ਸ਼ਹਿਨਾਜ਼ ਗਿੱਲ ਨੇ ਆਪਣੇ ਆਪ ‘ਤੇ ਲੁਟਾਇਆ ਪਿਆਰ, ਸ਼ੀਸ਼ੇ ਨੂੰ ਕੀਤਾ ਕਿੱਸ, ਖੁਸ਼ੀ ‘ਚ ਝੂਮਦੀ ਨਜ਼ਰ ਆਈ ਅਦਾਕਾਰਾ, ਦੇਖੋ ਵੀਡੀਓ

written by Lajwinder kaur | July 21, 2022

Shehnaaz Gill Sensuously Dances to Sofia Reyes’ ‘1,2,3’ song: ਸਭ ਦੀ ਪਸੰਦੀਦਾ ਅਦਾਕਾਰਾ ਸ਼ਹਿਨਾਜ਼ ਗਿੱਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਹਰ ਦਿਲ ਦੀ ਮਲਿਕਾ ਬਣ ਚੁੱਕੀ ਸ਼ਹਿਨਾਜ਼ ਗਿੱਲ ਦੀ ਖੁਸ਼ੀ ਦਾ ਏਨੀਂ ਦਿਨੀਂ ਕੋਈ ਟਿਕਾਣਾ ਨਹੀਂ ਹੈ। ਜੀ ਹਾਂ ਉਨ੍ਹਾਂ ਦੇ ਹੱਥ ਇੱਕ ਹੋਰ ਬਾਲੀਵੁੱਡ ਫ਼ਿਲਮ ਲੱਗ ਗਈ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੇ ਇੰਸਾਟਗ੍ਰਾਮ ਅਕਾਉਂਟ ਉੱਤੇ ਪਿਆਰੀ ਜਿਹੀ ਵੀਡੀਓ ਸਾਂਝੀ ਕੀਤੀ ਹੈ।

ਹੋਰ ਪੜ੍ਹੋ : ਭੰਗੜੇ ਦੇ ਇਸ ਗਰੁੱਪ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੇ ਹੋਏ ‘LEVELS’ ਗੀਤ ‘ਤੇ ਪਾਇਆ ਸ਼ਾਨਦਾਰ ਭੰਗੜਾ, ਹਰ ਕੋਈ ਕਰ ਰਿਹਾ ਹੈ ਤਾਰੀਫ਼

inside image of shehnaaz gill

ਵੀਡੀਓ 'ਚ ਦੇਖ ਸਕਦੇ ਹੋ ਉਨ੍ਹਾਂ ਦੇ ਪੈਰ ਜ਼ਮੀਨ 'ਤੇ ਨਹੀਂ ਟਿਕ ਰਹੇ। ਕਦੇ ਉਹ ਖੁਸ਼ੀ ਵਿੱਚ ਆਪਣੇ ਆਪ 'ਤੇ ਫੁੱਲ ਸੁੱਟ ਰਹੀ ਹੈ, ਕਦੇ ਸ਼ੀਸ਼ੇ ਨੂੰ ਚੁੰਮ ਰਹੀ ਹੈ, ਕਦੇ ਉਹ ਬੇਪਰਵਾਹ ਨੱਚਦੀ ਹੋਈ ਝੂਮਦੀ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਗਿੱਲ ਦੀ ਤਾਜ਼ਾ ਵੀਡੀਓ 'ਚ ਉਹ ਕੁਝ ਅਜਿਹੇ ਹੀ ਅੰਦਾਜ਼ 'ਚ ਨਜ਼ਰ ਆ ਰਹੀ ਹੈ, ਜੋ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਜ਼ਿਆਦਾ ਪਸੰਦ ਆ ਰਹੀ ਹੈ।

shehnaaz latest video

ਸ਼ਹਿਨਾਜ਼ ਦੇ ਇਸ ਵੀਡੀਓ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਕਾਫੀ ਪਿਆਰ ਲੁਟਾ ਰਹੇ ਹਨ। ਕੁਝ ਉਸ ਨੂੰ ਸਭ ਤੋਂ ਪਿਆਰੀ ਦੱਸ ਰਹੇ ਹਨ ਤਾਂ ਕੁਝ ਉਸ ਨੂੰ ਰਾਜਕੁਮਾਰੀ ਕਹਿ ਰਹੇ ਹਨ। ਇਸ ਵੀਡੀਓ ਉੱਤੇ ਯੂਜ਼ਰ ਇੱਕ ਤੋਂ ਬਾਅਦ ਇੱਕ ਕਮੈਂਟ ਕਰਕੇ ਤਾਰੀਫਾਂ ਕਰ ਰਹੇ ਹਨ। ਇਸ ਵੀਡੀਓ ਉੱਤੇ ਖੂਬ ਲਾਈਕਸ ਆ ਚੁੱਕੇ ਹਨ। ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੀ ਇੱਕ ਛੋਟੀ ਜਿਹੀ ਕਵਿਤਾ ਦੇ ਨਾਲ ਸਾਂਝਾ ਕੀਤਾ ਹੈ।

shehnaaz gill singed next movie with rhea kapoor-min

ਸ਼ਹਿਨਾਜ਼ ਗਿੱਲ ਜੋ ਸੁਫ਼ਨੇ ਮਾਇਆ ਨਗਰੀ ਲੈ ਕੇ ਆਈ ਸੀ। ਹੁਣ ਉਹ ਇਹ ਸੁਫਨੇ ਨੂੰ ਪੂਰਾ ਕਰਨ 'ਚ ਲੱਗੀ ਹੋਈ ਹੈ। ਪੰਜਾਬੀ ਸਿਨੇਮਾ ਵਿੱਚ ਨਾਮ ਕਮਾਉਣ ਤੋਂ ਬਾਅਦ ਸ਼ਹਿਨਾਜ਼ ਹੁਣ ਸਲਮਾਨ ਖਾਨ ਦੀ ਫਿਲਮ ਕਭੀ ਈਦ ਕਭੀ ਦੀਵਾਲੀ ਵਿੱਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਨ੍ਹਾਂ ਝੋਲੀ ਰੀਆ ਕਪੂਰ ਦੀ ਫ਼ਿਲਮ ਵੀ ਹੈ।

ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਫਿਲਮ ਸਾਈਨ ਕਰ ਲਈ ਗਈ ਹੈ ਅਤੇ ਸ਼ਹਿਨਾਜ਼ ਅਗਸਤ 'ਚ ਇਸ ਦੀ ਸ਼ੂਟਿੰਗ ਲਈ ਵਿਦੇਸ਼ ਜਾਣ ਵਾਲੀ ਹੈ। ਇਸ ਫਿਲਮ 'ਚ ਭੂਮੀ ਪੇਡਨੇਕਰ ਅਤੇ ਅਨਿਲ ਕਪੂਰ ਵੀ ਹੋਣਗੇ।

 

 

View this post on Instagram

 

A post shared by Shehnaaz Gill (@shehnaazgill)

You may also like