ਕਪਿਲ ਸ਼ਰਮਾ ਰੱਖਣਾ ਚਾਹੁੰਦੇ ਹਨ ਆਪਣੀ ਪਤਨੀ ਦਾ ਪੂਰਾ ਖ਼ਿਆਲ,ਇਸ ਲਈ ਸ਼ੋਅ ਤੋਂ ਜਲਦ ਲੈਣ ਜਾ ਰਹੇ ਛੁੱਟੀ

written by Shaminder | November 08, 2019 02:08pm

ਕਪਿਲ ਸ਼ਰਮਾ ਜਲਦ ਹੀ ਪਿਤਾ ਬਣਨ ਜਾ ਰਹੇ ਹਨ । ਪਿੱਛੇ ਜਿਹੇ ਉਨ੍ਹਾਂ ਦੀ ਪਤਨੀ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਅਤੇ ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ ਦਾ ਪੂਰਾ ਖ਼ਿਆਲ ਰੱਖ ਰਹੇ ਨੇ । ਖ਼ਬਰਾਂ ਇਹ ਆ ਰਹੀਆਂ ਹਨ ਕਿ ਉਹ ਦਸੰਬਰ ਤੋਂ ਆਪਣੇ ਸ਼ੋਅ ਤੋਂ ਛੁੱਟੀ ਲੈਣ ਜਾ ਰਹੇ ਨੇ ਅਤੇ ਉਨ੍ਹਾਂ ਨੇ 11 ਦਸੰਬਰ ਤੋਂ ਚੈਨਲ ਤੋਂ ਛੁੱਟੀ ਮੰਗੀ ਹੈ ।

ਹੋਰ ਵੇਖੋ:‘ਹਾਊਸਫੁੱਲ 4’ ਦੀ ਸਟਾਰ ਕਾਸਟ ਪਹੁੰਚੀ ਕਪਿਲ ਸ਼ਰਮਾ ਦੇ ਸ਼ੋਅ ‘ਚ, ਵੀਡੀਓ ਆਇਆ ਸਾਹਮਣੇ

https://www.instagram.com/p/B4eknd5A_ys/

ਇਸ ਦੌਰਾਨ ਉਹ ਨਵੇਂ ਸਾਲ ਦੀ ਆਮਦ 'ਤੇ ਵੀ ਕਿਸੇ ਨਾਲ ਕੋਈ ਪ੍ਰੋਫੈਸ਼ਨਲੀ ਕਮਿਟਮੈਂਟ ਨਹੀਂ ਕਰ ਰਹੇ ਅਤੇ ਆਪਣਾ ਪੂਰਾ ਸਮਾਂ ਆਪਣੀ ਪਤਨੀ ਅਤੇ ਨਿੱਜੀ ਜ਼ਿੰਦਗੀ 'ਤੇ ਦੇਣਾ ਚਾਹੁੰਦੇ ਹਨ ।

https://www.instagram.com/p/B4IG3OGAjP6/

ਦੱਸ ਦਈਏ ਕਿ ਕਪਿਲ ਨੇ ਇੱਕ ਇੰਟਰਵਿਊ ਦੌਰਾਨ ਖੁਲਾਸਾ ਵੀ ਕੀਤਾ ਸੀ ਕਿ ਉਹ ਦਸੰਬਰ 'ਚ ਪਿਤਾ ਬਣਨ ਵਾਲੇ ਹਨ । ਦੱਸ ਦਈਏ ਕਿ ਦੋਨਾਂ ਨੇ ਦਸੰਬਰ 2018 'ਚ ਵਿਆਹ ਕਰਵਾਇਆ  ਸੀ ।

kapil sharma with ginni के लिए इमेज नतीजे"

ਪਤਨੀ ਦੀ ਡਿਲੀਵਰੀ ਤੋਂ ਬਾਅਦ ਕਪਿਲ ਸ਼ਰਮਾ ਸ਼ੋਅ 'ਚ ਜਨਵਰੀ ਦੇ ਪਹਿਲੇ ਹਫ਼ਤੇ ਵਾਪਸੀ ਕਰ ਸਕਦੇ ਹਨ ।

You may also like