ਲਾਕ ਡਾਊਨ ਦੀ ਉਲੰਘਣਾ ਕਰਨਾ ਇਸ ਤੋਤੇ ਨੂੰ ਪਿਆ ਮਹਿੰਗਾ, ਦਰਵਾਜ਼ਾ ਖੜਕਾਉਣ ਦੇ ਬਾਵਜੂਦ ਤੋਤੇ ਦੀ ਮੰਮੀ ਨੇ ਨਹੀਂ ਖੋਲਿਆ ਬੂਹਾ, ਵੀਡੀਓ ਤੁਹਾਨੂੰ ਵੀ ਆਏਗਾ ਪਸੰਦ

Written by  Shaminder   |  April 28th 2020 03:05 PM  |  Updated: April 28th 2020 03:05 PM

ਲਾਕ ਡਾਊਨ ਦੀ ਉਲੰਘਣਾ ਕਰਨਾ ਇਸ ਤੋਤੇ ਨੂੰ ਪਿਆ ਮਹਿੰਗਾ, ਦਰਵਾਜ਼ਾ ਖੜਕਾਉਣ ਦੇ ਬਾਵਜੂਦ ਤੋਤੇ ਦੀ ਮੰਮੀ ਨੇ ਨਹੀਂ ਖੋਲਿਆ ਬੂਹਾ, ਵੀਡੀਓ ਤੁਹਾਨੂੰ ਵੀ ਆਏਗਾ ਪਸੰਦ

ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਤੇ ਇਸ ਬਿਮਾਰੀ ਨਾਲ ਪੀੜਤ ਲੋਕਾਂ ਦਾ ਅੰਕੜਾ ਵੱਧਦਾ ਜਾ ਰਿਹਾ ਹੈ । ਜਿਸ ਤੋਂ ਬਾਅਦ ਪੂਰੀ ਦੁਨੀਆ ਦੇ ਕਈ ਦੇਸ਼ਾਂ ‘ਚ ਲਾਕਡਾਊਨ ਚੱਲ ਰਿਹਾ ਹੈ । ਭਾਰਤ ‘ਚ ਵੀ ਪਿਛਲੇ ਕਈ ਦਿਨਾਂ ਤੋਂ ਲਾਕ ਡਾਊਨ ਜਾਰੀ ਹੈ ਅਤੇ ਇਸ ਲਾਕ ਡਾਊੂਨ ਦੌਰਾਨ ਹਰ ਕੋਈ ਆਪਣੇ ਘਰਾਂ ‘ਚ ਸਮਾਂ ਬਿਤਾ ਰਿਹਾ ਹੈ ।ਕਿਉਂਕਿ ਇਸ ਬਿਮਾਰੀ ਤੋਂ ਬਚਾਅ ਦਾ ਇੱਕੋ ਇੱਕ ਤਰੀਕਾ ਹੈ ਤਾਂ ਉਹ ਅਹਿਤਿਆਤ ਅਤੇ ਦੂਜਾ ਘਰਾਂ ‘ਚ ਰਹਿ ਕੇ ਹੀ ਅਸੀਂ ਇਸ ਬਿਮਾਰੀ ਨੂੰ ਮਾਤ ਪਾ ਸਕਦੇ ਹਾਂ ।ਇਸ ਲਾਕ ਡਾਊਨ ਦੌਰਾਨ ਸੋਸ਼ਲ ਮੀਡੀਆ ‘ਤੇ ਕਈ ਵੀਡੀਓਜ਼ ਵਾਇਰਲ ਹੋ ਰਹੇ ਹਨ ।

https://www.instagram.com/p/B_hPZQOj-XL/

ਜਿਸ ‘ਚ ਲਾਕ ਡਾਊਨ ਦਾ ਪਾਲਣ ਨਾ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ ਜਾਂਦੀ ਹੈ। ਪੁਲਿਸ ਵੱਲੋਂ ਵੀ ਲੋਕਾਂ ਨੂੰ ਕਈ ਤਰੀਕਿਆਂ ਦੇ ਨਾਲ ਸਮਝਾਇਆ ਜਾ ਰਿਹਾ ਹੈ । ਪਰ ਇਸ ਦੇ ਬਾਵਜੂਦ ਕੁਝ ਲੋਕ ਲਾਕ ਡਾਊਨ ਦਾ ਉਲੰਘਣ ਕਰਨ ਤੋਂ ਬਾਜ਼ ਨਹੀਂ ਆ ਰਹੇ । ਅਜਿਹੇ ਲੋਕਾਂ ਖਿਲਾਫ ਪੁਲਿਸ ਵੀ ਕਾਰਵਾਈ ਕਰ ਰਹੀ ਹੈ । ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਵਿਖਾਇਆ ਗਿਆ ਹੈ ਕਿ ਲਾਕ ਡਾਊਨ ਦਾ ਪਾਲਣ ਨਾ ਕਰਨ ਵਾਲੇ ਤੋਤੇ ਦਾ ਕੀ ਹਸ਼ਰ ਹੁੰਦਾ ਹੈ, ਜਦੋਂ ਉਹ ਆਪਣੇ ਘਰ ਤੋਂ ਬਾਹਰ ਉਡਾਰੀ ਮਾਰ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹ ਜਦੋਂ ਘਰ ਵਾਪਸ ਆਉਂਦਾ ਹੈ ਤਾਂ ਉਸ ਦੀ ਮਾਂ ਯਾਨੀ ਕਿ ਘਰ ਦੀ ਮਾਲਕਣ ਦਰਵਾਜ਼ਾ ਨਹੀਂ ਖੋਲਦੀ।ਕਿਉਂਕਿ ਇਹ ਤੋਤਾ ਲਗਾਤਾਰ ਲਾਕ ਡਾਊਨ ਦਾ ਉਲੰਘਣ ਕਰ ਰਿਹਾ ਸੀ । ਤੋਤਾ ਵਾਰ-ਵਾਰ ਮੰਮੀ ਮੰਮੀ ਦੀ ਆਵਾਜ਼ ਲਗਾ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਵੀ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਦਰਵਾਜ਼ੇ ਨੂੰ ਆਪਣੀ ਚੁੰਝ ਦੇ ਨਾਲ ਖੜਕਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ, ਪਰ ਮੰਮੀ ਅੰਦਰੋਂ ਦਰਵਾਜ਼ਾ ਨਹੀਂ ਖੋਲਦੀ । ਇਸ ਵੀਡੀਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network