
Chhavi Mittal news: ਮਸ਼ਹੂਰ ਟੀਵੀ ਅਦਾਕਾਰਾ ਛਵੀ ਮਿੱਤਲ ਬੀਤੇ ਲੰਮੇਂ ਸਮੇਂ ਤੋਂ ਬ੍ਰੈਸਟ ਕੈਂਸਰ ਦੀ ਬਿਮਾਰੀ ਨਾਲ ਜੁਝ ਰਹੀ ਸੀ। ਇਸ ਬਿਮਾਰੀ ਦੇ ਨਾਲ ਜੰਗ ਲੜਣ ਤੋਂ ਬਾਅਦ ਹੁਣ ਉਹ ਕੈਂਸਰ ਮੁਕਤ ਹੈ। ਉਸ ਨੂੰ ਛਾਤੀ ਦਾ ਕੈਂਸਰ ਸੀ। ਇਲਾਜ ਦੌਰਾਨ ਉਹ ਆਪਣੇ ਦਰਦ ਬਾਰੇ ਲਿਖਦੀ ਰਹੀ ਹੈ।

image From instagramImage Source: Twitterਉਸ ਨੇ ਕੈਂਸਰ ਦੀ ਜਾਂਚ ਦੇ ਸਮੇਂ ਤੋਂ ਲੈ ਕੇ ਅੰਤ ਤੱਕ ਆਪਣੇ ਪ੍ਰਸ਼ੰਸਕਾਂ ਨੂੰ ਸਾਰੇ ਅਪਡੇਟ ਦਿੱਤੇ। ਹੁਣ ਉਸ ਨੇ ਬਿਕਨੀ 'ਚ ਤਸਵੀਰ ਸ਼ੇਅਰ ਕੀਤੀ ਹੈ। ਇਸ 'ਚ ਉਸ ਨੇ ਆਪਣਾ ਸਰਜੀਕਲ ਨਿਸ਼ਾਨ ਦਿਖਾਇਆ ਹੈ। ਨਵੇਂ ਸਾਲ ਤੋਂ ਪਹਿਲਾਂ ਉਸ ਨੇ 2022 ਵਿੱਚ ਲੱਗੇ ਜ਼ਖ਼ਮ ਨੂੰ ਦਿਖਾ ਦਿੱਤਾ ਹੈ ਨਾਲ ਹੀ ਲਿਖਿਆ ਹੈ ਕਿ ਹੁਣ ਉਹ ਪਹਿਲਾਂ ਨਾਲੋਂ ਮਜ਼ਬੂਤ ਹੋ ਗਈ ਹੈ।

ਛਵੀ ਮਿੱਤਲ ਨੇ ਇਸ ਸਾਲ ਅਪ੍ਰੈਲ ਮਹੀਨੇ ਵਿੱਚ ਛਾਤੀ ਦੇ ਕੈਂਸਰ ਦੀ ਸਰਜਰੀ ਕਰਵਾਈ ਸੀ। 2023 ਵਿੱਚ ਕਦਮ ਰੱਖਣ ਤੋਂ ਪਹਿਲਾਂ ਉਸਨੇ ਪਿਛਲੇ ਸਾਲ ਜੋ ਦਰਦ ਝੱਲਿਆ ਸੀ ਉਸਦੀ ਇੱਕ ਤਸਵੀਰ ਪੋਸਟ ਕੀਤੀ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ, ‘ਮੈਂ ਪਿਛਲੇ ਸਾਲ ਇਹ ਕਮਾਈ ਕੀਤੀ ਹੈ। ਇੱਕ ਨਵੀਂ ਜ਼ਿੰਦਗੀ ਪਹਿਲਾਂ ਨਾਲੋਂ ਬਿਹਤਰ ਅਤੇ ਮਜ਼ਬੂਤ’। ਛਵੀ ਬੀਚ 'ਤੇ ਨਜ਼ਰ ਆ ਰਹੀ ਹੈ ਅਤੇ ਕਾਫੀ ਖੁਸ਼ ਹੈ। ਉਸ ਨੇ ਚਿੱਟੇ ਰੰਗ ਦਾ ਸਵਿਮਸੂਟ ਪਾਇਆ ਹੋਇਆ ਹੈ। ਉਸਦੀ ਪਿੱਠ ਦੇ ਸੱਜੇ ਪਾਸੇ ਇੱਕ ਵੱਡਾ ਕੱਟ ਦਾ ਨਿਸ਼ਾਨ ਦਿਖਾਈ ਦੇ ਰਿਹਾ ਹੈ। ਪ੍ਰਸ਼ੰਸਕ ਕਮੈਂਟ ਕਰਕੇ ਅਦਾਕਾਰਾ ਦਾ ਹੌਸਲਾ ਵਧਾ ਰਹੇ ਹਨ।

View this post on Instagram