ਕਾਮੇਡੀਅਨ ਭਾਰਤੀ ਸਿੰਘ ਨੇ ਖ਼ੁਦ ਨੂੰ ਦੱਸਿਆ ਭਾਰਤ ਦੀ ਪਹਿਲੀ ਪ੍ਰੈਗਨੈਂਟ ਐਂਕਰ, ਕਹੀ ਖ਼ਾਸ ਗੱਲ

written by Pushp Raj | January 20, 2022

ਬੀ-ਟਾਊਨ ਦੀ ਮਸ਼ਹੂਰ ਕਾਮੇਡੀਅਨ ਜੋੜੀ ਹਰਸ਼ ਤੇ ਭਾਰਤੀ ਸਿੰਘ ਜਲਦ ਹੀ ਮਾਤਾ-ਪਿਤਾ ਬਣਨ ਵਾਲੇ ਹਨ। ਮਾਂ ਬਨਣ ਜਾ ਰਹੀ ਭਾਰਤੀ ਸਿੰਘ ਆਪਣੀ ਪ੍ਰੈਗਨੈਂਸੀ ਦੇ ਦੌਰਾਨ ਵੀ ਕਈ ਸ਼ੋਅਸ ਦੀ ਸ਼ੂਟਿੰਗ ਕਰ ਰਹੀ ਹੈ। ਕਾਮੇਡੀਅਨ ਭਾਰਤੀ ਸਿੰਘ ਨੇ ਖ਼ੁਦ ਨੂੰ ਭਾਰਤ ਦੀ ਪਹਿਲੀ ਪ੍ਰੈਗਨੈਂਟ ਐਂਕਰ ਦੱਸਿਆ ਹੈ।

ਕਾਮੇਡੀਅਨ ਭਾਰਤੀ ਸਿੰਘ ਨੇ ਆਪਣੇ ਹੁਨਰ ਦੀ ਬਦੌਲਤ ਘਰ-ਘਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਜਲਦ ਹੀ ਉਹ ਮਾਂ ਬਣਨ ਵਾਲੀ ਹੈ। ਅਜਿਹੀ ਹਾਲਤ 'ਚ ਵੀ ਭਾਰਤੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਉਸ ਨੇ ਨਵੇਂ ਸ਼ੋਅ 'ਹੁਨਰਬਾਜ਼ ਦੇਸ਼ ਦੀ ਸ਼ਾਨ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।

ਭਾਰਤੀ ਸਿੰਘ ਨੇ ਖ਼ੁਦ ਨੂੰ ਭਾਰਤ ਦੀ ਪਹਿਲੀ ਪ੍ਰੈਗਨੈਂਟ ਐਂਕਰ ਦੱਸਿਆ ਹੈ। ਇਹ ਗੱਲ ਉਨ੍ਹਾਂ ਨੇ ਆਉਣ ਵਾਲੇ ਸ਼ੋਅ ਦੇ ਪ੍ਰੋਮੋ 'ਚ ਕਹੀ ਹੈ। ਭਾਰਤੀ ਅਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਸ਼ੋਅ ਨੂੰ ਹੋਸਟ ਕਰ ਰਹੇ ਹਨ। ਸ਼ੋਅ 'ਹੁਨਰਬਾਜ਼ ਦੇਸ਼ ਦੀ ਸ਼ਾਨ' 22 ਜਨਵਰੀ ਤੋਂ ਸ਼ੁਰੂ ਹੋਵੇਗਾ।

ਇਸ ਵੀਡੀਓ ਨੂੰ ਕਲਰਸ ਚੈਨਲ ਨੇ ਆਪਣੇ ਆਫੀਸ਼ੀਅਲ ਪੇਜ਼ 'ਤੇ ਸ਼ੇਅਰ ਕੀਤਾ ਹੈ। ਇਸ ਪ੍ਰੋਮੋ ਦੇ ਕੈਪਸ਼ਨ 'ਚ ਲਿਖਿਆ ਹੈ, 'ਹੁਨਰਬਾਜ਼' ਦੇ ਮੰਚ 'ਤੇ ਆ ਰਹੀ ਹੈ ਭਾਰਤ ਦੀ ਪਹਿਲੀ ਗਰਭਵਤੀ ਐਂਕਰ, ਭਾਰਤੀ ਆਪਣੀ ਮਿਹਨਤ ਨਾਲ ਪੂਰੇ ਦੇਸ਼ ਦੀ ਸੋਚ ਬਦਲ ਰਹੀ ਹੈ। ਭਾਰਤੀ ਸਿੰਘ ਦਾ ਕਹਿਣਾ ਹੈ ਕਿ ਉਹ ਸ਼ੋਅ ਨੂੰ ਲੈ ਕੇ ਚਿੰਤਤ ਅਤੇ ਉਤਸ਼ਾਹਿਤ ਹੈ। ਉਸ ਦਾ ਕਹਿਣਾ ਹੈ ਕਿ ਇੱਕ ਵਾਰ ਸ਼ੂਟਿੰਗ ਪੂਰੀ ਹੋ ਜਾਵੇ ਤਾਂ ਚਿੰਤਾ ਖ਼ਤਮ ਹੋ ਜਾਂਦੀ ਹੈ।
ਇਸ ਵੀਡੀਓ ਦੇ ਵਿੱਚ ਸ਼ੋਅ ਦੀ ਸ਼ੂਟਿੰਗ ਦੇ ਪਹਿਲੇ ਦਿਨ ਭਾਰਤੀ ਆਪਣੀ ਵੈਨਿਟੀ ਵੈਨ ਵਿੱਚ ਤਿਆਰ ਹੁੰਦੀ ਹੋਈ ਵਿਖਾਈ ਦੇ ਰਹੀ ਹੈ।

