‘ਛੱਲਾ ਮੁੜ ਕੇ ਨਹੀਂ ਆਇਆ’ ਦਾ ਦੂਜਾ ਗੀਤ ‘Baagh’ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਸਰਗੁਣ ਮਹਿਤਾ ਤੇ ਅਮਰਿੰਦਰ ਗਿੱਲ ਦੀ ਲਵ ਕਮਿਸਟਰੀ

Written by  Lajwinder kaur   |  July 28th 2022 09:55 PM  |  Updated: July 28th 2022 09:55 PM

‘ਛੱਲਾ ਮੁੜ ਕੇ ਨਹੀਂ ਆਇਆ’ ਦਾ ਦੂਜਾ ਗੀਤ ‘Baagh’ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਸਰਗੁਣ ਮਹਿਤਾ ਤੇ ਅਮਰਿੰਦਰ ਗਿੱਲ ਦੀ ਲਵ ਕਮਿਸਟਰੀ

Chhalla Mud Ke Nahi Aaya Movie Next Song Baagh Released : ਲਓ ਜੀ ‘ਛੱਲਾ ਮੁੜ ਕੇ ਨਹੀਂ ਆਇਆ’ ਫ਼ਿਲਮ ਦਾ ਦੂਜਾ ਗੀਤ 'ਬਾਗ' ਰਿਲੀਜ਼ ਹੋ ਗਿਆ ਹੈ। ਪਿਆਰ ਦੇ ਰੰਗਾਂ ਨਾਲ ਭਰੇ ਇਸ ਗੀਤ ਨੂੰ ਅਮਰਿੰਦਰ ਗਿੱਲ ਨੇ ਹੀ ਗਾਇਆ ਹੈ। ਜੀ ਹਾਂ ਕੁਝ ਦਿਨ ਪਹਿਲਾਂ ਹੀ ਫ਼ਿਲਮ ਦਾ ਸ਼ਾਨਦਾਰ ਟ੍ਰੇਲਰ ਅਤੇ ਟਾਈਟਲ ਟਰੈਕ ਦਰਸ਼ਕਾਂ ਰੂਬਰੂ ਹੋਏ ਹਨ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ।

amrinder gill movie challa mud ke ni aaya-min

ਹੋਰ ਪੜ੍ਹੋ : ‘BGMI’ ਗੇਮ ਖੇਡਣ ਵਾਲੇ ਯੂਜ਼ਰਸ ਹੋਏ ਪ੍ਰੇਸ਼ਾਨ, ਗੂਗਲ ਪਲੇਅ ਸਟੋਰ ਤੋਂ ਗਾਇਬ ਹੋਈ ਇਹ ਗੇਮ, ਟਵਿੱਟਰ ‘ਤੇ ਆਇਆ ਮੀਮਜ਼ ਦਾ ਹੜ੍ਹ

amrinder

ਜੇ ਗੱਲ ਕਰੀਏ ਇਸ ਨਵੇਂ ਗੀਤ ਦੀ ਤਾਂ ਉਹ ਰੋਮਾਂਟਿਕ ਜ਼ੌਨਰ ਦਾ ਹੈ। ਇਸ ਗੀਤ ਦੇ ਬੋਲ ਬੀਰ ਸਿੰਘ ਨੇ ਹੀ ਲਿਖੇ ਨੇ ਤੇ ਮਿਊਜ਼ਿਕ Lowkey ਦਾ ਹੈ। ਗੀਤ ਦੇ ਵੀਡੀਓ 'ਚ ਪੁਰਾਣੇ ਪੰਜਾਬ ਦੇ ਕਈ ਰੰਗ ਦੇਖਣ ਨੂੰ ਮਿਲ ਰਹੇ ਹਨ। ਵੀਡੀਓ 'ਚ ਅਮਰਿੰਦਰ ਗਿੱਲ ਅਤੇ ਸਰਗੁਣ ਮਹਿਤਾ ਉਸ ਸਮੇਂ ਦੇ ਸਾਦੇ ਪਹਿਰਾਵੇ 'ਚ ਨਜ਼ਰ ਆ ਰਹੇ ਹਨ। ਇਹ ਗੀਤ ਸਰਗੁਣ ਅਤੇ ਅਮਰਿੰਦਰ ਗਿੱਲ ਦੇ ਆਲੇ ਦੁਆਲੇ ਘੁੰਮਦਾ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

inside image of sargun mehta

ਫ਼ਿਲਮ ਰਿਦਮ ਬੁਆਏਜ਼ ਦੇ ਬੈਨਰ ਹੇਠ ਰਿਲੀਜ਼ ਹੋ ਰਹੀ ਹੈ, ਜਿਸ ਵਿੱਚ ਅਮਰਿੰਦਰ ਗਿੱਲ, ਸਰਗੁਣ ਮਹਿਤਾ, ਸਿਡਨੀ ਐਬਰਵਿਨ, ਬਿਨੂੰ ਢਿੱਲੋਂ, ਕਰਮਜੀਤ ਅਨਮੋਲ, ਰਾਜ ਕਾਕੜਾ ਤੇ ਕਈ ਹੋਰ ਕਲਾਕਾਰ ਇਸ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ, ਜਦਕਿ ਫ਼ਿਲਮ ‘ਚ ਨਿਰਦੇਸ਼ਨ ਖੁਦ ਅਮਰਿੰਦਰ ਗਿੱਲ ਦੇ ਰਹੇ ਹਨ। ਇਹ ਫ਼ਿਲਮ ਇਸੇ ਹਫਤੇ 29 ਜੁਲਾਈ 2022 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ 'ਚ ਆਜ਼ਾਦੀ ਤੋਂ ਪਹਿਲਾ ਦੇ ਪੰਜਾਬ ਅਤੇ ਪ੍ਰਦੇਸ਼ੀ ਹੁੰਦੇ ਪੰਜਾਬੀਆਂ ਦੇ ਹਾਲਾਤਾਂ ਨੂੰ ਬਿਆਨ ਕੀਤਾ ਹੈ। ਇੱਕ ਵਾਰ ਫਿਰ ਅਮਰਿੰਦਰ ਗਿੱਲ ਆਪਣੀ ਨਵੀਂ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਲਈ ਤਿਆਰ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network