
ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਜੋ ਕਿ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਸੋਸ਼ਲ ਮੀਡੀਆ ਉੱਤੇ ਦੀਪਕ ਚਾਹਰ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਲੰਬੇ ਰਿਸ਼ਤੇ ਤੋਂ ਬਾਅਦ, ਉਨ੍ਹਾਂ ਨੇ ਆਪਣੀ ਪ੍ਰੇਮਿਕਾ ਜਯਾ ਭਾਰਦਵਾਜ ਨਾਲ ਵਿਆਹ ਕਰਵਾ ਲਿਆ ਹੈ। ਬੁੱਧਵਾਰ ਸ਼ਾਮ ਨੂੰ ਆਗਰਾ ਵਿੱਚ ਇੱਕ ਪਰਿਵਾਰਕ ਸਮਾਗਮ ਵਿੱਚ ਦੋਵਾਂ ਨੇ ਸੱਚ ਫੇਰ ਲਏ।
ਹੋਰ ਪੜ੍ਹੋ : Saunkan Saunkne Success Party: ਐਮੀ ਵਿਰਕ ਦੀ ਦਿੱਤੀ ਪਾਰਟੀ ‘ਚ ਸ਼ਾਮਿਲ ਹੋਏ ਕਈ ਨਾਮੀ ਕਲਾਕਾਰ

ਲਾੜਾ ਬਣਿਆ ਦੀਪਕ ਚਾਹਰ ਘੋੜੀ 'ਤੇ ਬੈਠ ਕੇ ਬੈਂਡ-ਵਾਜੇ ਨਾਲ ਬਰਾਤ ਲੈ ਕੇ ਹੋਟਲ ਪਹੁੰਚੇ ਸਨ। ਦੀਪਕ ਨੇ ਚਿੱਟੇ ਰੰਗ ਦੀ ਸ਼ੇਰਵਾਨੀ ਅਤੇ ਪਗੜੀ ਪਾਈ ਹੋਈ ਸੀ। ਦੀਪਕ ਦੇ ਚਚੇਰੇ ਭਰਾ ਲੈੱਗ ਸਪਿਨਰ ਰਾਹੁਲ ਚਾਹਰ ਅਤੇ ਭੈਣ ਮਾਲਤੀ ਚਾਹਰ ਨੇ ਬੈਂਡ-ਬਾਜਾ ਦੀ ਧੁਨ 'ਤੇ ਖੂਬ ਨੱਜਦੇ ਹੋਏ ਨਜ਼ਰ ਆਏ। ਮੀਡੀਆ ਰਿਪੋਰਟਾਂ ਮੁਤਾਬਕ ਵਿਆਹ ਦੀਆਂ ਰਸਮਾਂ ਰਾਤ 10 ਵਜੇ ਸ਼ੁਰੂ ਹੋਈਆਂ ਸਨ। ਦੂਜੇ ਪਾਸੇ ਦੁਲਹਨ ਜਯਾ ਭਾਰਦਵਾਜ ਵੀ ਕਾਫੀ ਖ਼ੂਬਸੂਰਤ ਲੱਗ ਰਹੀ ਸੀ। ਦੱਸ ਦਈਏ ਦੋਵਾਂ ਨੇ ਮਨੀਸ਼ ਮਲਹੋਤਰਾ ਵੱਲੋਂ ਡਿਜ਼ਾਈਨ ਕੀਤੇ ਆਊਟਫਿੱਟ ਪਾਏ ਹੋਏ ਸਨ।

ਦੀਪਕ ਚਾਹਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਵਿਆਹ ਦੀ ਤਸਵੀਰ ਸਾਂਝੀ ਕਰਦੇ ਹੋਏ ਬਹੁਤ ਹੀ ਪਿਆਰੀ ਜਿਹੀ ਕੈਪਸ਼ਨ ਦੇ ਨਾਲ ਆਪਣੀ ਪਤਨੀ ਦੇ ਲਈ ਪਿਆਰ ਜ਼ਾਹਿਰ ਕੀਤਾ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਜੋੜੀ ਨੂੰ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ।

ਦੱਸ ਦੇਈਏ ਕਿ ਜਯਾ ਟੀਵੀ ਸਟਾਰ ਸਿਧਾਰਥ ਭਾਰਦਵਾਜ ਦੀ ਭੈਣ ਹੈ। ਦੀਪਕ ਅਤੇ ਜਯਾ ਦੀ ਮੁਲਾਕਾਤ ਕਰੀਬ ਇੱਕ ਸਾਲ ਪਹਿਲਾਂ ਮੁੰਬਈ ਵਿੱਚ ਇੱਕ ਦੋਸਤ ਦੇ ਜ਼ਰੀਏ ਹੋਈ ਸੀ। ਜਿਸ ਤੋਂ ਬਾਅਦ ਦੋਹਾਂ ਵਿਚਾਲੇ ਦੋਸਤੀ ਹੋ ਗਈ ਜੋ ਬਾਅਦ 'ਚ ਪਿਆਰ 'ਚ ਬਦਲ ਗਈ।