ਸ਼ੇਰ ਬੱਗਾ ਫ਼ਿਲਮ ਦਾ ਪਹਿਲਾ ਗੀਤ ‘RAJA JATT’ ਦਾ ਪੋਸਟਰ ਹੋਇਆ ਰਿਲੀਜ਼, ਦੇਖਣ ਨੂੰ ਮਿਲ ਰਹੀ ਹੈ ਸੋਨਮ ਬਾਜਵਾ ਤੇ ਐਮੀ ਵਿਰਕ ਦੀ ਰੋਮਾਂਟਿਕ ਕਮਿਸਟਰੀ

written by Lajwinder kaur | May 26, 2022

ਸੋਨਮ ਬਾਜਵਾ ਤੇ ਐਮੀ ਵਿਰਕ ਦੀ ਆਉਣ ਵਾਲੀ ਫ਼ਿਲਮ ਸ਼ੇਰ ਬੱਗਾ, ਜਿਸ ਦੇ ਹਾਸਿਆਂ ਦੇ ਰੰਗਾਂ ਨਾਲ ਭਰੇ ਟ੍ਰੇਲਰ ਨੇ ਦਰਸ਼ਕਾਂ ਦੀ ਉਤਸੁਕਤਾ ਨੂੰ ਹੋਰ ਵਧਾ ਦਿੱਤਾ ਹੈ। ਫ਼ਿਲਮ ਦੇ ਟ੍ਰੇਲਰ ਤੋਂ ਬਾਅਦ ਫ਼ਿਲਮ ਦਾ ਪਹਿਲਾ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਜੀ ਹਾਂ ਰਾਜਾ ਜੱਟ ਟਾਈਟਲ ਹੇਠ ਪਹਿਲਾ ਗੀਤ ਐਮੀ ਵਿਰਕ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ । ਇਹ ਗੀਤ ਡਿਊਟ ਸੌਂਗ ਹੋਵੇਗਾ ਜਿਸ ਚ ਐਮੀ ਵਿਰਕ ਦੇ ਨਾਲ ਸਿਮਰ ਕੌਰ ਗਾਉਂਦੇ ਹੋਏ ਨਜ਼ਰ ਆਵੇਗੀ।

ammy vrik and sonam bajwa

ਹੋਰ ਪੜ੍ਹੋ : ਇਸ ਪੰਜਾਬੀ ਐਕਟਰ ਨੇ ‘Panchayat 2’ ‘ਚ ਆਪਣੇ ਕਿਰਦਾਰ ਨਾਲ ਲੁੱਟੀ ਵਾਹ-ਵਾਹੀ, ਜਾਣੋ ਪੰਚਾਇਤ-2 ਦੇ ‘ਵਿਨੋਦ’ ਬਾਰੇ

ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗੀਤ ਦਾ ਫਰਸਟ ਲੁੱਕ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ਹਾਂਜੀ ਹਾਂਜੀ RAJA JATT ਕੱਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ...WAHEGURU MEHAR KARAN’ । ਜੇ ਗੱਲ ਕਰੀਏ ਪੋਸਟਰ ਦੀ ਤਾਂ ਉਸ ਉੱਤੇ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਦੋਵਾਂ ਨੇ ਲਾਲ ਰੰਗ ਵਾਲੇ ਆਊਟਫਿੱਟ ਪਾਏ ਹੋਏ ਹਨ। ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ Avvy Sra ਦਾ ਹੋਵੇਗਾ। ਇਹ ਗੀਤ 27 ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

sonam bajwa and ammy virk new song raja jatt

ਇਸ ਫ਼ਿਲਮ ‘ਚ ਐਮੀ ਵਿਰਕ ਤੇ ਸੋਨਮ ਬਾਜਵਾ ਤੋਂ ਇਲਾਵਾ ਨਿਰਮਲ ਰਿਸ਼ੀ, ਬਨਿੰਦਰ ਬੰਨੀ, ਕਾਕਾ ਕੌਤਕੀ ਤੇ ਕਈ ਹੋਰ ਨਾਮੀ ਕਲਾਕਾਰ ਦੀ ਅਦਾਕਾਰੀ ਦੇਖਣ ਨੂੰ ਮਿਲ ਰਹੀ ਹੈ। ਇਸ ਫ਼ਿਲਮ ਦੀ ਕਹਾਣੀ ਤੇ ਡਾਇਰੈਕਸ਼ਨ ਤੱਕ ਸਾਰਾ ਕੰਮ ਖੁਦ ਜਗਦੀਪ ਸਿੱਧੂ ਨੇ ਹੀ ਕੀਤਾ ਹੈ। ਇਹ ਫ਼ਿਲਮ 10 ਜੂਨ ਰਿਲੀਜ਼ ਹੋ ਰਹੀ ਹੈ।

inside image of sonam bajwa and ammy virk

ਜੇ ਗੱਲ ਕਰੀਏ ਐਮੀ ਵਿਰਕ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਸੌਂਕਣ ਸੌਂਕਣੇ ਫ਼ਿਲਮ ਦੇ ਨਾਲ ਚਰਚਾ 'ਚ ਬਣੇ ਹੋਏ ਹਨ। ਇਹ ਫ਼ਿਲਮ ਬਾਕਸ ਆਫ਼ਿਸ ਉੱਤੇ ਕਮਾਲ ਦਾ ਪ੍ਰਦਰਸ਼ਨ ਕਰ ਰਹੀ ਹੈ। ਇਸ ਫ਼ਿਲਮ 'ਚ ਐਮੀ ਵਿਰਕ ਦੇ ਨਾਲ ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਨਜ਼ਰ ਆ ਰਹੀਆਂ ਹਨ।

ਹੋਰ ਪੜ੍ਹੋ : ਪੁਸ਼ਪਾ ਦੇ ਫੈਨ ਨਿਕਲੇ ਦੁਲਹਾ-ਦੁਲਹਨ, ਵਿਆਹ ‘ਚ ‘saami-saami’ ਗੀਤ ‘ਤੇ ਜ਼ਬਰਦਸਤ ਡਾਂਸ ਕਰਦੇ ਆਏ ਨਜ਼ਰ

You may also like