ਪੀਟੀਸੀ ਪੰਜਾਬੀ 'ਤੇ ਗੀਤ 'ਕਰੇਜ਼ੀ ਬੁਆਏ' ਦਾ ਹੋਵੇਗਾ ਵਰਲਡ ਪ੍ਰੀਮੀਅਰ

Written by  Shaminder   |  February 03rd 2020 01:35 PM  |  Updated: February 06th 2020 11:52 AM

ਪੀਟੀਸੀ ਪੰਜਾਬੀ 'ਤੇ ਗੀਤ 'ਕਰੇਜ਼ੀ ਬੁਆਏ' ਦਾ ਹੋਵੇਗਾ ਵਰਲਡ ਪ੍ਰੀਮੀਅਰ

ਪੀਟੀਸੀ ਰਿਕਾਰਡਜ਼ ਵੱਲੋਂ ਨਵਾਂ ਗੀਤ 'ਕਰੇਜ਼ੀ ਬੁਆਏ'5 ਫਰਵਰੀ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ ।ਗਾਣੇ ਨੂੰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਨਾਯਾਬ ਖ਼ਾਨ ਅਤੇ ਅਦੀਲ ਸਾਦਿਕ ਨੇ। ਇਸ ਗੀਤ ਦਾ ਟੀਜ਼ਰ ਪੀਟੀਸੀ ਰਿਕਾਰਡਜ਼ ਵੱਲੋਂ ਜਾਰੀ ਕੀਤਾ ਗਿਆ ਹੈ ।ਜਿਸ ਨੁੰ ਵੇਖ ਕੇ ਤਾਂ ਇਹੀ ਲੱਗਦਾ ਹੈ ਕਿ ਇਹ ਇੱਕ ਬੀਟ ਸੌਂਗ ਹੋਵੇਗਾ ।ਪੂਰਾ ਗੀਤ ਪੰਜ ਫਰਵਰੀ ਨੂੰ ਰਿਲੀਜ਼ ਹੋਵੇਗਾ ।

ਹੋਰ ਵੇਖੋ:ਪੀਟੀਸੀ ਰਿਕਾਰਡਜ਼ ਵੱਲੋਂ ਭਾਈ ਕਿਰਪਾਲ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ ‘ਗੁਨ ਕੀਰਤਿ ਨਿਧਿ ਮੋਰੀ’ ਰਿਲੀਜ਼

ਇਸ ਗੀਤ ਦਾ ਪੀਟੀਸੀ ਪੰਜਾਬੀ 'ਤੇ ਵਰਲਡ ਪ੍ਰੀਮੀਅਰ ਹੋਵੇਗਾ ।ਤੁਸੀਂ ਇਸ ਗੀਤ ਦਾ ਵੀਡੀਓ ਪੀਟੀਸੀ ਪੰਜਾਬੀ ਤੇ ਵੇਖ ਸਕਦੇ ਹੋ ।ਪੀਟੀਸੀ ਰਿਕਾਰਡਜ਼ ਅਤੇ ਪੀਟੀਸੀ ਸਟੂਡੀਓ ਵੱਲੋਂ ਆਏ ਦਿਨ ਨਵੇਂ-ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਪੀਟੀਸੀ ਪੰਜਾਬੀ ਵੱਲੋਂ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਦੁਨੀਆ ਭਰ 'ਚ ਫੈਲਾਇਆ ਜਾ ਰਿਹਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network