ਕ੍ਰਿਕੇਟਰ ਇਰਫਾਨ ਪਠਾਨ ਹੁਣ ਫਿਲਮਾਂ 'ਚ ਆਉਣਗੇ ਨਜ਼ਰ

written by Rupinder Kaler | October 28, 2020

ਇੰਡੀਅਨ ਕ੍ਰਿਕੇਟ ਟੀਮ ਦੇ ਖਿਡਾਰੀ ਇਰਫਾਨ ਪਠਾਨ ਫਿਲਮਾਂ 'ਚ ਆਪਣੀ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੇ ਹਨ । ਪਠਾਨ ਹਿੰਦੀ ਨਹੀਂ ਬਲਕਿ ਤਾਮਿਲ ਫਿਲਮ ਨਾਲ ਡੈਬਿਊ ਕਰਨ ਜਾ ਰਹੇ ਹਨ। ਇਸ ਫ਼ਿਲਮ ਦਾ ਐਲਾਨ ਇਰਫਾਨ ਦੇ 36 ਵੇਂ ਜਨਮਦਿਨ 'ਤੇ ਕੀਤਾ ਗਿਆ ਹੈ । ਇਸ ਦੇ ਨਾਲ ਹੀ ਫ਼ਿਲਮ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ ਹੈ । ਪੋਸਟਰ 'ਚ ਇਰਫਾਨ ਦੀ ਕਮਾਲ ਦੀ ਲੁਕ ਨਜ਼ਰ ਆ ਰਹੀ ਹੈ। irfan_pathan ਹੋਰ ਪੜ੍ਹੋ :-

irfan_pathan ਇਰਫਾਨ ਖਾਨ ਤੋਂ ਪਹਿਲਾ ਵੀ ਕਈ ਕ੍ਰਿਕਟਰ ਫਿਲਮਾਂ 'ਚ ਨਜ਼ਰ ਆ ਚੁੱਕੇ ਹਨ। 'ਕੋਬਰਾ' ਨਾਮ ਵਾਲੀ ਤਾਮਿਲ ਫਿਲਮ 'ਚ ਇਰਫਾਨ ਪਠਾਨ ਦਾ ਨਾਮ ਅਸਲਾਨ ਯਿਲਮਾਜ਼ ਹੋਵੇਗਾ ਅਤੇ ਇਕ ਫ੍ਰੈਂਚ ਇੰਟਰਪੋਲ ਅਧਿਕਾਰੀ ਦੀ ਭੂਮਿਕਾ ਨਿਭਾਉਣਗੇ। ਰਿਪੋਰਟਸ ਮੁਤਾਬਕ ਫਿਲਮ ਵਿੱਚ ਤਾਮਿਲ ਸੁਪਰਸਟਾਰ ਚਿਆਨ ਵਿਕਰਮ ਵੀ ਨਜ਼ਰ ਆਉਣਗੇ। irfan_pathan ਵਿਕਰਮ ਦਾ ਇਸ ਫਿਲਮ 'ਚ ਅਹਿਮ ਕਿਰਦਾਰ ਹੋਵੇਗਾ। ਖ਼ਬਰਾਂ ਦੀ ਮੰਨੀਏ ਤਾਂ ਚਿਆਨ ਵਿਕਰਮ ਇਸ 'ਚ ਇਕ ਭਾਰਤੀ ਜਾਸੂਸ ਦੀ ਭੂਮਿਕਾ ਅਦਾ ਕਰਨਗੇ ਅਤੇ ਕਈ ਵੱਖ-ਵੱਖ ਰੂਪਾਂ 'ਚ ਦਿਖਾਈ ਦੇਣਗੇ। ਫਿਲਹਾਲ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁਕੀ ਹੈ। ਇਸ ਫਿਲਮ 'ਚ ਕੇਐਸ ਰਵੀ ਕੁਮਾਰ, ਸ਼੍ਰੀਨਿਧੀ ਸ਼ੈੱਟੀ ਵਰਗੇ ਸਿਤਾਰੇ ਵੀ ਕੰਮ ਕਰਨਗੇ। Irfan Pathan

0 Comments
0

You may also like