
ਅੱਲੂ ਅਰਜੁਨ ਦੀ ਫਿਲਮ ਪੁਸ਼ਪਾ ਦਾ ਜਾਦੂ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਪੁਸ਼ਪਾ 2 ਨੂੰ ਲੈ ਕੇ ਜਿਥੇ ਕਈ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਹਨ । ਪੁਸ਼ਪਾ ਦੇ ਗੀਤਾਂ ਤੇ ਡਾਇਲਾਗਜ ਦਾ ਜਾਦੂ ਅਜੇ ਤੱਕ ਬਰਕਰਾਰ ਹੈ। ਸੋਸ਼ਲ ਮੀਡੀਆ ਉੱਤੇ ਦੁਲਹਾ-ਦੁਲਹਨ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਇਸ ਵਿਆਹ ‘ਚ ਨਾ ਸਿਰਫ ਇਹ ਗੀਤ ਵੱਜ ਰਿਹਾ ਹੈ, ਸਗੋਂ ਨਵੀਂ ਵਿਆਹੀ ਜੋੜੀ ਪੁਸ਼ਪਾ ਦੇ ਗੀਤ Saami Saami 'ਤੇ ਜ਼ੋਰਦਾਰ ਡਾਂਸ ਕਰਦੀ ਹੋਈ ਦਿਖਾਈ ਦੇ ਰਹੀ ਹੈ।
ਹੋਰ ਪੜ੍ਹੋ : ਕਾਰਤਿਕ ਆਰੀਅਨ ਦੀ ‘Bhool Bhulaiyaa 2' ਨੇ ਓਪਨਿੰਗ ਡੇਅ 'ਤੇ 'Dhaakad' ਨੂੰ ਪਛਾੜ ਦਿੱਤਾ, ਕੰਗਨਾ ਰਣੌਤ ਨੇ ਕਹੀ ਇਹ ਗੱਲ...

ਅਜਿਹਾ ਹੀ ਇੱਕ ਵੀਡੀਓ ਹੈ ਜਿਸ ਵਿੱਚ ਦੁਲਹਨ ਪੁਸ਼ਪਾ ਫਿਲਮ ਦੇ ਸਾਮੀ ਸਾਮੀ ਗੀਤ 'ਤੇ ਜ਼ਬਰਦਸਤ ਡਾਂਸ ਕਰ ਰਹੀ ਹੈ। ਪਹਿਲਾਂ ਇਹ ਲਾੜੀ ਨੱਚਦੀ ਹੈ ਅਤੇ ਲਾੜਾ ਉਸ ਨੂੰ ਦੇਖ ਰਿਹਾ ਹੈ। ਦੁਲਹਨ ਪੁਸ਼ਪਾ ਦੀ ਸ਼੍ਰੀਵੱਲੀ ਰਸ਼ਮਿਕਾ ਮੰਡਨਾ ਵਾਂਗ ਡਾਂਸ ਸਟੈਪ ਕਰਦੀ ਹੈ। ਉਹ ਕੁਝ ਦੇਰ ਨੱਚਦੀ ਹੈ ਅਤੇ ਉਸ ਤੋਂ ਬਾਅਦ ਲਾੜੇ ਨੂੰ ਵੀ ਨੱਚਣ ਲਈ ਲੈ ਕੇ ਆਉਂਦੀ ਹੈ।

ਬਾਅਦ ਵਿੱਚ, ਲਾੜਾ-ਲਾੜੀ ਮਸਤੀ ਵਿੱਚ ਪੁਸ਼ਪਾ ਦੇ ਗੀਤ ਸਾਮੀ ਸਾਮੀ 'ਤੇ ਨੱਚਦੇ ਹੋਏ ਨਜ਼ਰ ਆਉਂਦੇ ਹਨ। ਦੋਵਾਂ ਦੇ ਡਾਂਸ ਸਟੈਪਸ ਸ਼ਾਨਦਾਰ ਹਨ ਅਤੇ ਇਸ ਤਰ੍ਹਾਂ ਉਹ ਆਪਣੀ ਜ਼ਿੰਦਗੀ ਦੇ ਇਸ ਖਾਸ ਪਲ ਨੂੰ ਹੋਰ ਵੀ ਖਾਸ ਬਣਾ ਰਹੇ ਹਨ। ਦੋਵਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

ਅੱਲੂ ਅਰਜੁਨ ਦੀ ਫਿਲਮ ਪੁਸ਼ਪਾ ਦੇ ਗੀਤ ਸਾਮੀ ਸਾਮੀ ਨੂੰ ਮੋਨਿਕਾ ਯਾਦਵ ਨੇ ਗਾਇਆ ਹੈ, ਜਿਸ ਵਿੱਚ ਰਸ਼ਮਿਕਾ ਮੰਡਾਨਾ ਨੇ ਜ਼ਬਰਦਸਤ ਡਾਂਸ ਕੀਤਾ ਹੈ। ਇਸ ਗੀਤ ਦੇ ਬੋਲ ਚੰਦਰਬੋਸ ਨੇ ਲਿਖੇ ਹਨ ਜਦਕਿ ਸੰਗੀਤ ਦੇਵੀ ਸ਼੍ਰੀਪ੍ਰਸਾਦ ਦਾ ਸੀ। 'ਸਾਮੀ ਸਾਮੀ' ਗੀਤ ਨੂੰ ਯੂਟਿਊਬ 'ਤੇ 170 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ । ਹੁਣ ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਪੁਸ਼ਪਾ 2 ਦੀ ਉਡੀਕ ਕਰ ਰਹੇ ਹਨ।
View this post on Instagram