 

View this post on Instagram

 

A post shared by ColorsTV (@colorstv)


ਇਸ ਵੀਡੀਓ ਦੇ ਵਿੱਚ ਭਾਰਤੀ ਕਹਿ ਰਹੀ ਹੈ ਕਿ ਉਹ ਇਸ ਹਾਲਤ ਵਿੱਚ ਆਰਾਮ ਦੀ ਬਜਾਏ ਕੰਮ ਕਰ ਰਹੀ ਹੈ। ਕਿਉਂਕਿ ਉਹ ਲੋਕਾਂ ਤੇ ਖ਼ਾਸ ਕਰ ਔਰਤਾਂ ਦੀ ਸੋਚ ਨੂੰ ਬਦਲਣਾ ਚਾਹੁੰਦੀ ਹੈ ਕਿ ਅਜਿਹੀ ਹਾਲਤ ਵਿੱਚ ਕੰਮ ਨਹੀਂ ਕੀਤਾ ਜਾ ਸਕਦਾ, ਪਰ ਜੇਕਰ ਤੁਹਾਡੀ ਪ੍ਰੈਗਨੈਂਸੀ ਨਾਰਮਲ ਹੈ ਤਾਂ ਤੁਸੀਂ ਆਪਣਾ ਖਿਆਲ ਰੱਖਦੇ ਹੋਏ ਹਰ ਕੰਮ ਕਰ ਸਕਦੇ ਹੋ।

ਹੋਰ ਪੜ੍ਹੋ : ਪੰਜਾਬੀ ਫ਼ਿਲਮ ‘ਸ਼ੱਕਰਪਾਰੇ’ ਜਲਦ ਹੋਵੇਗੀ ਰਿਲੀਜ਼, ਫ਼ਿਲਮ ਦੀ ਅਦਾਕਾਰਾ ਨੇ ਸਾਂਝਾ ਕੀਤਾ ਪੋਸਟਰ

ਆਪਣੇ ਆਪ ਨੂੰ ਭਾਰਤ ਦੀ ਪਹਿਲੀ ਗਰਭਵਤੀ ਐਂਕਰ ਦੱਸਦਿਆਂ ਭਾਰਤੀ ਕਹਿ ਰਹੀ ਹੈ ਕਿ ਉਹ ਸਮਾਂ ਬੀਤ ਗਿਆ ਜਦੋਂ ਔਰਤਾਂ ਗਰਭ ਅਵਸਥਾ ਦੌਰਾਨ ਘਰ ਬੈਠੀਆਂ ਹੁੰਦੀਆਂ ਸਨ। ਸਾਡੀਆਂ ਮਾਵਾਂ ਇਹ ਕਹਿ ਕੇ ਕਈ ਪਾਬੰਦੀਆਂ ਲਾਉਂਦੀਆਂ ਹਨ ਕਿ ਇਹ ਨਾ ਕਰੋ, ਅਜਿਹਾ ਨਾ ਕਰੋ, ਘਰ ਬੈਠੋ, ਆਰਾਮ ਕਰੋ, ਪਰ ਮੈਂ ਆਪਣੀ ਮਾਂ ਸਣੇ ਦੇਸ਼ ਭਰ ਦੀਆਂ ਸਾਰੀਆਂ ਮਾਵਾਂ ਦੀ ਸੋਚ ਨੂੰ ਬਦਲਣਾ ਚਾਹੁੰਦੀ ਹਾਂ। ਇਸ ਤੋਂ ਬਾਅਦ ਮਜ਼ਾਕੀਆ ਅੰਦਾਜ਼ ਵਿੱਚ ਭਾਰਤੀ ਨੇ ਕਿਹਾ ਕਿ ਚੈਨਲ ਤਿੰਨ ਲੋਕਾਂ ਨੂੰ ਕੰਮ ਕਰਵਾ ਰਿਹਾ ਹੈ ਪਰ ਸਿਰਫ਼ ਦੋ ਨੂੰ ਹੀ ਪੈਸੇ ਦੇ ਰਿਹਾ ਹੈ।

ਦੱਸ ਦਈਏ ਕਿ ਮਹਿਜ਼ ਇਹ ਸ਼ੋਅ ਹੀ ਨਹੀਂ ਭਾਰਤੀ ਇਸ ਤੋਂ ਇਲਾਵਾ ਆਪਣੇ ਇੰਡੀਆ ਗੇਮ ਸ਼ੋਅ, ਦਿ ਕਪਿਲ ਸ਼ਰਮਾ ਸ਼ੋਅ ਸਣੇ ਹੋਰਨਾਂ ਕਈ ਸ਼ੋਅਸ ਵੀ ਕਰ ਰਹੀ ਹੈ।

You may also like