆ ਤਾਂ ਉਸ ਨੇ ਕਿਹਾ ‘ਕੌਣ ਭਰਾ’ ਨਿਖਤ ਨੇ ਅੱਗੇ ਕਿਹਾ ਉਹ ਸਾਰਿਆਂ ਦਾ ਭਰਾ ਹੋਵੇਗਾ ਪਰ ਮੇਰੀ ਤਾਂ ਉਹ ਜਾਨ ਹੈ’ ।

Salman Tweet-min image From instagram

ਹੋਰ ਪੜ੍ਹੋ  : ਸਲਮਾਨ ਖ਼ਾਨ ਦਾ ਬੱਚਿਆਂ ਦੇ ਨਾਲ ਸਾਹਮਣੇ ਆਇਆ ਕਿਊਟ ਵੀਡੀਓ

ਸਲਮਾਨ ਖ਼ਾਨ ਨੇ ਵੀ ਨਿਖਤ ਜ਼ਰੀਨ ਨੂੰ ਇਸ ਉਪਲਬਧੀ ਦੇ ਲਈ ਵਧਾਈ ਦਿੱਤੀ ਹੈ । ਨਿਖਤ ਨੇ ਇਸ ਇੰਟਰਵਿਊ ਦੇ ਦੌਰਾਨ ਹੋਰ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਸ ਨੇ ਕਿਹਾ ਕਿ ਮੇਰਾ ਇਹ ਸੁਫਨਾ ਸੀ ਕਿ ਮੈਂ ਗੋਲਡ ਜਿੱਤਾਂ ਅਤੇ ਉਸ ਤੋਂ ਬਾਅਦ ਮੁੰਬਈ ਜਾਵਾਂ’।

nikhat zareen-m image From instagram

ਸਲਮਾਨ ਖ਼ਾਨ ਨੇ ਵੀ ਨਿਖਤ ਦੇ ਟਵੀਟ ਦਾ ਜਵਾਬ ਦਿੰਦਿਆਂ ਟਵੀਟ ਕਰਕੇ ਉਸ ਨੂੰ ਇਸ ਜਿੱਤ ਦੇ ਲਈ ਵਧਾਈ ਦਿੱਤੀ ਹੈ ।ਸਲਮਾਨ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਫ਼ਿਲਮਾਂ ਦੇ ਚੁੱਕੇ ਹਨ ਅਤੇ ਜਲਦ ਹੀ ਸ਼ਹਿਨਾਜ਼ ਗਿੱਲ ਉਨ੍ਹਾਂ ਦੇ ਨਾਲ ਅਦਾਕਾਰੀ ਕਰਦੀ ਦਿਖਾਈ ਦੇਵੇਗੀ ।

 

View this post on Instagram

 

A post shared by Nikhat Zareen (@zareennikhat)

You may also like