ਹੁਣ ਇਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ ਕਪਿਲ ਸ਼ਰਮਾ ਦੀ ਧੀ, ਸੋਸ਼ਲ ਮੀਡੀਆ ’ਤੇ ਤਸਵੀਰਾਂ ਹੋ ਰਹੀਆਂ ਹਨ ਵਾਇਰਲ

written by Rupinder Kaler | June 02, 2020

ਕਪਿਲ ਸ਼ਰਮਾ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।ਕਪਿਲ ਸ਼ਰਮਾ ਦੀਆਂ ਆਪਣੀ ਧੀ ਦੇ ਨਾਲ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ ।ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਕਪਿਲ ਸ਼ਰਮਾ ਆਪਣੀ ਧੀ ਦੇ ਕੋਲ ਬੈਠੇ ਹੋਏ ਹਨ ਅਤੇ ਕਾਫੀ ਖੁਸ਼ ਵਿਖਾਈ ਦੇ ਰਹੇ ਹਨ । ਦੋਵੇਂ ਪਿਉ ਧੀ ਦੀ ਇਸ ਤਸਵੀਰ ਨੂੰ ਕਪਿਲ ਸ਼ਰਮਾ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । https://www.instagram.com/p/B7VnU1-gdZw/ ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਹੀ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਇੱਕ ਬੱਚੀ ਦੇ ਮਾਤਾ ਪਿਤਾ ਬਣੇ ਸਨ । । ਦੱਸ ਦਈਏ ਕਿ ਕਪਿਲ ਸ਼ਰਮਾ ਗਾਇਕ ਹੀ ਬਣਨਾ ਚਾਹੁੰਦੇ ਸਨ ਪਰ ਕਿਸਮਤ ਉਨ੍ਹਾਂ ਨੁੰ ਕਾਮੇਡੀ ਵਾਲੇ ਪਾਸੇ ਲੈ ਆਈ ਸੀ । ਉਨ੍ਹਾਂ ਨੇ ਇੱਕ ਨਿੱਜੀ ਟੀਵੀ ਚੈਨਲ ‘ਤੇ ਇੱਕ ਕਾਮੇਡੀ ਸ਼ੋਅ ਤੋਂ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਕਈ ਸਾਲ ਉਹ ਇਸ ਸ਼ੋਅ ਨਾਲ ਜੁੜੇ ਰਹੇ । https://www.instagram.com/p/B5AclAkArDa/ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਕਰੀਅਰ ਨੂੰ ਕਾਮਯਾਬੀ ਦੀਆਂ ਬੁਲੰਦੀਆਂ ‘ਤੇ ਪਹੁੰਚਾਉਣ ਲਈ ਲਗਾਤਾਰ ਮਿਹਨਤ ਕੀਤੀ ਅਤੇ ਅੱਜ ਉਨ੍ਹਾਂ ਦਾ ਨਾਮ ਕਾਮਯਾਬ ਕਮੇਡੀਅਨ ਦੇ ਵਿੱਚ ਗਿਣਿਆ ਜਾਂਦਾ ਹੈ । ਦੱਸ ਦਈਏ ਕਿ ਉਨ੍ਹਾਂ ਨੇ ਆਪਣੀ ਕਲਾਸ ਮੇਟ ਰਹੀ ਗਿੰਨੀ ਚਤਰਥ ਨਾਲ ਵਿਆਹ ਕਰਵਾਇਆ ਸੀ । ਜਿਸ ਤੋਂ ਬਾਅਦ ਦੋਵਾਂ ਦੇ ਘਰ ਇੱਕ ਪਿਆਰੀ ਜਿਹੀ ਧੀ ਨੇ ਜਨਮ ਲਿਆ ਹੈ । ਲਾਕ ਡਾਊਨ ਦੌਰਾਨ ਕਪਿਲ ਆਪਣੀ ਪਤਨੀ ਅਤੇ ਧੀ ਦੇ ਨਾਲ ਸਮਾਂ ਬਿਤਾ ਰਹੇ ਹਨ । https://www.instagram.com/p/CA2CHXkFqrS/

0 Comments
0

You may also like