ਗਿੱਪੀ ਗਰੇਵਾਲ ਦੇ ਪੁੱਤਰਾਂ ਦਾ ਕਿਊਟ ਵੀਡੀਓ ਹੋ ਰਿਹਾ ਵਾਇਰਲ, ਦਰਸ਼ਕਾਂ ਨੂੰ ਆ ਰਿਹਾ ਪਸੰਦ

written by Shaminder | August 26, 2021

ਗਿੱਪੀ ਗਰੇਵਾਲ  (Gippy Grewal) ਦੇ ਬੇਟੇ ਗੁਰਬਾਜ਼ ਗਰੇਵਾਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਗੁਰਬਾਜ਼ ਗਰੇਵਾਲ (Gurbaaz Grewal ) ਸ਼ਿੰਦੇ ਦੇ ਨਾਲ ਮਸਤੀ ਕਰਦਾ ਹੋਇਆ ਵਿਖਾਈ ਦੇ ਰਿਹਾ ਹੈ । ਇਸ ਵੀਡੀਓ ਨੂੰ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਸ਼ਿੰਦਾ ਗੁਰਬਾਜ਼ ਦੇ ਨਾਲ ਮਸਤੀ ਕਰ ਰਿਹਾ ਹੈ ।

Gurbaaz,,-min Image From instagram

ਹੋਰ ਪੜ੍ਹੋ : ਵਿਰੋਧ ਹੁੰਦਾ ਦੇਖ ਗਾਇਕ ਐਮੀ ਵਿਰਕ ਹੋਇਆ ਭਾਵੁਕ, ਕਿਹਾ ਬਾਲੀਵੁੱਡ ਫ਼ਿਲਮ ਵਿੱਚ ਕੰਮ ਕਰਨਾ ਮਜਬੂਰੀ ਸੀ

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਬਾਜ਼ ਅਲਮਾਰੀ ‘ਚ ਵੜ ਕੇ ਲਮਕਣ ਲੱਗ ਜਾਂਦਾ ਹੈ ਅਤੇ ਸ਼ਿੰਦਾ ਵੀ ਗੁਰਬਾਜ਼ ਦੇ ਨਾਲ ਜਾ ਕੇ ਲਟਕਦਾ ਹੈ । ਜਿਸ ਤੋਂ ਬਾਅਦ ਸ਼ਿੰਦਾ ਡਿੱਗ ਜਾਣ ਦਾ ਡਰਾਮਾ ਕਰਦਾ ਹੈ ਅਤੇ ਗੁਰਬਾਜ਼ ਉਸ ਨੂੰ ਉਠਾਉਂਦਾ ਹੈ ।

ਵੀਡੀਓ ‘ਚ ਦੋਵਾਂ ਭਰਾਵਾਂ ਦਾ ਪਿਆਰ ਵੇਖਣ ਨੂੰ ਮਿਲ ਰਿਹਾ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ ।

Gurbaaz -min

Image From Instagramਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਅਕਸਰ ਸੋਸ਼ਲ ਮੀਡੀਆ ‘ਤੇ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਦਾ ਛੋਟਾ ਬੇਟਾ ਗੁਰਬਾਜ਼ ਗਰੇਵਾਲ ਆਪਣੀ ਕਿਊਟਨੈੱਸ ਕਰਕੇ ਸੁਰਖੀਆਂ ‘ਚ ਰਹਿੰਦਾ ਹੈ ।

 

0 Comments
0

You may also like