
ਕਾਮੇਡੀਅਨ ਅਤੇ ਅਦਾਕਾਰ ਗੁਰਚੇਤ ਚਿੱਤਰਕਾਰ (Gurchet Chitarkar) ਦੇ ਸਹੁਰੇ ਦੇ ਕਤਲ (Murder) ਦਾ ਮਾਮਲਾ ਸਾਹਮਣੇ ਆਇਆ ਹੈ । ਕਤਲ ਘਰ ‘ਚ ਰੱਖੇ ਗਏ ਨੌਕਰ ਵੱਲੋਂ ਕੀਤਾ ਗਿਆ ਹੈ ।ਰਾਤ ਦੇ ਸਮੇਂ ਘਰ ‘ਚ ਮੌਜੂਦ ਨੌਕਰ ਨੇ ਕੁਹਾੜੀ ਦੇ ਨਾਲ ਗੁਰਚੇਤ ਚਿੱਤਰਕਾਰ ਦੇ ਸਹੁਰੇ ਛੱਜਾ ਸਿੰਘ ਦਾ ਕਤਲ ਕਰ ਦਿੱਤਾ ।ਪੁਲਿਸ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਹਰ ਪੱਖ ਤੋਂ ਜਾਂਚ ਕਰ ਰਹੀ ਹੈ ਅਤੇ ਇਸ ਮਾਮਲੇ ‘ਚ ਮੁਲਜ਼ਮ ਨੂੰ ਜਲਦ ਹੀ ਗ੍ਰਿਫਤਾਰ ਕਰਨ ਦਾ ਦਾਅਵਾ ਵੀ ਕਰ ਰਹੀ ਹੈ ।

ਹੋਰ ਪੜ੍ਹੋ : ਬਚਪਨ ਤੋਂ ਹੀ ਸ਼ਰਾਰਤੀ ਸਨ ਗੁਰਚੇਤ ਚਿੱਤਰਕਾਰ,ਭਰੀ ਪੰਚਾਇਤ ‘ਚ ਪਿਤਾ ਨੇ ਸਿਖਾਇਆ ਸੀ ਸਬਕ !
ਦੱਸ ਦਈਏ ਕਿ ਗੁਰਚੇਤ ਚਿੱਤਰਕਾਰ ਦੇ ਸਹੁਰੇ ਛੱਜਾ ਸਿੰਘ ਦਾ ਕਤਲ ਸਿਰਫ ਇਸ ਲਈ ਕਰ ਦਿੱਤਾ ਗਿਆ ਕਿਉਂਕਿ ਉਹ ਆਪਣੇ ਨੌਕਰ ਨੂੰ ਘਰ ‘ਚ ਕੰਮ ਦੇ ਲਈ ਰੱਖੀ ਹੋਈ ਔਰਤ ‘ਤੇ ਬੁਰੀ ਨਿਗ੍ਹਾ ਰੱਖਦਾ ਸੀ । ਜਿਸ ਕਾਰਨ ਛੱਜਾ ਸਿੰਘ ਉਸ ਦੀਆਂ ਅੱਖਾਂ ‘ਚ ਰੜਕਦਾ ਸੀ ਅਤੇ ਇਸੇ ਕਾਰਨ ਉਸ ਨੇ ਛੱਜਾ ਸਿੰਘ ਦਾ ਕੁਹਾੜੀ ਨਾਲ ਵਾਰ ਕਰਕੇ ਕਤਲ ਕਰ ਦਿੱਤਾ ।

ਇਸ ਵਾਰਦਾਤ ਤੋਂ ਬਾਅਦ ਲੋਕਾਂ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ । ਗੁਰਚੇਤ ਚਿੱਤਰਕਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਕਾਮੇਡੀ ਸ਼ੋਅਜ਼ ਅਤੇ ਫ਼ਿਲਮਾਂ ਕੀਤੀਆਂ ਹਨ । ਜੋ ਕਿ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀਆਂ ਹਨ ।ਗੁਰਚੇਤ ਚਿੱਤਰਕਾਰ ਨੇ ਕਈ ਫ਼ਿਲਮਾਂ ਦੀਆਂ ਕਹਾਣੀਆਂ ਵੀ ਲਿਖੀਆਂ ਹਨ ਅਤੇ ਉਨ੍ਹਾਂ ਨੂੰ ਅਦਾਕਾਰੀ ਦੇ ਨਾਲ-ਨਾਲ ਪੇਂਟਿੰਗ ਦਾ ਵੀ ਸ਼ੌਂਕ ਹੈ ।ਉਨ੍ਹਾਂ ਦੇ ਵੱਲੋਂ ਬਣਾਈਆਂ ਗਈਆਂ ਪੇਟਿੰਗਜ਼ ਸਿੱਖ ਅਜਾਇਬ ਘਰ ‘ਚ ਵੀ ਲਗਾਈਆਂ ਗਈਆਂ ਹਨ ।
View this post on Instagram