ਆਰ ਨੇਤ ਦਾ 'ਡਿਫਾਲਟਰ' ਗਾਣਾ ਗਾਉਣ ਵਾਲੇ ਬੱਚੇ ਵੱਡੇ-ਵੱਡੇ ਗਾਇਕਾਂ ਨੂੰ ਵੀ ਪਾਉਂਦੇ ਹਨ ਮਾਤ  

written by Rupinder Kaler | July 16, 2019

ਸੋਸ਼ਲ ਮੀਡੀਆ ਤੇ ਏਨੀਂ ਦਿਨੀਂ ਦੋ ਬੱਚਿਆਂ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਦੋਵੇਂ ਬੱਚੇ ਸਟੇਜ ਤੇ ਲਾਈਵ ਪ੍ਰਫਾਰਮੈਂਸ ਦੇ ਰਹੇ ਹਨ । ਵੀਡੀਓ ਵਿੱਚ ਦਿਖਾਈ ਦੇਣ ਵਾਲੇ ਇਹ ਮੁੰਡਾ ਕੁੜੀ ਆਰ ਨੇਤ ਤੇ ਗੁਰਲੇਜ਼ ਅਖ਼ਤਰ ਦਾ ਗਾਣਾ ਡਿਫਾਲਟਰ ਗਾ ਰਹੇ ਹਨ । ਇਸ ਗਾਣੇ 'ਤੇ ਦੋਵਾਂ ਬੱਚਿਆਂ ਵੱਲੋਂ ਦਿੱਤੀ ਪ੍ਰਫਾਰਮੈਂਸ ਬਾਕਮਾਲ ਹੈ, ਜਿਸ ਕਰਕੇ ਹਰ ਕੋਈ ਇਸ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰ ਰਿਹਾ ਹੈ । https://www.instagram.com/p/Bz45hOpFoS4/ ਡਿਫਾਲਟਰ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਆਰ ਨੇਤ ਦੇ ਇਸ ਗੀਤ ਨੇ ਨਾ ਸਿਰਫ਼ ਉਸ ਨੂੰ ਵੱਖਰੀ ਪਹਿਚਾਣ ਦਿਵਾਈ ਹੈ ਬਲਕਿ ਆਰ ਨੇਤ ਨੂੰ ਨਾਮੀ ਗਾਇਕਾਂ ਦੀ ਕਤਾਰ 'ਚ ਸ਼ਾਮਿਲ ਕਰ ਦਿੱਤਾ ਹੈ । ਇਹ ਗੀਤ ਇਸੇ ਸਾਲ 12  ਫਰਵਰੀ ਨੂੰ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਿਰ ਹੋਇਆ ਸੀ। ਆਰ ਨੇਤ ਦਾ ਡਿਫਾਲਟਰ ਗੀਤ 1੦੦ ਮਿਲੀਅਨ ਦੇ ਅੰਕੜਾ ਨੂੰ ਪਾਰ ਕਰ ਗਿਆ ਹੈ। ਇਸ ਗੀਤ 'ਚ ਆਰ ਨੇਤ ਦਾ ਸਾਥ ਦਿੱਤਾ ਸੀ ਸੁਰਾਂ ਦੀ ਮਲਿਕਾ ਗੁਰਲੇਜ਼ ਅਖ਼ਤਰ ਹੋਰਾਂ ਨੇ। ਇਹ ਗੀਤ ਹਰ ਪੱਖੋ ਸ਼ਾਨਦਾਰ ਰਿਹਾ ਹੈ ਤੇ ਲੋਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਰਿਹਾ ਹੈ। ਇਸ ਗੀਤ ਦੇ ਬੋਲ ਵੀ ਖ਼ੁਦ ਆਰ ਨੇਤ ਨੇ ਹੀ ਲਿਖੇ ਸਨ।

0 Comments
0

You may also like