
Alia Bhatt flaunts baby bump during Darlings promotions: ਇਨ੍ਹੀਂ ਦਿਨੀਂ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਆਪਣੀ ਪਹਿਲੀ ਪ੍ਰੈਗਨੈਂਸੀ ਦਾ ਆਨੰਦ ਮਾਣ ਰਹੀ ਹੈ। ਖੁਸ਼ਖਬਰੀ ਦੇਣ ਤੋਂ ਬਾਅਦ ਆਲੀਆ ਨੇ ਲੰਡਨ 'ਚ ਆਪਣੀ ਹਾਲੀਵੁੱਡ ਫਿਲਮ 'ਹਾਰਟ ਆਫ ਸਟੋਨ' ਦੀ ਸ਼ੂਟਿੰਗ ਖਤਮ ਕੀਤੀ ਅਤੇ ਫਿਰ ਉਹ ਭਾਰਤ ਵਾਪਸ ਆ ਗਈ। ਸਾਰਿਆਂ ਨੇ ਸੋਚਿਆ ਸੀ ਕਿ ਆਲੀਆ ਹੁਣ ਆਰਾਮ ਕਰੇਗੀ ਅਤੇ ਰਣਬੀਰ ਕਪੂਰ ਨਾਲ ਆਪਣੀ ਪ੍ਰੈਗਨੈਂਸੀ ਦੇ ਪਲਾਂ ਨੂੰ ਯਾਦਗਾਰ ਬਣਾਵੇਗੀ ਪਰ ਇਸ ਦੇ ਉਲਟ ਆਲੀਆ ਅਜੇ ਵੀ ਸ਼ੂਟਿੰਗ 'ਚ ਪੂਰੀ ਤਰ੍ਹਾਂ ਰੁੱਝੀ ਹੋਈ ਹੈ।
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਆਪਣੇ ਆਪ ‘ਤੇ ਲੁਟਾਇਆ ਪਿਆਰ, ਸ਼ੀਸ਼ੇ ਨੂੰ ਕੀਤਾ ਕਿੱਸ, ਖੁਸ਼ੀ ‘ਚ ਝੂਮਦੀ ਨਜ਼ਰ ਆਈ ਅਦਾਕਾਰਾ, ਦੇਖੋ ਵੀਡੀਓ

ਹਾਲ ਹੀ 'ਚ ਆਲੀਆ ਭੱਟ ਨੂੰ ਪਪਰਾਜ਼ੀ ਨੇ ਮੁੰਬਈ 'ਚ ਦੇਖਿਆ ਸੀ। ਇਸ ਦੌਰਾਨ ਉਹ ਸ਼ੂਟਿੰਗ ਕਰਨ ਲਈ ਘਰੋਂ ਨਿਕਲੀ ਸੀ। ਦਰਅਸਲ ਆਲੀਆ ਨੇ ਆਪਣੀ ਆਉਣ ਵਾਲੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਫਿਲਮ 'ਚ ਰਣਵੀਰ ਸਿੰਘ ਨਾਲ ਆਲੀਆ ਭੱਟ ਨਜ਼ਰ ਆਉਣ ਵਾਲੀ ਹੈ। ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਹਾਲਾਂਕਿ ਇਸ ਦੌਰਾਨ ਅਦਾਕਾਰਾ ਆਪਣੇ ਬੇਬੀ ਬੰਪ ਨੂੰ ਢਿੱਲੇ ਕੱਪੜਿਆਂ 'ਚ ਲੁਕਾਉਂਦੀ ਨਜ਼ਰ ਆਈ।

ਇੰਨਾ ਹੀ ਨਹੀਂ ਆਲੀਆ ਭੱਟ ਨੇ ਆਪਣੀ ਫਿਲਮ 'ਡਾਰਲਿੰਗਸ' ਦਾ ਪ੍ਰਮੋਸ਼ਨ ਵੀ ਸ਼ੁਰੂ ਕਰ ਦਿੱਤਾ ਹੈ। ਆਲੀਆ ਇਸ ਦੌਰਾਨ ਵਨ ਪੀਸ ਫਲੋਰਲ ਪ੍ਰਿੰਟ ਡਰੈੱਸ 'ਚ ਕਾਫੀ ਕਿਊਟ ਅੰਦਾਜ਼ 'ਚ ਨਜ਼ਰ ਆਈ। ਆਲੀਆ ਭੱਟ ਦੀ ਪ੍ਰੈਗਨੈਂਸੀ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ ਅਤੇ ਪ੍ਰਸ਼ੰਸਕ ਅਦਾਕਾਰਾ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਅਤੇ ਸ਼ੇਅਰ ਕਰ ਰਹੇ ਹਨ।

ਆਲੀਆ ਨੇ ਵਿਆਹ ਦੇ ਦੋ ਮਹੀਨਿਆਂ ਬਾਅਦ ਜੂਨ ਵਿੱਚ ਹੀ ਆਪਣੀ ਗਰਭ ਅਵਸਥਾ ਦੀ ਖਬਰ ਦਾ ਐਲਾਨ ਕਰ ਦਿੱਤਾ ਸੀ। ਉਨ੍ਹਾਂ ਨੇ ਦੋ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ 'ਚ ਆਲੀਆ ਅਤੇ ਰਣਬੀਰ ਨੂੰ ਕੰਪਿਊਟਰ 'ਤੇ ਆਪਣੇ ਬੱਚੇ ਦੀ ਸੋਨੋਗ੍ਰਾਫੀ ਰਿਪੋਰਟ ਦੇਖਦੇ ਹੋਏ ਨਜ਼ਰ ਆਏ ਸਨ। ਅਗਲੀ ਤਸਵੀਰ ਸ਼ੇਰਾਂ ਦੇ ਪਰਿਵਾਰ ਦੀ ਸੀ। ਦੱਸ ਦਈਏ ਸਤੰਬਰ 'ਚ ਰਣਬੀਰ ਦੀ ਫਿਲਮ 'ਬ੍ਰਹਮਾਸਤਰ' ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦੇ ਰਾਹੀਂ ਆਲੀਆ ਅਤੇ ਰਣਬੀਰ ਦੀ ਜੋੜੀ ਜੋ ਕਿ ਪਹਿਲੀ ਵਾਰ ਵੱਡੇ ਪਰਦੇ 'ਤੇ ਨਜ਼ਰ ਆਵੇਗੀ।
View this post on Instagram