ਅਦਾਕਾਰ ਰਾਜਪਾਲ ਯਾਦਵ ਨੂੰ ਹੋਈ 6 ਮਹੀਨੇ ਦੀ ਸਜ਼ਾ ਅਤੇ 11 ਕਰੋੜ ਦਾ ਜੁਰਮਾਨਾ

Written by  Gourav Kochhar   |  April 24th 2018 05:46 AM  |  Updated: April 24th 2018 05:51 AM

ਅਦਾਕਾਰ ਰਾਜਪਾਲ ਯਾਦਵ ਨੂੰ ਹੋਈ 6 ਮਹੀਨੇ ਦੀ ਸਜ਼ਾ ਅਤੇ 11 ਕਰੋੜ ਦਾ ਜੁਰਮਾਨਾ

ਚੈੱਕ ਬਾਉਂਸ ਮਾਮਲੇ ‘ਚ ਬਾਲੀਵੁੱਡ ਐਕਟਰ ਰਾਜਪਾਲ ਯਾਦਵ ਨੂੰ ਦਿੱਲੀ ਦੀ ਕੜਕੜਡੂਮਾ ਕੋਰਟ ਨੇ 6 ਮਹੀਨਿਆਂ ਦੀ ਸਜ਼ਾ ਤੇ 11 ਕਰੋੜ ਦਾ ਜ਼ੁਰਮਾਨਾ ਲਾਇਆ ਹੈ। ਕੋਰਟ ਨੇ ਰਾਜਪਾਲ Rajpal Yadav ਦੀ ਪਤਨੀ ‘ਤੇ ਵੀ 7 ਲੱਖ ਦਾ ਜੁਰਮਾਨਾ ਲਾਇਆ ਪਰ ਉਸ ਨੂੰ ਕਿਸੇ ਤਰ੍ਹਾਂ ਦੀ ਸਜ਼ਾ ਦਾ ਐਲਾਨ ਨਹੀਂ ਕੀਤਾ। ਸਜ਼ਾ ਸੁਣਨ ਤੋਂ ਕੁਝ ਸਮਾਂ ਬਾਅਦ ਹੀ ਰਾਜਪਾਲ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਕਿਉਂਕਿ ਕਾਨੂੰਨ ਮੁਤਾਬਕ ਜੇਕਰ ਸਜ਼ਾ 3 ਸਾਲ ਤੋਂ ਘੱਟ ਹੋਵੇ ਤਾਂ ਦੋਸ਼ੀ ਜ਼ਮਾਨਤ ਦੀ ਅਪੀਲ ਕਰ ਸਕਦਾ ਹੈ।

rajpal Yadav Case

ਇਹ ਸਾਰਾ ਮਾਮਲਾ 2010 ਦਾ ਹੈ, ਜਦੋਂ ਰਾਜਪਾਲ ਯਾਦਵ Rajpal Yadav ਨੇ ‘ਅਤਾ ਪਤਾ ਲਾਪਤਾ’ ਬਣਾਉਣ ਲਈ ਇੱਕ ਆਦਮੀ ਤੋਂ 5 ਕਰੋੜ ਰੁਪਏ ਉਧਾਰ ਲਏ ਸੀ। ਇਸ ਲਈ ਉਨ੍ਹਾਂ ਨੇ ਪੋਸਟ ਡੇਟਟ ਚੈੱਕ ਦਿੱਤਾ ਸੀ ਪਰ ਰਾਜਪਾਲ ਵੱਲੋਂ ਚੈੱਕ ਬਾਉਂਸ ਹੋ ਗਏ। ਇਸ ਤੋਂ ਬਾਅਦ ਉਸ ਸ਼ਖ਼ਸ ਨੇ ਦਿੱਲੀ ਦੀ ਕੜਕਵਡੂਮਾ ਕੋਰਟ ‘ਚ ਸ਼ਿਕਾਇਤ ਦਰਜ ਕਰ ਦਿੱਤੀ। ਉਸ ਸ਼ਿਕਾਇਤ ‘ਤੇ ਕੋਰਟ ਨੇ 13 ਅਪ੍ਰੈਲ ਨੂੰ ਰਾਜਪਾਲ ਨੂੰ, ਉਸ ਦੀ ਪਤਨੀ ਤੇ ਕੰਪਨੀ ਸਮੇਤ ਦੋਸ਼ੀ ਕਰਾਰ ਦਿੱਤਾ ਸੀ।

rajpal Yadav Case

ਐਡੀਸ਼ਨਲ ਚੀਫ ਮੈਟਰੋਪਾਲੀਟਨ ਮੈਜਿਸਟਰੇਟ ਅਧਿਕਾਰੀ ਅਮਿਤ ਅਰੋੜਾ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਸੀ ਕਿ ਪ੍ਰਮਾਣ ਸ਼ੱਕ ਤੋਂ ਪਰੇ ਜਾ ਕੇ ਦੋਸ਼ੀਆਂ ਨੂੰ ਦੋਸ਼ੀ ਸਾਬਤ ਕਰ ਰਹੇ ਹਨ। ਇੱਕ ਵਾਰ ਜਦੋਂ ਦੋਸ਼ੀ ਨੇ ਇਹ ਮੰਨ ਲਿਆ ਕਿ ਸਬੰਧਤ ਚੈੱਕ ਉਸ ਦੇ ਬੈਂਕ ਖਾਤੇ ਨਾਲ ਜੁੜੇ ਹਨ ਤੇ ਉਨ੍ਹਾਂ ‘ਤੇ ਸਾਈਨ ਵੀ ਉਸ ਦੇ ਹਨ ਤਾਂ ਫਿਰ ਸ਼ਿਕਾਇਤ ਕਰਨ ਵਾਲੇ ਨੂੰ ਚੈੱਕ ਬਾਊਂਸ ਦਾ ਕੇਸ ਦਰਜ ਕਰਨ ਦਾ ਹੱਕ ਮਿਲ ਗਿਆ।

ਬਾਲੀਵੁੱਡ 'ਚ ਆਪਣੇ ਹਾਸਿਆਂ ਵਾਲੇ ਕਿਰਦਾਰ ਰਾਹੀਂ ਆਪਣੀ ਪਛਾਣ ਬਣਾਉਣ ਵਾਲੇ ਐਕਟਰ ਰਾਜਪਾਲ ਯਾਦਵ Rajpal Yadav ਨੂੰ ਸੋਮਵਾਰ ਨੂੰ ਦਿੱਲੀ ਦੀ ਕਰਕਰਡੂਮਾ ਅਦਾਲਤ ਨੇ ਚੈੱਕ ਬਾਉਂਸ ਨਾਲ ਜੁੜੇ ਸੱਤ ਮਾਮਲਿਆਂ ਵਿਚ ਛੇ ਮਹੀਨੇ ਦੀ ਸਜ਼ਾ ਸੁਣਾਈ। ਹਾਲਾਂਕਿ, ਉਨ੍ਹਾਂ ਨੂੰ ਕੋਰਟ ਨੇ ਥੋੜ੍ਹੀ ਦੇਰ 'ਚ ਜ਼ਮਾਨਤ ਵੀ ਦੇ ਦਿੱਤੀ। ਰਾਜਪਾਲ ਨੂੰ ਭਲੇ ਹੀ ਸੱਤਾਂ ਕੇਸਾਂ ਵਿਚ ਜ਼ਮਾਨਤ ਮਿਲ ਗਈ ਹੋ ਪਰ ਉਨ੍ਹਾਂ 'ਤੇ ਪ੍ਰਤੀ ਕੇਸ 1.60 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

rajpal Yadav Case


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network