
Bharti Singh reaction on Fake news: ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਇਹ ਖਬਰਾਂ ਵਾਇਰਲ ਹੋ ਰਹੀਆਂ ਸਨ ਕਿ ਭਾਰਤੀ ਸਿੰਘ ਨੂੰ ਸੱਟ ਲੱਗ ਗਈ ਹੈ। ਇਨ੍ਹਾਂ ਖਬਰਾਂ ਨੂੰ ਝੂਠਾ ਕਰਾਰ ਦਿੰਦੇ ਹੋਏ ਹੁਣ ਭਾਰਤੀ ਸਿੰਘ ਨੇ ਇੱਕ ਵੀਡੀਓ ਜਾਰੀ ਕਰਦੇ ਹੋਏ ਫੇਕ ਨਿਊਜ਼ ਲਾਉਣ ਵਾਲਿਆਂ ਦੀ ਕਲਾਸ ਲਗਾਈ ਹੈ।

ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਸੋਸ਼ਲ ਮੀਡੀਆ ਉੱਤੇ ਫੈਨਜ਼ ਨਾਲ ਆਪਣੇ ਪ੍ਰੋਜੈਕਟਸ, ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦ ਰਹਿੰਦੀ ਹੈ। ਭਾਰਤੀ ਸੋਸ਼ਲ ਮੀਡੀਆ 'ਤੇ ਪਰਸਨਲ ਲਾਈਫ ਤੋਂ ਲੈ ਕੇ ਪ੍ਰੋਫੈਸ਼ਨਲ ਲਾਈਫ ਤੱਕ ਹਰ ਗੱਲ ਸਾਂਝੀ ਕਰਦੀ ਹੈ।
ਹਾਲ ਹੀ 'ਚ ਭਾਰਤੀ ਨੂੰ ਲੈ ਕੇ ਕੁਝ ਫੇਕ ਖਬਰਾਂ ਚੱਲ ਰਹੀਆਂ ਸਨ ਕਿ ਉਸ ਨੂੰ ਸੱਟ ਲੱਗ ਗਈ ਹੈ ਅਤੇ ਇਸ ਕਾਰਨ ਉਹ ਬਿਸਤਰ ਤੋਂ ਉੱਠ ਨਹੀਂ ਪਾ ਰਹੀ ਹੈ। ਹੁਣ ਭਾਰਤੀ ਨੇ ਇਨ੍ਹਾਂ ਫੇਕ ਨਿਊਜ਼ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਵੀਡੀਓ ਸ਼ੇਅਰ ਕਰਕੇ ਸਾਰੀ ਸੱਚਾਈ ਦੱਸ ਦਿੱਤੀ ਹੈ। ਇਸ ਦੇ ਨਾਲ ਹੀ ਭਾਰਤੀ ਨੇ ਫੇਕ ਨਿਊਜ਼ ਫੈਲਾਉਣ ਵਾਲਿਆਂ ਨੂੰ ਫਟਕਾਰ ਵੀ ਲਗਾਈ ਹੈ।

ਭਾਰਤੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਇਸ ਖ਼ਬਰ ਦੀ ਸੱਚਾਈ ਆਪਣੇ ਫੈਨਜ਼ ਨੂੰ ਦੱਸੀ ਹੈ। ਭਾਰਤੀ ਨੇ ਦੱਸਿਆ ਕਿ ਪੂਰੀ ਤਰ੍ਹਾਂ ਠੀਕ ਹੈ ਤੇ ਸੁਰੱਖਿਅਤ ਹੈ।
ਵੀਡੀਓ 'ਚ ਭਾਰਤੀ ਕਹਿੰਦੀ ਹੈ, "ਹੈਲੋ ਦੋਸਤੋ, ਤੁਸੀਂ ਕਿਵੇਂ ਹੋ, ਮੈਂ ਠੀਕ ਹਾਂ। ਬਹੁਤ ਸਾਰੀਆਂ ਝੂਠੀਆਂ ਖ਼ਬਰਾਂ ਆ ਰਹੀਆਂ ਹਨ ਕਿ ਮੈਨੂੰ ਸੱਟ ਲੱਗੀ ਹੈ। ਮੈਂ ਬਿਸਤਰੇ ਤੋਂ ਉੱਠ ਨਹੀਂ ਸਕਦੀ। ਮੈਂ ਅਜਿਹੀਆਂ ਖ਼ਬਰਾਂ ਦੇਣ ਵਾਲੇ ਨਿਊਜ਼ ਚੈਨਲ ਨੂੰ ਦੱਸਣਾ ਚਾਹਾਂਗਾ ਕਿ ਇੱਥੇ ਬਹੁਤ ਸਾਰੀਆਂ ਖ਼ਬਰਾਂ ਹਨ ਜਿਵੇਂ ਲੋਕ ਹੜ੍ਹਾਂ ਤੇ ਮੀਂਹ ਕਾਰਨ ਪਰੇਸ਼ਾਨ ਹਨ, ਕੋਵਿਡ ਵੱਧ ਰਿਹਾ ਹੈ, ਅਜਿਹੀਆਂ ਬਹੁਤ ਸਾਰੀਆਂ ਖ਼ਬਰਾਂ ਹਨ। ਮੇਰੇ ਕੋਲ ਇੱਕ ਮਜ਼ਾਕੀਆ ਵੀਡੀਓ ਸੀ ਜਿਸ ਵਿੱਚ ਮੈਂ ਝੂਲੇ ਤੋਂ ਡਿੱਗ ਗਈ ਸੀ ਅਤੇ ਫਿਰ ਮੇਰੀ ਗਰਭ ਅਵਸਥਾ ਦੀ ਇੱਕ ਫੋਟੋ ਹੈ ਜਿਸ ਵਿੱਚ ਮੈਂ ਬੈੱਡ 'ਤੇ ਲੇਟੀ ਹੋਈ ਹਾਂ, ਇਨ੍ਹਾਂ ਦੋਹਾਂ ਨੂੰ ਵੀਡੀਓ ਵਿੱਚ ਜੋੜਿਆ ਅਤੇ ਦੱਸਿਆ ਕਿ ਮੈਨੂੰ ਸੱਟ ਲੱਗੀ ਹੈ।"

ਭਾਰਤੀ ਨੇ ਅੱਗੇ ਕਿਹਾ, "ਮੈਂ ਜਾਣਦੀ ਹਾਂ ਕਿ ਮੈਨੂੰ ਪਿਆਰ ਕਰਨ ਵਾਲੇ ਬਹੁਤ ਸਾਰੇ ਲੋਕ ਹਨ, ਇਸ ਲਈ ਤੁਹਾਨੂੰ ਅਜਿਹੀਆਂ ਖਬਰਾਂ 'ਤੇ ਬਹੁਤ ਸਾਰੇ ਵਿਊਜ਼ ਮਿਲੇ ਹੋਣਗੇ, ਪਰ ਅਜਿਹਾ ਨਾਂ ਕਰੋ ਅਤੇ ਜਿਨ੍ਹਾਂ ਨੇ ਮੈਨੂੰ ਮੈਸੇਜ ਭੇਜ ਕੇ ਮੇਰੀ ਹਾਲਤ ਬਾਰੇ ਪੁੱਛਿਆ, ਉਨ੍ਹਾਂ ਨੂੰ ਦੱਸ ਦਿਓ ਕਿ ਮੈਂ ਠੀਕ ਹਾਂ।" ਭਾਰਤੀ ਸਿੰਘ ਨੇ ਅਜਿਹੀਆਂ ਖਬਰਾਂ ਦੇਣ ਵਾਲਿਆਂ ਨੂੰ ਅਜਿਹਾ ਨਾਂ ਕਰਨ ਦੀ ਅਪੀਲ ਕੀਤੀ ਹੈ।
View this post on Instagram