ਦਰਸ਼ਨ ਔਲਖ ਨੇ ਸਾਂਝਾ ਕੀਤਾ ਆਪਣੇ ਖੇਤਾਂ ਦਾ ਨਜ਼ਾਰਾ, ਫੈਨਸ ਨੂੰ ਪਸੰਦ ਆ ਰਿਹਾ ਵੀਡੀਓ

written by Shaminder | February 10, 2022

ਦਰਸ਼ਨ ਔਲਖ  (Darshan Aulakh) ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਚ ਉਹ ਆਪਣੇ ਖੇਤਾਂ (Farms)  'ਚ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ੳੇੁਹ ਆਪਣੇ ਸਰੋਂ ਦੇ ਖੇਤਾਂ ਨੂੰ ਵਿਖਾ ਰਹੇ ਹਨ । ਖੇਤਾਂ 'ਚ ਖੜੀ ਸਰੋਂ ਪੀਲੀ ਚਾਦਰ ਦਾ ਭੁਲੇਖਾ ਪਾ ਰਹੀ ਹੈ । ਇਸ ਤੋਂ ਇਲਾਵਾ ਦਰਸ਼ਨ ਔਲਖ ਨੇ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਹਾਸਾ ਮਜ਼ਾਕ ਕਰਦੇ ਹੋਏ ਨਜ਼ਰ ਆ ਰਹੇ ਹਨ ।

Darshan Aulakh , image From instagram

ਹੋਰ ਪੜ੍ਹੋ : ਆਲੀਆ ਭੱਟ ਦਾ ਇਹ ਛੋਟਾ ਵਰਜਨ ਸੋਸ਼ਲ ਮੀਡੀਆ ਤੇ ਛਾਇਆ, ਵੇਖੋ ਵੀਡੀਓ

ਇਸ ਵੀਡੀਓ ਦੀ ਬੈਕਗਰਾਊਂਡ 'ਚ ਇੱਕ ਡਾਇਲਾਗ ਵੀ ਚੱਲ ਰਿਹਾ ਹੈ । ਜਿਸ 'ਚ ਇੱਕ ਸ਼ਖਸ ਕਹਿ ਰਿਹਾ ਹੈ ਕਿ ਆ ਜਿਹੜੇ ਕਹਿੰਦੇ ਸਨ ਕਿ ਤੁਹਾਡਾ ਕੁਝ ਨੀ ਬਣਨਾ ਕੁਝ ਨੀ ਬਣਨਾ । ਆਹ ਬੱਦਲ ਚੈਕ ਕਰ ਕੈਨੇਡਾ ਦੇ ਆ,ਉੱਧਰੋਂ ਆਏ ਹੋਣਗੇ ਮੈਂ ਪਿੰਡ ਈ ਆਂ ਵੈਸੇ। ਇਸ ਵੀਡੀਓ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਦਰਸ਼ਨ ਔਲਖ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ 'ਚ ਕੰਮ ਕੀਤਾ ਹੈ ।

Darshan Aulakh with Rupinder Handa image From instagram

ਉਹ ਜਲਦ ਹੀ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ 'ਹਨੀਮੂਨ' 'ਚ ਨਜ਼ਰ ਆਉਣਗੇ । ਜਿਸ ਦੀ ਸ਼ੂਟਿੰਗ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਬੀਤੇ ਦਿਨੀਂ ਸਾਂਝੀਆਂ ਕੀਤੀਆਂ ਸਨ। ਦਰਸ਼ਨ ਔਲਖ ਨੇ ਜਿੱਥੇ ਪੰਜਾਬੀ ਫ਼ਿਲਮਾਂ 'ਚ ਕੰਮ ਕੀਤਾ ਹੈ, ਉੱਥੇ ਹੀ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਵੀ ਉਹ ਨਜ਼ਰ ਆ ਚੁੱਕੇ ਹਨ । ਉਹ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਇੱਕ ਕਿਸਾਨ ਵੀ ਹਨ । ਇਸੇ ਕਾਰਨ ਪਿਛਲੇ ਇੱਕ ਸਾਲ ਦੌਰਾਨ ਚੱਲੇ ਕਿਸਾਨ ਅੰਦੋਲਨ 'ਚ ਵੀ ਉਨ੍ਹਾਂ ਨੇ ਵਧ ਚੜ ਕੇ ਹਿੱਸਾ ਲਿਆ ਸੀ । ਉਹ ਕਿਸਾਨ ਅੰਦੋਲਨ ਦੇ ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਸਨ ਅਤੇ ਅਖੀਰ ਤੱਕ ਜੁੜੇ ਰਹੇ ਤੇ ਕਿਸਾਨਾਂ ਨੂੰ ਸਮਰਪਿਤ ਕਈ ਗੀਤ ਵੀ ਉਨ੍ਹਾਂ ਨੇ ਗਾਏ ਹਨ ।

You may also like