ਫ਼ਿਲਮਾਂ ਵਿੱਚ ਕੰਮ ਕਰਨ ਤੋਂ ਪਹਿਲਾਂ ਡਰਾਇਵਰੀ ਕਰਦੇ ਸਨ ਮਹਿਮੂਦ, ਇਸ ਤਰ੍ਹਾਂ ਮਿਲਿਆ ਫ਼ਿਲਮਾਂ ਵਿੱਚ ਕੰਮ ਕਰਨ ਦਾ ਚਾਂਸ

Written by  Rupinder Kaler   |  July 23rd 2020 05:36 PM  |  Updated: July 23rd 2020 05:36 PM

ਫ਼ਿਲਮਾਂ ਵਿੱਚ ਕੰਮ ਕਰਨ ਤੋਂ ਪਹਿਲਾਂ ਡਰਾਇਵਰੀ ਕਰਦੇ ਸਨ ਮਹਿਮੂਦ, ਇਸ ਤਰ੍ਹਾਂ ਮਿਲਿਆ ਫ਼ਿਲਮਾਂ ਵਿੱਚ ਕੰਮ ਕਰਨ ਦਾ ਚਾਂਸ

50 ਦੇ ਦਹਾਕੇ ਦੇ ਮਸ਼ਹੂਰ ਕਮੇਡੀਅਨ ਮਹਿਮੂਦ ਦੀ ਅੱਜ ਬਰਸੀ ਹੈ । ਅੱਜ ਦੇ ਦਿਨ ਸਾਲ 2004 ਵਿੱਚ ਇਸ ਮਸ਼ਹੂਰ ਅਦਾਕਾਰ ਨੇ ਦੁਨੀਆ ਨੂੰ ਅਲਵਿਦਾ ਕਿਹਾ ਸੀ । ਇੱਕ ਅਦਾਕਾਰ ਹੋਣ ਦੇ ਨਾਲ ਨਾਲ ਉਹ ਪ੍ਰੋਡਿਊਸਰ, ਡਾਇਰੈਕਟਰ ਤੇ ਗਾਇਕ ਵੀ ਸਨ । ਮੁੰਬਈ ਵਿੱਚ 29 ਸਤੰਬਰ 1932 ਨੂੰ ਮਹਿਮੂਦ ਦਾ ਜਨਮ ਹੋਇਆ ਸੀ । ਕਹਿੰਦੇ ਹਨ ਕਿ ਉਹਨਾਂ ਦੀ ਵਜ੍ਹਾ ਕਰਕੇ ਹੀ ਫ਼ਿਲਮ ਹਿੱਟ ਹੁੰਦੀ ਸੀ ਇਸੇ ਕਰਕੇ ਉਹਨਾਂ ਦੀ ਫ਼ੀਸ ਹੀਰੋ ਤੋਂ ਜ਼ਿਆਦਾ ਹੁੰਦੀ ਸੀ ।

ਪਿਤਾ ਦੀ ਸਿਫਾਰਿਸ਼ ਨਾਲ ਉਹਨਾਂ ਨੂੰ ਬਾਲੀਵੁੱਡ ਫ਼ਿਲਮ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਸੀ । 1943 ਵਿੱਚ ਆਈ ਫ਼ਿਲਮ ਕਿਸਮਤ ਵਿੱਚ ਉਹਨਾਂ ਨੇ ਬਤੌਰ ਚਾਈਲਡ ਆਰਟਿਸਟ ਅਸ਼ੋਕ ਕੁਮਾਰ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ । ਮਹਿਮੂਦ ਨੇ ਕਈ ਫ਼ਿਲਮ ਪ੍ਰੋਡਿਊਸਰਾਂ ਦੇ ਕੋਲ ਕਾਰ ਡਰਾਇਵਰ ਦਾ ਕੰਮ ਵੀ ਕੀਤਾ । ਇਸ ਦੌਰਾਨ ਉਹਨਾਂ ਨੂੰ ਫ਼ਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ।

ਸ਼ੁਰੂ ਵਿੱਚ ਉਹਨਾਂ ਨੂੰ ਛੋਟੇ ਮੋਟੇ ਰੋਲ ਮਿਲਦੇ ਸਨ । ਪਰ 1958 ਵਿੱਚ ਆਈ ਫ਼ਿਲਮ ਪਰਵਰਿਸ਼ ਵਿੱਚ ਉਹਨਾਂ ਨੂੰ ਵੱਡੀ ਬਰੇਕ ਮਿਲੀ । ਇਸ ਫ਼ਿਲਮ ਵਿੱਚ ਉਹਨਾਂ ਦੇ ਕੰਮ ਨੂੰ ਹਰ ਇੱਕ ਨੇ ਪਸੰਦ ਕੀਤਾ । ਇਸ ਤੋਂ ਬਾਅਦ ਉਹਨਾਂ ਦਾ ਬਾਲੀਵੁੱਡ ਵਿੱਚ ਸਿੱਕਾ ਚੱਲਣ ਲੱਗਾ । ਅੱਜ ਵੀ ਉਹਨਾਂ ਨੂੰ ਉਹਨਾਂ ਦੀ ਅਦਾਕਾਰੀ ਲਈ ਯਾਦ ਕੀਤਾ ਜਾਂਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network