ਕਾਮੇਡੀਅਨ ਸੁਗੰਧਾ ਮਿਸ਼ਰਾ ਤੇ ਸੰਕੇਤ ਭੌਂਸਲੇ ਕਰਵਾਉਣ ਜਾ ਰਹੇ ਹਨ ਵਿਆਹ ! ਨੇਹਾ ਕੱਕੜ ਨੇ ਦਿੱਤੀ ਵਧਾਈ

written by Rupinder Kaler | April 17, 2021

ਕਪਿਲ ਸ਼ਰਮਾ ਦੇ ਸ਼ੋਅ ਵਿੱਚ ਦਿਖਾਈ ਦੇਣ ਵਾਲੀ ਕਾਮੇਡੀਅਨ ਸੁਗੰਧਾ ਮਿਸ਼ਰਾ ਕਾਮੇਡੀਅਨ ਸੰਕੇਤ ਭੌਂਸਲੇ ਨਾਲ ਰਿਲੇਸ਼ਨਸ਼ਿਪ 'ਚ ਹੈ, ਤੇ ਇਹ ਜੋੜੀ ਬਹੁਤ ਜਲਦ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ । ਸੰਕੇਤ ਭੌਂਸਲੇ ਆਪਣੀ ਮਿਮਿਕਰੀ ਕਰਕੇ ਕਾਫੀ ਫੇਮਸ ਹੈ।

ਹੋਰ ਪੜ੍ਹੋ :

‘Mexico’ ਗੀਤ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਕਾਪੀ ਵਿਵਾਦ ‘ਤੇ ਗਾਇਕ ਕੁਲਬੀਰ ਝਿੰਜਰ ਨੇ ਦੱਸਿਆ ਅਸਲ ਸੱਚ

ਇਹ ਜੋੜੀ ਇੱੱਕ ਦੂਜੇ ਨੂੰ ਡੇਟ ਕਰ ਰਹੀ ਹੈ ਇਸ ਦੀਆਂ ਖ਼ਬਰਾਂ ਤਾਂ ਕਾਫੀ ਵਾਇਰਲ ਹੁੰਦੀਆਂ ਰਹੀਆਂ ਹਨ ਪਰ ਦੋਵਾਂ ਨੇ ਕਦੇ ਵੀ ਇਸ ਰਿਸ਼ਤੇ ਬਾਰੇ ਕੋਈ ਆਫੀਸ਼ੀਅਲ ਅਨਾਊਸਮੈਂਟ ਨਹੀਂ ਕੀਤੀ। ਪਰ ਹੁਣ ਸੁਗੰਧਾ ਨੇ ਕੁਝ ਤਸਵੀਰਾਂ ਸ਼ੇਅਰ ਕਰਕੇ ਆਪਣੇ ਰਿਸ਼ਤੇ ਨੂੰ ਓਪਨਲੀ ਰਿਵੀਲ ਕੀਤਾ ਹੈ। ਤਸਵੀਰਾਂ ਨੂੰ ਸ਼ੇਅਰ ਕਰ ਸੁਗੰਧਾ ਨੇ ਲਿਖਿਆ ''mine forever"  ਦੋਵਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡਿਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

ਸੁਗੰਧਾ ਤੇ ਸੰਕੇਤ ਦੀਆਂ ਇਨ੍ਹਾਂ ਤਸਵੀਰਾਂ 'ਤੇ ਕਈ ਹੋਰ ਸਿਤਾਰੇ ਵੀ ਆਪਣਾ ਆਪਣਾ ਰੀਐਕਸ਼ਨ ਦੇ ਰਹੇ ਹਨ। ਨੇਹਾ ਕੱਕੜ ਨੇ ਵੀ ਦੋਹਾਂ ਦੀ ਫੋਟੋ ਤੇ ਕੋਮੈਂਟ ਕਰਦੇ ਹੋਏ ਲਿਖਿਆ 'ਤਾਂ ਫਾਇਨਲੀ ਤੁਸੀਂ ਡਿਸਕਲੋਜ਼ ਕਰ ਹੀ ਦਿੱਤਾ, ਮੈਂ ਤੁਹਾਡੇ ਦੋਵਾਂ ਲਈ ਬੇਹੱਦ ਖੁਸ਼ ਹਾਂComedian Sugandha Mishra And Sanket ।"

0 Comments
0

You may also like