ਦੂਜੀ ਕਲਾਸ ਵਿੱਚ ਪੜ੍ਹਨ ਵਾਲੇ ਇਸ ਬੱਚੇ ਨੇ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਕਰਵਾਇਆ ਨਾਂਅ, ਇਸ ਮਾਮਲੇ ’ਚ ਵੱਡੇ-ਵੱਡੇ ਲੋਕਾਂ ਨੂੰ ਦਿੰਦਾ ਹੈ ਮਾਤ

Written by  Rupinder Kaler   |  November 10th 2020 04:56 PM  |  Updated: November 10th 2020 04:56 PM

ਦੂਜੀ ਕਲਾਸ ਵਿੱਚ ਪੜ੍ਹਨ ਵਾਲੇ ਇਸ ਬੱਚੇ ਨੇ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਕਰਵਾਇਆ ਨਾਂਅ, ਇਸ ਮਾਮਲੇ ’ਚ ਵੱਡੇ-ਵੱਡੇ ਲੋਕਾਂ ਨੂੰ ਦਿੰਦਾ ਹੈ ਮਾਤ

ਭਾਰਤ ਵਿੱਚ ਇੱਕ 6 ਸਾਲਾ ਵਿਦਿਆਰਥੀ ਨੇ ਆਪਣੇ ਕਾਰਨਾਮੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਅਹਿਮਦਾਬਾਦ ਦਾ ਰਹਿਣ ਵਾਲਾ ਅਰਹਮ ਓਮ ਤਲਸਾਨੀਆ ਸਭ ਤੋਂ ਘੱਟ ਉਮਰ ਵਾਲਾ ਕੰਪਿਊਟਰ ਪ੍ਰੋਗਰਾਮਰ ਬਣ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਅਰਹਮ ਕਲਾਸ 2 ਦਾ ਵਿਦਿਆਰਥੀ ਹੈ। ਛੋਟੀ ਉਮਰ ਵਿੱਚ ਉਸ ਦੇ ਵੱਡੇ ਕਾਰਨਾਮੇ ਕਰਕੇ ਉਸ ਦਾ ਨਾਮ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਹੋਇਆ ਹੈ।

ਹੋਰ ਪੜ੍ਹੋ :

talsania

ਤਲਸਾਨੀਆ ਦੇ ਪਿਤਾ ਖੁਦ ਇਕ ਸਾੱਫਟਵੇਅਰ ਇੰਜੀਨੀਅਰ ਹਨ। ਨਿਊਜ਼ ਏਜੰਸੀ ਏ.ਐੱਨ.ਆਈ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਬੇਟੇ ਨੇ ਕੋਡਿੰਗ ਵਿਚ ਦਿਲਚਸਪੀ ਪੈਦਾ ਕੀਤੀ ਸੀ। ਮੈਂ ਉਸਨੂੰ ਪ੍ਰੋਗਰਾਮਿੰਗ ਦੀਆਂ ਮੁਢਲੀਆਂ ਗੱਲਾਂ ਸਿਖਾਈਆਂ। ਹੁਣ ਅਰਹਮ ਨੇ ਮਾਈਕ੍ਰੋਸਾਫਟ ਦੁਆਰਾ ਆਯੋਜਿਤ ਪਾਈਥਨ ਪ੍ਰੋਗਰਾਮਿੰਗ ਭਾਸ਼ਾ ਪਾਸ ਕੀਤੀ ਹੈ। ਦੱਸ ਦੇਈਏ ਕਿ ਇਹ ਪ੍ਰੀਖਿਆ ਮਾਈਕਰੋਸਾਫਟ ਦੁਆਰਾ ਪੀਅਰਸਨ ਵਿਊ ਟੈਸਟ ਸੈਂਟਰ ਵਿਖੇ ਹੋਈ ਸੀ।

talsania

ਅਰਹਮ ਨੇ ਪਾਕਿਸਤਾਨੀ ਮੂਲ ਦਾ ਸੱਤ ਸਾਲਾ ਬ੍ਰਿਟਿਸ਼ ਲੜਕਾ ਮੁਹੰਮਦ ਹਮਜ਼ਾ ਸ਼ਹਿਜ਼ਾਦ ਦਾ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵੀ ਤੋੜ ਦਿੱਤਾ ਹੈ। ਤਲਸਾਨੀਆ ਇੱਕ ਕਾਰੋਬਾਰੀ ਉੱਦਮੀ ਬਣ ਕੇ ਸਭ ਦੀ ਸਹਾਇਤਾ ਕਰਨਾ ਚਾਹੁੰਦਾ ਹੈ।

talsania

ਉਨ੍ਹਾਂ ਕਿਹਾ ਕਿ ਮੈਂ ਇੱਕ ਕਾਰੋਬਾਰੀ ਉੱਦਮੀ ਬਣਨਾ ਚਾਹੁੰਦਾ ਹਾਂ। ਮੈਂ ਹਰ ਕਿਸੇ ਦੀ ਮਦਦ ਕਰਨਾ ਚਾਹੁੰਦਾ ਹਾਂ। ਮੈਂ ਕੋਡਿੰਗ ਲਈ ਐਪਸ, ਗੇਮਜ਼ ਅਤੇ ਸਿਸਟਮ ਬਣਾਉਣਾ ਚਾਹੁੰਦਾ ਹਾਂ। ਮੈਂ ਜ਼ਰੂਰਤਮੰਦਾਂ ਦੀ ਮਦਦ ਵੀ ਕਰਨਾ ਚਾਹੁੰਦਾ ਹਾਂ।

https://twitter.com/ANI/status/1325921540681031681


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network