ਕ੍ਰਿਕੇਟਰ ਹਰਭਜਨ ਸਿੰਘ ਨੇ ਜਨਮ ਦਿਨ ਤੋਂ ਬਾਅਦ ਇਹ ਤਸਵੀਰ ਸਾਂਝੀ ਕਰ ਕੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ 

written by Shaminder | July 04, 2019

ਕ੍ਰਿਕੇਟਰ ਹਰਭਜਨ ਸਿੰਘ ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ । ਉਨ੍ਹਾਂ ਨੇ ਆਪਣੀ ਪਤਨੀ ਅਤੇ ਧੀ ਨਾਲ ਇੱਕ ਤਸਵੀਰ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ । ਇਸ ਤਸਵੀਰ 'ਚ ਹਰਭਜਨ ਸਿੰਘ ਆਪਣੇ ਬਰਥਡੇ 'ਤੇ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਵੱਲੋਂ ਦਿੱਤੀ ਵਧਾਈ 'ਤੇ ਆਪਣੇ ਪ੍ਰੰਸਸਕਾਂ ਦਾ ਸ਼ੁਕਰੀਆ ਅਦਾ ਕੀਤਾ ਹੈ ਟੀਮ ਇੰਡੀਆ ਦੇ ਆਫ ਸਪਿੱਨਰ ਹਰਭਜਨ ਸਿੰਘ 3 ਜੁਲਾਈ ਨੂੰ 39 ਸਾਲ ਦੇ ਹੋ ਗਏ ਹਨ। https://www.instagram.com/p/BzU4PNvhQgE/ ਹਰਭਜਨ ਸਿੰਘ ਨੂੰ ਕ੍ਰਿਕਟ ਇਤਿਹਾਸ ਦੇ ਟੌਪ ਆਫ ਸਪਿੱਨਰ ਵਿਚੋਂ ਇਕ ਮੰਨਿਆ ਜਾਂਦਾ ਹੈ। ਗੇਂਦਬਾਜੀ ਦੇ ਨਾਲ ਨਾਲ ਭੱਜੀ ਨੇ ਬੱਲੇਬਾਜ਼ੀ ਵਿਚ ਵੀ ਆਪਣਾ ਨਾਮ ਬਣਾਇਆ ਹੈ। ਭਾਰਤ ਦੇ ਸਭ ਤੋਂ ਸਫ਼ਲ ਸਪਿੱਨਰਾਂ ਵਿਚੋਂ ਹਰਭਜਨ ਦਾ ਨਾਮ ਦੂਜੇ ਨੰਬਰ ਤੇ ਹੈ। ਟੈਸਟ ਕ੍ਰਿਕਟ ਵਿਚ ਹਰਭਜਨ ਸਿੰਘ ਨੇ ਸਭ ਤੋਂ ਜ਼ਿਆਦਾ 417 ਵਿਕਟਾਂ ਲਈਆਂ ਹਨ। https://www.instagram.com/p/BzfhGxph9nt/ ਮਾਰਚ 2001 ਵਿਚ ਹਰਭਜਨ ਨੇ ਆਸਟ੍ਰੇਲੀਆ ਦੇ ਖਿਲਾਫ਼ ਦੂਸਰੇ ਟੈਸਟ ਦੇ ਪਹਿਲੇ ਦਿਨ ਪਹਿਲੀ ਟੈਸਟ ਹੈਟਰਿਕ ਲਈ ਸੀ। ਆਸਟ੍ਰੇਲੀਆ ਦੇ ਖਿਲਾਫ਼ ਸਾਲ 2000-2001 ਦੀ ਘਰੇਲੂ ਸੀਰੀਜ਼ ਨੂੰ ਭਾਰਤੀ ਕ੍ਰਿਕਟ ਇਤਿਹਾਸ ਵਿਚ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ। ਸੀਰੀਜ਼ ਵਿਚ ਭਾਰਤ ਦੀ ਸ਼ਾਨਦਾਰ ਵਾਪਸੀ ਦੇ ਲਈ ਹਰਭਜਨ ਸਿੰਘ ਨੂੰ ਕ੍ਰੈਡਿਟ ਜਾਂਦਾ ਹੈ ਜਿਹਨਾਂ ਨੇ ਸੀਰੀਜ਼ ਵਿਚ 32 ਵਿਕੇਟਾਂ ਲਈਆਂ ਸਨ ਇਹ ਤਿੰਨ ਟੈਸਟ ਦੀ ਸੀਰੀਜ ਵਿਚ ਸਪਿੱਨਰ ਦੇ ਸਭ ਤੋਂ ਜ਼ਿਆਦਾ ਵਿਕੇਟ ਹਨ। https://www.instagram.com/p/BzS_OiNhiLj/

0 Comments
0

You may also like