ਗਾਇਕ ਜੱਸੀ ਜਸਬੀਰ ਦੀ ਸਾਦਗੀ ਜਿੱਤ ਲਵੇਗੀ ਦਿਲ,ਦਿੱਲੀ 'ਚ ਕੁਤਰ ਰਹੇ ਨੇ ਪੱਠੇ, ਦੇਖੋ ਵੀਡੀਓ

Written by  Aaseen Khan   |  July 31st 2019 02:47 PM  |  Updated: July 31st 2019 02:47 PM

ਗਾਇਕ ਜੱਸੀ ਜਸਬੀਰ ਦੀ ਸਾਦਗੀ ਜਿੱਤ ਲਵੇਗੀ ਦਿਲ,ਦਿੱਲੀ 'ਚ ਕੁਤਰ ਰਹੇ ਨੇ ਪੱਠੇ, ਦੇਖੋ ਵੀਡੀਓ

ਇੱਕ ਕੁੜੀ, ਕੋਕਾ, ਨਿਸ਼ਾਨੀ ਯਾਰ ਦੀ ਵਰਗੇ ਬਹੁਤ ਸਾਰੇ ਹਿੱਟ ਗੀਤ ਦੇਣ ਵਾਲੇ ਗਾਇਕ ਜੱਸੀ ਜਸਬੀਰ ਸ਼ੋਸ਼ਲ ਮੀਡੀਆ 'ਤੇ ਆਪਣੇ ਫੈਨਸ ਨਾਲ ਜ਼ਿੰਦਗੀ ਦੇ ਚੰਗੇ ਮਾੜੇ ਪਲ ਸਾਂਝੇ ਕਰਦੇ ਰਹਿੰਦੇ ਹਨ। ਉਹਨਾਂ ਹਾਲ ਹੀ 'ਚ ਇੱਕ ਹੋਰ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਜੱਸੀ ਜਸਬੀਰ ਪੱਠੇ ਕੁਤਰਦੇ ਹੋਏ ਨਜ਼ਰ ਆ ਰਹੇ ਹਨ। ਜੀ ਹਾਂ ਮੱਝਾਂ ਨੂੰ ਪਾਏ ਜਾਂਦੇ ਚਾਰੇ ਨੂੰ ਕੁਤਰਨ ਲਈ ਜਿਸ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ ਜੱਸੀ ਜਸਬੀਰ ਉਹ ਮਸ਼ੀਨ ਹੱਥਾਂ ਨਾਲ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ।

 

View this post on Instagram

 

#DillivichPindDeNazaare

A post shared by Jassi (@jassijasbir) on

ਜੱਸੀ ਜਸਬੀਰ ਦਾ ਇਹ ਵੀਡੀਓ ਦਰਸਾਉਂਦਾ ਹੈ ਕਿ ਉਹ ਕਿਸ ਕਦਰ ਜ਼ਮੀਨ ਨਾਲ ਜੁੜੇ ਹੋਏ ਇਨਸਾਨ ਹਨ। ਇਸ ਤੋਂ ਪਹਿਲਾਂ ਵੀ ਕਈ ਵਾਰ ਜੱਸੀ ਜਸਬੀਰ ਆਪਣੇ ਇਸ ਸਾਦਗੀ ਦਾ ਸਬੂਤ ਦਿੰਦੇ ਨਜ਼ਰ ਆਏ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਜੱਸੀ ਜਸਬੀਰ ਨੇ ਲਿਖਿਆ ਹੈ ਕਿ 'ਦਿੱਲੀ 'ਚ ਵੀ ਪਿੰਡ ਦੇ ਨਜ਼ਾਰੇ'।

ਹੋਰ ਵੇਖੋ : ਹੁਣ ਇਸ ਦਿਨ ਆ ਰਿਹਾ ਹੈ 'ਨਾਨਕਾ ਮੇਲ' ਰੌਣਕਾਂ ਲਗਾਉਣ, ਰੌਸ਼ਨ ਪ੍ਰਿੰਸ ਨੇ ਸਾਂਝਾ ਕੀਤਾ ਪੋਸਟਰ

 

View this post on Instagram

 

#kudiyeQismatpudiye #TenuEnnaapyaardian

A post shared by Jassi (@jassijasbir) on

ਜੱਸੀ ਜਸਬੀਰ ਦੇ ਗੀਤਾਂ ਨੇ ਤਾਂ ਹਰ ਕਿਸੇ ਦਾ ਦਿਲ ਜਿੱਤਿਆ ਹੀ ਪਰ ਉਹਨਾਂ ਦਾ ਅਜਿਹਾ ਅੰਦਾਜ਼ 'ਵੀ ਦਿਲ ਨੂੰ ਛੂਹ ਜਾਂਦਾ ਹੈ। ਹਾਲ ਹੀ 'ਚ ਸੋਨਾਕਸ਼ੀ ਸਿਨ੍ਹਾ ਦੀ ਫ਼ਿਲਮ ਖ਼ਾਨਦਾਨੀ ਸ਼ਫ਼ਾਖਾਨਾ 'ਚ ਉਹਨਾਂ ਦੇ ਗੀਤ ਕੋਕਾ ਨੂੰ ਮੁੜ ਤੋਂ ਰੀਮੇਕ ਕਰਕੇ ਰਿਲੀਜ਼ ਕੀਤਾ ਗਿਆ ਹੈ ਜਿਹੜਾ ਕਿ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network