ਸਿੱਧੂ ਮੂਸੇਵਾਲਾ ਅਤੇ ਅਫ਼ਸਾਨਾ ਖ਼ਾਨ ਦੇ ਗੀਤ ‘ਜਾਂਦੀ ਵਾਰੀ’ ਨੂੰ ਲੈ ਕੇ ਵਿਵਾਦ, ਬੰਟੀ ਬੈਂਸ ਨੇ ਗੀਤ ਰਿਲੀਜ਼ ਨਾ ਕਰਨ ਦੀ ਕੀਤੀ ਅਪੀਲ

written by Shaminder | August 26, 2022

ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਅਤੇ ਅਫਸਾਨਾ ਖ਼ਾਨ (Afsana Khan) ਦੇ ਗੀਤ ‘ਜਾਂਦੀ ਵਾਰੀ’ ਨੂੰ ਲੈ ਕੇ ਨਵਾਂ ਵਿਵਾਦ ਖੜਾ ਹੋ ਚੁੱਕਿਆ ਹੈ। ਇਸ ਗੀਤ ਨੂੰ ਲੈ ਕੇ ਬੀਤੇ ਦਿਨ ਸਲੀਮ ਮਾਰਚੈਂਟ ਨੇ ਸਿੱਧੂ ਮੂਸੇਵਾਲਾ ਦੇ ਇਸ ਗੀਤ ਨੂੰ ਜਲਦ ਰਿਲੀਜ਼ ਕਰਨ ਦਾ ਐਲਾਨ ਕੀਤਾ ਸੀ । ਪਰ ਹੁਣ ਇਸ ਗੀਤ ਨੂੰ ਲੈ ਕੇ ਬੰਟੀ ਬੈਂਸ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ । ਬੰਟੀ ਬੈਂਸ ਨੇ ਇੱਕ ਨੋਟ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ‘ਸਲੀਮ ਸਰ, ਅਸੀਂ ਸਾਰੇ ਤੁਹਾਡਾ ਬਹੁਤ ਸਤਿਕਾਰ ਕਰਦੇ ਹਾਂ।

sidhu Moosewala ,,,-min image From instagram

ਹੋਰ ਪੜ੍ਹੋ : ਰਣਜੀਤ ਬਾਵਾ ਨੂੰ ਮਨਮੋਹਨ ਵਾਰਿਸ ਦੇ ਭਰਾ ਸੰਗਤਾਰ ਤੋਂ ਮਿਲਿਆ ਪਿਆਰਾ ਜਿਹਾ ਤੋਹਫਾ, ਗਾਇਕ ਨੇ ਵੀਡੀਓ ਸਾਂਝਾ ਕਰਕੇ ਕੀਤਾ ਸ਼ੁਕਰੀਆ ਅਦਾ

ਪਰ ਇਸ ਰਿਲੀਜ਼ ਨੂੰ ਅਜੇ ਤੱਕ ਸਿੱਧੂ ਮੂਸੇਵਾਲਾ ਪਰਿਵਾਰ ਦੁਆਰਾ ਅਧਿਕਾਰਤ ਨਹੀਂ ਕੀਤਾ ਗਿਆ ਹੈ। ਅਸੀਂ ਤੁਹਾਨੂੰ ਕਈ ਵਾਰ ਬੇਨਤੀ ਕੀਤੀ ਹੈ ਜਦੋਂ ਤੁਸੀਂ ਸ਼ੁਭ ਵੀਰ ਦੇ ਛੱਡਣ ਤੋਂ ਸਿਰਫ 3-4 ਦਿਨਾਂ ਬਾਅਦ ਗੀਤ ਰਿਲੀਜ਼ ਕਰਨਾ ਚਾਹੁੰਦੇ ਸੀ ਅਤੇ ਉਸ ਸਮੇਂ ਵੀ ਸ਼ੁਭ ਵੀਰ ਦੇ ਪਿਤਾ ਨੇ ਤੁਹਾਨੂੰ ਕਿਸੇ ਵੀ ਰਿਲੀਜ਼ ਲਈ ਰੁਕਣ ਲਈ ਇੱਕ ਵੌਇਸ ਨੋਟ ਭੇਜਿਆ ।

Fazilpuria urges Punjabi and Haryanvi industry to not release any project until Sidhu Moose Wala gets justice Image Source: Twitter

ਹੋਰ ਪੜ੍ਹੋ : ਬਿਪਾਸ਼ਾ ਬਾਸੂ ਨੇ ਸ਼ੇਅਰ ਕੀਤੀ ਨਵੀਂ ਤਸਵੀਰ, ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ ਅਦਾਕਾਰਾ

ਬੰਟੀ ਬੈਂਸ ਨੇ ਇਹ ਵੀ ਦੋਸ਼ ਲਾਇਆ ਕਿ ਉਨ੍ਹਾਂ ਨੇ ਸਿੱਧੂ ਦੀ ਮੌਤ ਤੋਂ 3-4 ਦਿਨ ਬਾਅਦ ਸਲੀਮ ਨੂੰ ਟਰੈਕ ਨੂੰ ਰਿਲੀਜ਼ ਨਾ ਕਰਨ ਦੀ ਬੇਨਤੀ ਕੀਤੀ ਹੈ। ਬੈਂਸ ਨੇ ਇਹ ਵੀ ਦੋਸ਼ ਲਾਇਆ ਕਿ ਸਲੀਮ ਮਰਚੈਂਟ ਸਿੱਧੂ ਦੀ ਆਵਾਜ਼ ਨੂੰ ਵਪਾਰੀਕਰਨ ਲਈ ਵਰਤ ਰਿਹਾ ਹੈ ।

Afsana Khan and Sidhu Moose wala- image From instagram

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਇਸ ਗੀਤ ਨੂੰ ਰਿਲੀਜ਼ ਕਰਨ ਦਾ ਐਲਾਨ ਸਲੀਮ ਮਾਰਚੈਂਟ ਨੇ ਕੀਤਾ ਸੀ ਅਤੇ ਜਿਸ ਤੋਂ ਬਾਅਦ ਬੰਟੀ ਬੈਂਸ ਦਾ ਇਹ ਬਿਆਨ ਸਾਹਮਣੇ ਆਇਆ ਹੈ ।

 

View this post on Instagram

 

A post shared by Bunty Bains (@buntybains)

You may also like