ਹਾਸਿਆਂ ਦੇ ਰੰਗ ਨਾਲ ਭਰਿਆ ‘Sher Bagga’ ਦਾ ਟ੍ਰੇਲਰ ਹੋਇਆ ਰਿਲੀਜ਼, ਜਵਾਕ ਨੂੰ ਲੈ ਕੇ ਭੰਬਲਭੂਸੇ ‘ਚ ਫਸੇ ਐਮੀ ਵਿਰਕ ਤੇ ਸੋਨਮ ਬਾਜਵਾ

written by Lajwinder kaur | May 23, 2022

Sher Bagga Trailer Released: ਪੰਜਾਬੀ ਸਿਨੇਮਾ ਦਿਨੋ ਦਿਨ ਕਾਮਯਾਬੀ ਦੇ ਆਸਮਾਨ ਨੂੰ ਛੂਹ ਰਿਹਾ ਹੈ। ਦਰਸ਼ਕਾਂ ਦੇ ਮਨੋਰੰਜਨ ਲਈ ਹਰ ਹਫਤੇ ਨਵੀਆਂ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ, ਨਾਲ ਹੀ ਨਵੀਆਂ ਫ਼ਿਲਮਾਂ ਦੇ ਐਲਾਨ ਵੀ ਹੋ ਰਹੇ ਹਨ। ਇਸ ਸਿਲਸਿਲੇ ਦੇ ਚੱਲਦੇ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਆਉਣ ਵਾਲੀ ਫ਼ਿਲਮ ਸ਼ੇਰ ਬੱਗਾ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।

ਹੋਰ ਪੜ੍ਹੋ : ਹਾਸਿਆਂ ਦੇ ਰੰਗਾਂ ਨਾਲ ਭਰਿਆ ‘Mahi Mera Nikka Jeha’ ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਦਾ ਦਿਲ ਜਿੱਤਦੇ ਹੋਏ ਛਾਇਆ ਟਰੈਂਡਿੰਗ ‘ਚ

inside image of sonam bajwa and ammy virk

ਜੀ ਹਾਂ ਹਾਸਿਆਂ ਦਾ ਰੰਗਾਂ ਨਾਲ ਭਰਿਆ ਸ਼ੇਰ ਬੱਗਾ ਦਾ ਟ੍ਰੇਲਰ ਕੁਝ ਸਮੇਂ ਪਹਿਲਾਂ ਹੀ ਦਰਸ਼ਕਾਂ ਦੇ ਰੂਬਰੂ ਹੋਇਆ ਹੈ। ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 3 ਮਿੰਟ 16 ਸਕਿੰਟ ਦੇ ਟ੍ਰੇਲਰ 'ਚ ਐਮੀ ਤੇ ਸੋਨਮ ਦੀ ਕਮਾਲ ਦੀ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਟ੍ਰੇਲਰ 'ਚ ਦੇਖਣ ਨੂੰ ਮਿਲ ਰਿਹਾ ਹੈ ਹਰ ਪੰਜਾਬੀ ਨੌਜਵਾਨ ਵਾਂਗ ਐਮੀ ਵੀ ਵਿਦੇਸ਼ 'ਚ ਕਮਾਈ ਕਰਨ ਲਈ ਪਹੁੰਚਦਾ ਹੈ। ਜਿਸ ਕਰਕੇ ਉਹ ਆਪਣੇ ਲਈ ਪੱਕੀ ਕੁੜੀ ਯਾਨੀਕਿ ਪੀ.ਆਰ ਵਾਲੀ ਮੁਟਿਆਰ ਨੂੰ ਲੱਭਦਾ ਹੈ।

inside image of sher bagga

ਜਦੋਂ ਉਹ ਰਹਿਣ ਲਈ ਛੱਤ ਲੱਭਦਾ ਹੈ ਤਾਂ ਉਸ ਨੂੰ ਸੋਨਮ ਬਾਜਵਾ ਮਿਲ ਜਾਂਦੀ ਹੈ। ਜਿਸ ਨਾਲ ਉਹ ਆਪਣੇ ਦੁੱਖ ਸਾਂਝੇ ਕਰਦਾ ਹੈ। ਪਰ ਕੁਝ ਅਜਿਹਾ ਹੋ ਜਾਂਦਾ ਹੈ ਕਿ ਸੋਨਮ ਮਾਂ ਬਣ ਜਾਂਦੀ ਹੈ। ਐਮੀ ਕਹਿੰਦਾ ਹੈ ਕਿ ਉਹ ਇਸ ਬੱਚੇ ਨੂੰ ਪਾਲ ਲਵੇਗਾ। ਸੋਨਮ ਫੈਸਲਾ ਕਰਦੀ ਹੈ ਕਿ ਬੱਚੇ ਦੇ ਜਨਮ ਹੋਣ ਮਗਰੋਂ ਦੋਵੇਂ ਆਪੋ-ਆਪਣੇ ਰਾਹ ਪੈ ਜਾਣਗੇ। ਐਮੀ ਆਪਣੇ ਬੱਚੇ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆਉਂਦਾ ਹੈ। ਪਰ ਬੱਚੇ ਦੇ ਜਨਮ ਤੋਂ ਬਾਅਦ ਕਹਾਣੀ 'ਚ ਦਿਲਚਸਪ ਮੋੜ ਆ ਜਾਂਦਾ ਹੈ, ਜੋ ਕਿ ਦਰਸ਼ਕਾਂ ਨੂੰ ਸਿਨੇਮੇ ਘਰਾਂ 'ਚ ਜਾਣ ਲਈ ਮਜ਼ਬੂਰ ਕਰ ਰਿਹਾ ਹੈ।

inside image of sher bagga

ਟ੍ਰੇਲਰ ਚ ਐਮੀ ਤੇ ਸੋਨਮ ਤੋਂ ਇਲਾਵਾ ਨਿਰਮਲ ਰਿਸ਼ੀ, ਬਨਿੰਦਰ ਬੰਨੀ, ਕਾਕਾ ਕੌਤਕੀ ਤੇ ਕਈ ਹੋਰ ਨਾਮੀ ਕਲਾਕਾਰ ਦੀ ਅਦਾਕਾਰੀ ਦੇਖਣ ਨੂੰ ਮਿਲ ਰਹੀ ਹੈ। ਇਸ ਫ਼ਿਲਮ ਦੀ ਕਹਾਣੀ ਤੇ ਡਾਇਰੈਕਸ਼ਨ ਤੱਕ ਸਾਰਾ ਕੰਮ ਖੁਦ ਜਗਦੀਪ ਸਿੱਧੂ ਨੇ ਹੀ ਕੀਤਾ ਹੈ। ਇਹ ਫ਼ਿਲਮ 10 ਜੂਨ ਰਿਲੀਜ਼ ਹੋ ਰਹੀ ਹੈ।

ਹੋਰ ਪੜ੍ਹੋ :ਬੱਬੂ ਮਾਨ ਦਾ ਲਾਈਵ ਮਿਊਜ਼ਿਕ ਸ਼ੋਅ ਹੋਇਆ ਬੰਦ, ਭਾਰੀ ਮਨ ਨਾਲ ਗਾਇਕ ਨੇ ਦਰਸ਼ਕਾਂ ਤੋਂ ਮੰਗੀ ਮਾਫੀ, ਜਾਣੋ ਪੂਰਾ ਮਾਮਲਾ

You may also like