
ਪਾਲੀਵੁੱਡ ਤੇ ਬਾਲੀਵੁੱਡ ਐਕਟਰ ਦਲਜੀਤ ਕਲਸੀ ਜੋ ਕਿ ਪਿਛਲੇ ਕਈ ਦਿਨਾਂ ਤੋਂ ਬਹੁਤ ਮੁਸ਼ਕਿਲ ਸਮੇਂ ‘ਚੋਂ ਲੰਘ ਰਹੇ ਸੀ। ਕੋਰੋਨਾ ਮਹਾਮਾਰੀ ਦੇ ਕਾਰਨ ਉਨ੍ਹਾਂ ਦੀ ਮੰਮੀ ਦੀ ਹਾਲਤ ਬਹੁਤ ਖ਼ਰਾਬ ਚੱਲ ਰਹੀ ਸੀ। ਜਿਸਦੇ ਚੱਲਦੇ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਬਹੁਤ ਹੀ ਭਾਵੁਕ ਪੋਸਟ ਪਾ ਕੇ ਆਪਣੇ ਪ੍ਰਸ਼ੰਸਕਾਂ ਨੂੰ ਦੁਆਵਾਂ ਕਰਨ ਦੇ ਲਈ ਕਿਹਾ ਸੀ।


ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਮੁੜ ਤੋਂ ਇੱਕ ਨਵੀਂ ਪੋਸਟ ਆਪਣੀ ਮੰਮੀ ਦੀ ਸਿਹਤ ਨੂੰ ਲੈ ਕੇ ਪਾਈ ਹੈ। ਇਸ ਪੋਸਟ ਚ ਉਨ੍ਹਾਂ ਨੇ ਲਿਖਿਆ ਹੈ- ‘ਤੁਹਾਡੇ ਸਭ ਦੀਆਂ ਅਰਦਾਸਾਂ ਸਦਕਾ, 16 ਦਿਨ ਬਾਅਦ ਮਾਤਾ ਠੀਕ ਹੋ ਕੇ ਘਰ ਵਾਪਸ ਆ ਗਏ ਹਨ । ਅਜੇ ਕਮਜ਼ੋਰੀ ਬਹੁਤ ਹੈ। ਹੌਲੀ ਹੌਲੀ ਪੂਰੀ ਤਰਾਂ ਠੀਕ ਹੋ ਜਾਣਗੇ। Khalsa Aid India and Amarpreet Singh Khalsa Aid ਦਾ ਬਹੁਤ ਬਹੁਤ ਧੰਨਵਾਦ ਜਿੰਨਾ ਨੇ ਹੈਵੀ ਡਯੁਟੀ ਕੋਨਸਨਟਰੇਟਰ ਅਰੇਂਜ ਕਰਵਾ ਕੇ ਭੇਜਿਆ । ਹੁਣ ਜਲਦੀ ਪੰਜਾਬ ਪਹੁੰਚਦਾ ਹਾਂ’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਨੇ।

ਦੱਸ ਦਈਏ ਐਕਟਰ ਦਲਜੀਤ ਕਲਸੀ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ। ਉਹ ਸੋਸ਼ਲ ਮੀਡੀਆ ਉੱਤੇ ਵੀ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦੇ ਹੋਏ ਪੋਸਟਾਂ ਪਾਉਂਦੇ ਰਹਿੰਦੇ ਨੇ। ਆਪਣੇ ਪਲੇਟਫਾਰਮ ਦੇ ਰਾਹੀਂ ਉਹ ਕਿਸਾਨਾਂ ਦੀ ਆਵਾਜ਼ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਰਹੇ ਨੇ।